ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਾ. ਤਰਲੋਚਨ ਸਿੰਘ ਯਾਦਗਾਰੀ ਸਮਾਗਮ

ਲੇਖਕਾਂ, ਕਲਾਕਾਰਾਂ, ਰੰਗਕਰਮੀਆਂ ਅਤੇ ਅਧਿਆਪਕਾਂ ਨੇ ਸ਼ਿਰਕਤ ਕੀਤੀ
ਮਾ. ਤਰਲੋਚਨ ਸਿੰਘ ਯਾਦਗਾਰੀ ਸਮਾਗਮ ’ਚ ਹਾਜ਼ਰ ਸ਼ਖ਼ਸੀਅਤਾਂ।
Advertisement
ਲੇਖਕ ਮੰਚ ਸਮਰਾਲਾ ਵੱਲੋਂ ਕਿੰਡਰਗਾਰਟਨ ਸਕੂਲ ਵਿੱਚ ਦੂਜਾ ਮਾ. ਤਰਲੋਚਨ ਯਾਦਗਾਰੀ ਸਮਾਗਮ ਗਿਆ, ਜਿਸ ਵਿੱਚ ਇਲਾਕੇ ਦੇ ਸਕੂਲਾਂ ਦੇ ਬੱਚਿਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੇਖਕ, ਕਲਾਕਾਰ, ਰੰਗਕਰਮੀ ਅਤੇ ਅਧਿਆਪਕ ਸ਼ਾਮਲ ਹੋਏ। ਮੁੱਖ ਵਕਤਾ ਅਤੇ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਤ ਨਾਟਕਕਾਰ ਪ੍ਰੋ. (ਡਾ.) ਸਤੀਸ਼ ਕੁਮਾਰ ਵਰਮਾ ਨੇ ਮਾ. ਤਰਲੋਚਨ ਦੀ ਸਾਹਿਤਕ, ਅਧਿਆਪਨ, ਫਿਲਮ ਨਿਰਮਾਤਾ, ਟਰੇਡ ਯੂਨੀਅਨ ਆਗੂ ਅਤੇ ਰੰਗਕਰਮੀ ਦੀ ਯਾਤਰਾ ਦਾ ਜ਼ਿਕਰ ਕਰਦਿਆਂ ਜਿੱਥੇ ਹਾਜ਼ਰ ਦਰਸ਼ਕਾਂ ਨੂੰ ਭਾਵੁਕ ਕੀਤਾ, ਉੱਥੇ ਮਾ. ਤਰਲੋਚਨ ਦੀ ਸ਼ਖ਼ਸੀਅਤ ਦੇ ਵੱਖ-ਵੱਖ ਪਹਿਲੂਆਂ ਤੇ ਉਨ੍ਹਾਂ ਦੀ ਸੂਖਮ ਰੰਗਕਰਮੀ ਸੂਝ-ਬੂਝ ਬਾਰੇ ਨਵੇਂ ਖੁਲਾਸੇ ਕੀਤੇ। ਉਨ੍ਹਾਂ ਕਿਹਾ ਕਿ ਮਾਸਟਰ ਤਰਲੋਚਨ ਦਾ ਰੰਗਮੰਚ ਦੇ ਖੇਤਰ ਵਿੱਚ ਵਿਆਪਕ ਕੈਨਵਸ ਹੈ। ਉਨ੍ਹਾਂ ਕਿਹਾ ਕਿ ਮਾ. ਤਰਲੋਚਨ ਨੇ ਨਾਟਕਕਾਰ ਗੁਰਸ਼ਰਨ ਭਾਅ ਜੀ ਦੀ ਸੋਚ ਨੂੰ ਅੱਗੇ ਵਧਾਇਆ। ਇਸੇ ਦੌਰਾਨ ਗੁਰਸ਼ਰਨ ਭਾਅ ਜੀ ਦੀ ਬੇਟੀ ਅਰੀਤ ਕੌਰ ਚੰਡੀਗੜ੍ਹ ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਾਜ਼ਰ ਸੀ, ਜਿਨ੍ਹਾਂ ਮਾਸਟਰ ਤਰਲੋਚਨ ਦੇ ਗੁਰਸ਼ਰਨ ਭਾਅ ਜੀ ਨਾਲ ਰਿਸ਼ਤਿਆਂ ਅਤੇ ਉਨ੍ਹਾਂ ਦੀ ਨਾਟ ਕਲਾ ਬਾਰੇ ਆਪਣੇ ਵਿਚਾਰ ਰੱਖੇ। ਪ੍ਰਿੰ. (ਡਾ) ਪਰਮਿੰਦਰ ਸਿੰਘ ਬੈਨੀਪਾਲ ਨੇ ਤਰਲੋਚਨ ਦੀ ਸਿਰਜਣਸ਼ੀਲਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਉਸਾਰੂ ਸੋਚ ਅਤੇ ਸਮਾਜਿਕ ਸਰੋਕਾਰਾਂ ਲਈ ਪ੍ਰਤੀਬੱਧ ਸਨ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਸਮਰਾਲੇ ਦੀ ਧਰਤੀ ਦੀਆਂ ਰੰਗਮੰਚੀ ਅਤੇ ਸਾਹਿਤਕ ਸ਼ਖ਼ਸੀਅਤਾਂ ਦਾ ਮਾਣ ਨਾਲ ਜ਼ਿਕਰ ਕੀਤਾ ਅਤੇ ਸਮਾਗਮ ਕਰਵਾਉਣ ਲਈ ਵਧਾਈ ਦਿੱਤੀ। ਐਡਵੋਕੇਟ ਦਲਜੀਤ ਸ਼ਾਹੀ ਅਤੇ ਮੰਚ ਦੇ ਪ੍ਰਧਾਨ ਨਾਟਕਕਾਰ ਰਾਜਵਿੰਦਰ ਸਮਰਾਲਾ ਨੇ ਵੀ ਮਾਸਟਰ ਤਰਲੋਚਨ ਨਾਲ ਗੁਜ਼ਰਿਆ ਸਮਾਂ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਮੌਕੇ ਉੱਘੇ ਨਾਟਕਕਾਰ ਸੋਮਪਾਲ ਹੀਰਾ ਵੱਲੋਂ ਪੰਜਾਬੀ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਤੇ ਅਧਾਰਤ ਇੱਕ ਪਾਤਰੀ ਨਾਟਕ ‘ਭਾਸ਼ਾ ਵਹਿੰਦਾ ਦਰਿਆ’ ਪੇਸ਼ ਕੀਤਾ ਗੁਈ। ਲੇਖਕ ਮੰਚ ਵੱਲੋਂ ਸੋਮਪਾਲ ਹੀਰਾ ਨੂੰ ‘ਮਾ. ਤਰਲੋਚਨ ਯਾਦਗਾਰੀ ਪੁਰਸਕਾਰ’, ਲੋਈ ਅਤੇ 21 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੁਸਤਕ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਪੁਸਤਕ ਸਟਾਲ ਲਾਏ ਗਏ। ਮੰਚ ਸੰਚਾਲਨ ਰਾਜਵਿੰਦਰ ਸਮਰਾਲਾ ਅਤੇ ਪ੍ਰਿੰਸੀਪਲ (ਡਾ.) ਪਰਮਿੰਦਰ ਸਿੰਘ ਬੈਨੀਪਾਲ ਨੇ ਕੀਤਾ।

 

Advertisement

Advertisement
Show comments