ਲੋਕ ਕਲਾ ਮੰਚ ਨੇ ‘ਧਰਤਿ ਵੰਗਾਰੇ ਤਖ਼ਤ ਨੂੰ’ ਨਾਟਕ ਖੇਡਿਆ
ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸਾਥੀਆਂ ਨੂੰ ਸ਼ਹੀਦੀ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਟ
Advertisement
ਪਿੰਡ ਸਰਾਭਾ ਦੇ ਕੁਝ ਉੱਦਮੀ ਨੌਜਵਾਨਾਂ ਦੇ ਸਹਿਯੋਗ ਨਾਲ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਗ਼ਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 110ਵੇਂ ਸ਼ਹੀਦੀ ਦਿਵਸ ਮੌਕੇ ਹਰਕੇਸ਼ ਚੌਧਰੀ ਦਾ ਲਿਖਿਆ ਅਤੇ ਨਿਰਦੇਸ਼ਤ ਨਾਟਕ ‘ਧਰਤਿ ਵੰਗਾਰੇ ਤਖ਼ਤ ਨੂੰ’ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ ਵਿੱਚ ਖੇਡਿਆ ਗਿਆ। ਵੱਖ-ਵੱਖ ਬੁਲਾਰਿਆਂ ਨੇ 16 ਨਵੰਬਰ 1915 ਨੂੰ ਲਾਹੌਰ ਦੀ ਕੇਂਦਰੀ ਜੇਲ੍ਹ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਲ ਹੀ ਇੱਕੋ ਸਮੇਂ ਫਾਂਸੀ ਚੜ੍ਹਨ ਵਾਲੇ ਵਿਸ਼ਨੂੰ ਗਣੇਸ਼ ਪਿੰਗਲੇ, ਬਖ਼ਸ਼ੀਸ਼ ਸਿੰਘ, ਹਰਨਾਮ ਸਿੰਘ ਸਿਆਲਕੋਟ, ਜਗਤ ਸਿੰਘ ਸੁਰ ਸਿੰਘ, ਸੁਰੈਣ ਸਿੰਘ ਵੱਡਾ ਅਤੇ ਸੁਰੈਣ ਸਿੰਘ ਛੋਟਾ ਨੂੰ ਸ਼ਰਧਾਂਜਲੀ ਭੇਟ ਕੀਤੀ।
ਲੋਕ ਕਲਾ ਮੰਚ ਦੇ ਕਲਾਕਾਰਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਬਿਰਤਾਂਤ ਨੂੰ ਦਰਸਾਉਂਦਾ ਨਾਟਕ ‘ਚੱਲੀਏ ਦੇਸ਼ ਨੂੰ ਯੁੱਧ ਕਰਨੇ’ ਦਾ ਮੰਚਨ ਕੀਤਾ ਅਤੇ ਘੰਟਿਆਂ-ਬੱਧੀ ਦਰਸ਼ਕਾਂ ਨੂੰ ਕੀਲ ਕੇ ਬਿਠਾਈ ਰੱਖਿਆ। ਰਤਨ/ਜੋਧਾਂ ਪਿੰਡ ਦੇ ਸਕੂਲੀ ਵਿਦਿਆਰਥੀਆਂ ਨੇ ਇਨਕਲਾਬੀ ਕੋਰੀਓਗਰਾਫ਼ੀਆਂ ਵੀ ਪੇਸ਼ ਕੀਤੀਆਂ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਰਿਸ਼ਤੇਦਾਰ ਬਾਬਾ ਬੰਤ ਸਿੰਘ ਮਹੋਲੀ ਖ਼ੁਰਦ, ਪਰਮਿੰਦਰ ਸਿੰਘ ਪਿੰਦਾ ਕੈਨੇਡਾ, ਤਲਵਿੰਦਰ ਸਿੰਘ ਬਿੰਦਰ ਕੈਨੇਡਾ, ਸੁਖਵਿੰਦਰ ਕੌਰ ਸਰਾਭਾ ਬਲਾਕ ਖੇਤੀਬਾੜੀ ਅਫ਼ਸਰ ਪੱਖੋਵਾਲ, ਮੇਵਾ ਸਿੰਘ ਤੋਂ ਇਲਾਵਾ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਕਲਾਕਾਰਾਂ ਸਮੇਤ ਸਕੂਲੀ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਅਮਨਿੰਦਰ ਸਿੰਘ ਅੱਬੀ, ਧਰਮਿੰਦਰ ਸਿੰਘ ਸਰਾਭਾ, ਅੰਮ੍ਰਿਤਪਾਲ ਸਿੰਘ ਸਰਾਭਾ, ਸੰਦੀਪ ਸਿੰਘ ਸਰਾਭਾ, ਹਰਦੇਵ ਸਿੰਘ ਯੂ.ਕੇ, ਕਮਲਜੀਤ ਸਿੰਘ, ਜਸਪ੍ਰੀਤ ਸਿੰਘ ਘਣਗਸ ਅਤੇ ਦੇਵ ਸਰਾਭਾ ਸਮੇਤ ਹੋਰ ਅਨੇਕਾਂ ਪਤਵੰਤੇ ਮੌਜੂਦ ਸਨ।
Advertisement
Advertisement
