ਗੁਦਾਮ ਦੇ ਬਾਹਰ ਖੜ੍ਹੀ ਗੱਡੀ ’ਚੋਂ ਸ਼ਰਾਬ ਚੋਰੀ
ਥਾਣਾ ਸਲੇਮ ਟਾਬਰੀ ਦੇ ਇਲਾਕੇ ਗੁਰੂ ਹਰਿਰਾਏ ਨਗਰ ਸਾਹਮਣੇ ਬੈਸਟ ਪ੍ਰਾਈਜ਼ ਨੇੜੇ ਗੁਦਾਮ ਦੇ ਬਾਹਰ ਖੜ੍ਹੀ ਗੱਡੀ ਵਿੱਚੋਂ ਅਣਪਛਾਤੇ ਵਿਅਕਤੀ ਭਾਰੀ ਮਾਤਰਾ ਵਿੱਚ ਸ਼ਰਾਬ ਦੀਆਂ ਪੇਟੀਆਂ ਚੋਰੀ ਕਰ ਕੇ ਲੈ ਗਏ ਹਨ। ਯੂਨੀਕ ਇੰਟਰਪ੍ਰਾਈਜਜ਼ ਦੇ ਮੈਨੇਜਰ ਵਿਪਨ ਕੁਮਾਰ ਭੱਲਾ ਵਾਸੀ...
Advertisement
ਥਾਣਾ ਸਲੇਮ ਟਾਬਰੀ ਦੇ ਇਲਾਕੇ ਗੁਰੂ ਹਰਿਰਾਏ ਨਗਰ ਸਾਹਮਣੇ ਬੈਸਟ ਪ੍ਰਾਈਜ਼ ਨੇੜੇ ਗੁਦਾਮ ਦੇ ਬਾਹਰ ਖੜ੍ਹੀ ਗੱਡੀ ਵਿੱਚੋਂ ਅਣਪਛਾਤੇ ਵਿਅਕਤੀ ਭਾਰੀ ਮਾਤਰਾ ਵਿੱਚ ਸ਼ਰਾਬ ਦੀਆਂ ਪੇਟੀਆਂ ਚੋਰੀ ਕਰ ਕੇ ਲੈ ਗਏ ਹਨ। ਯੂਨੀਕ ਇੰਟਰਪ੍ਰਾਈਜਜ਼ ਦੇ ਮੈਨੇਜਰ ਵਿਪਨ ਕੁਮਾਰ ਭੱਲਾ ਵਾਸੀ ਪਟੇਲ ਨਗਰ ਨੇ ਦੱਸਿਆ ਕਿ ਰਾਤ ਨੂੰ ਗੁਦਾਮ ਦੇ ਬਾਹਰ ਖੜ੍ਹੀ ਗੱਡੀ ਵਿੱਚੋਂ 66 ਪੇਟੀਆਂ ਅਤੇ ਤਿੰਨ ਪਊਏ ਅਣਪਛਾਤੇ ਚੋਰੀ ਕਰ ਕੇ ਲੈ ਗਏ ਹਨ। ਇਸ ਸਬੰਧੀ ਼ਥਾਣੇਦਾਰ ਪ੍ਰੇਮ ਚੰਦ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement