ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਲੁਧਿਆਣਾ: ਸ਼ਰਾਬੀ ਔਰਤਾਂ ਦੇ ਹੰਗਾਮੇ ਕਾਰਨ ਸਥਾਨਕ ਲੋਕ ਪਰੇਸ਼ਾਨ

ਲੁਧਿਆਣਾ, 28 ਮਈ ਸ਼ਹਿਰ ਦੀਆਂ ਬਾਰਾਂ ਤੋਂ ਨਿਕਲਦਿਆਂ ਸ਼ਰਾਬੀ ਔਰਤਾਂ ਵੱਲੋਂ ਕੀਤੇ ਜਾਂਦੇ ਹੰਗਾਮੇ ਅਤੇ ਦੁਰਵਿਵਹਾਰ ਕਾਰਨ ਸਥਾਨਕ ਲੋਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਇਹ ਘਟਨਾਵਾਂ ਬੱਸ ਸਟੈਂਡ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਵਿਚੋਂ ਸਾਹਮਣੇ ਆ ਰਹੀਆਂ ਹਨ,...
Advertisement

ਲੁਧਿਆਣਾ, 28 ਮਈ

ਸ਼ਹਿਰ ਦੀਆਂ ਬਾਰਾਂ ਤੋਂ ਨਿਕਲਦਿਆਂ ਸ਼ਰਾਬੀ ਔਰਤਾਂ ਵੱਲੋਂ ਕੀਤੇ ਜਾਂਦੇ ਹੰਗਾਮੇ ਅਤੇ ਦੁਰਵਿਵਹਾਰ ਕਾਰਨ ਸਥਾਨਕ ਲੋਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਇਹ ਘਟਨਾਵਾਂ ਬੱਸ ਸਟੈਂਡ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਵਿਚੋਂ ਸਾਹਮਣੇ ਆ ਰਹੀਆਂ ਹਨ, ਜਿਸ ਸਬੰਧੀ ਵੀਡੀਓਜ਼ ਵੱਡੇ ਪੱਧਰ 'ਤੇ ਵਾਇਰਲ ਹੋ ਰਹੀਆਂ ਹਨ।

Advertisement

ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਔਰਤਾਂ ਨੇ ਬਾਰਾਂ ਤੋਂ ਬਾਹਰ ਨਿਕਲਣ ਤੋਂ ਬਾਅਦ ਹੰਗਾਮਾ ਕੀਤਾ। ਵਾਇਰਲ ਵੀਡੀਓ ਵਿੱਚ ਇਕ ਔਰਤ ਰਾਹਗੀਰਾਂ ਨਾਲ ਦੁਰਵਿਵਹਾਰ ਕਰਦੇ ਹੋਏ ਦਿਖਾਈ ਦੇ ਰਹੀ ਹੈ। ਰੋਜ਼ਾਨਾ ਹੋਣ ਵਾਲੀਆਂ ਇਨ੍ਹਾਂ ਘਟਨਾਵਾਂ ਤੋਂ ਉਥੋਂ ਦੇ ਵਸਨੀਕ ਰੋਸ ਵਿਚ ਹਨ। ਰਿਕਾਰਡ ਕੀਤੀਆਂ ਵੀਡੀਓਜ਼ ਵਿਚ ਔਰਤਾਂ ਪੂਰੀ ਤਰ੍ਹਾਂ ਨਸ਼ੇ ਵਿਚ ਦਿਖਾਈ ਦਿੰਦੀਆਂ ਹਨ।

ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਇਹ ਮਾਮਲਾ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। -ਆਈਏਐੱਨਐੱਸ

Advertisement
Tags :
Drunk Women RuckusludhianaPunjab ViralPunjabi News