ਮਾਛੀਵਾੜਾ: ‘ਕਾਸੋ’ ਅਪਰੇਸ਼ਨ ਤਹਿਤ ਸ਼ੱਕੀ ਸਥਾਨਾਂ ਦੀ ਜਾਂਚ
ਮਾਛੀਵਾੜਾ ਪੁਲੀਸ ਵੱਲੋਂ ਅੱਜ ‘ਕਾਸੋ’ ਅਪ੍ਰੇਸ਼ਨ ਤਹਿਤ ਸ਼ੱਕੀ ਸਥਾਨਾਂ ਅਤੇ ਕੁਝ ਵਿਅਕਤੀਆਂ ਦੇ ਘਰਾਂ ਵਿੱਚ ਜਾ ਕੇ ਜਾਂਚ ਕੀਤੀ ਗਈ। ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਵੱਲੋਂ ਬੱਸ ਸਟੈਂਡ, ਦਸਹਿਰਾ ਮੈਦਾਨ, ਸਟੇਡੀਅਮ ਨੇੜੇ ਜਾਂਚ ਕੀਤੀ ਗਈ...
Advertisement
ਮਾਛੀਵਾੜਾ ਪੁਲੀਸ ਵੱਲੋਂ ਅੱਜ ‘ਕਾਸੋ’ ਅਪ੍ਰੇਸ਼ਨ ਤਹਿਤ ਸ਼ੱਕੀ ਸਥਾਨਾਂ ਅਤੇ ਕੁਝ ਵਿਅਕਤੀਆਂ ਦੇ ਘਰਾਂ ਵਿੱਚ ਜਾ ਕੇ ਜਾਂਚ ਕੀਤੀ ਗਈ। ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਵੱਲੋਂ ਬੱਸ ਸਟੈਂਡ, ਦਸਹਿਰਾ ਮੈਦਾਨ, ਸਟੇਡੀਅਮ ਨੇੜੇ ਜਾਂਚ ਕੀਤੀ ਗਈ ਤਾਂ ਜੋ ਇੱਥੇ ਕੋਈ ਸ਼ੱਕੀ ਵਿਅਕਤੀ ਜਾਂ ਅਪਰਾਧਿਕ ਵਿਅਕਤੀ ਤਾਂ ਨਹੀਂ ਘੁੰਮ ਰਿਹਾ। ਥਾਣਾ ਮੁਖੀ ਨੇ ਕਿਹਾ ਕਿ ਅਪਰਾਧਿਕ ਛਬੀ ਵਾਲੇ ਵਿਅਕਤੀਆਂ ਦੇ ਘਰ ਜਾ ਕੇ ਵੀ ਜਾਂਚ ਕੀਤੀ ਗਈ ਅਤੇ ਤਲਾਸ਼ੀ ਵੀ ਲਈ ਗਈ। ਉਨ੍ਹਾਂ ਕਿਹਾ ਕਿ ਇਹ ‘ਕਾਸੋ’ ਅਪਰੇਸ਼ਨ ਪੁਲੀਸ ਦੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤਹਿਤ ਜਾਰੀ ਰਹੇਗਾ ਅਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਸੁਖਵਿੰਦਰ ਸਿੰਘ, ਹਾਕਮ ਸਿੰਘ (ਸਾਰੇ ਸਹਾਇਕ ਥਾਣੇਦਾਰ) ਤੇ ਅਸ਼ਵਨੀ ਕੁਮਾਰ ਵੀ ਮੌਜੂਦ ਸਨ।
Advertisement
Advertisement