ਗੀਤਕਾਰ ਸੈਮੀਨਾਰ ਭਲਕੇ
ਵਿਸ਼ਵ ਪੰਜਾਬੀ ਕਲਾਕਾਰ ਪਰਿਵਾਰ ਵੱਲੋਂ ਗੀਤਾਂ ਦੀ ‘ਰਾਇਲਟੀ’ ਅਤੇ ‘ਕਾਪੀਰਾਈਟ’ ਦੇ ਮਸਲੇ ਵਿਚਾਰਨ ਲਈ 10 ਅਗਸਤ ਨੂੰ ਗੀਤਕਾਰ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਹ ਸੈਮੀਨਾਰ ਪੰਜਾਬੀ ਭਵਨ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ ਬਾਅਦ 4 ਵਜੇ ਤੱਕ ਹੋਵੇਗਾ। ਸਕਾਈ ਵਿਜ਼ਨ ਰਿਕਾਰਡਜ਼ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਇਸ ਸੈਮੀਨਾਰ ਵਿੱਚ ਪੰਜਾਬ ਭਰ ਵਿੱਚੋਂ ਗੀਤਕਾਰ ਭਾਗ ਲੈਣਗੇ। ਉੱਘੇ ਗੀਤਕਾਰ ਜਰਨੈਲ ਘੁਮਾਣ ਨੇ ਦੱਸਿਆ ਕਿ ਇਸ ਸੈਮੀਨਾਰ ਵਿੱਚ ਗੀਤਕਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਲੱਭੇ ਜਾਣਗੇ।
ਬੰਨੀ ਸ਼ਰਮਾ ਨੇ ਦੱਸਿਆ ਕਿ ਗੀਤਕਾਰਾਂ ਦੇ ਇਸ ਸੈਮੀਨਾਰ ਲਈ ਕੋਈ ਫ਼ੀਸ ਨਹੀਂ ਰੱਖੀ ਗਈ ਅਤੇ ਨਾ ਹੀ ਕਿਸੇ ਤੋਂ ਕੋਈ ਫੰਡ ਇਕੱਠਾ ਕੀਤਾ ਜਾਵੇਗਾ। ਸੈਮੀਨਾਰ ਦਾ ਸਾਰਾ ਪ੍ਰਬੰਧ ਸਕਾਈ ਵਿਜਨ ਰਿਕਾਰਡਜ਼ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸੈਮੀਨਾਰ ਤੋਂ ਬਾਅਦ ਨਵੇਂ ਉਭਰਦੇ ਗੀਤਕਾਰਾਂ ਨੂੰ ਮੌਕਾ ਦੇਣ ਲਈ ‘ਪੰਜਾਬੀ ਜ਼ਿੰਦਾਬਾਦ’ ਦੇ ਬੈਨਰ ਹੇਠ ਇੱਕ ਵੱਡਾ ਤੇ ਨਿਵੇਕਲਾ ਰਿਐਲਿਟੀ ਸ਼ੋਅ ਕਰਵਾਇਆ ਜਾਵੇਗਾ, ਜਿਸ ਵਿੱਚ ਨਵੇਂ ਗੀਤਕਾਰਾਂ ਨੂੰ ਆਪਣੇ ਗੀਤ ਰਿਕਾਰਡ ਕਰਵਾਉਣ ਦਾ ਅਤੇ ਉਭਰਦੇ ਕਲਾਕਾਰਾਂ, ਸੰਗੀਤਕਾਰਾਂ ਨੂੰ ਆਪਣੀ ਕਲਾ ਵਿਖਾਉਣ ਦਾ ਮੌਕਾ ਮਿਲੇਗਾ।