ਲਾਇਨਜ਼ ਕਲੱਬ ਜਗਰਾਉਂ ਵੱਲੋਂ ਹੜ੍ਹ ਪੀੜਤਾਂ ਦੀ ਮਦਦ
ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ (ਜਗਰਾਉਂ) ਵੱਲੋਂ ਸੁਲਤਾਨਪੁਰ ਲੋਧੀ ’ਚ ਹੜ੍ਹ ਪੀੜਤਾਂ ਦੀ ਮਦਦ ਲਈ ਰਾਹਤ ਫੰਡ ਭੇਟ ਕੀਤਾ ਗਿਆ। ਲਾਇਨਜ਼ ਕਲੱਬ ਜਗਰਾਉਂ ਦੇ ਖਜ਼ਾਨਚੀ ਲਾਇਨ ਗੁਰਤੇਜ ਸਿੰਘ ਐਡਵੋਕੇਟ, ਬੋਰਡ ਆਫ ਡਾਇਰੈਕਟਰ ਲਾਇਨ ਅੰਮ੍ਰਿਤ ਸਿੰਘ ਥਿੰਦ, ਲਾਇਨ ਕੁਲਦੀਪ ਸਿੰਘ ਰੰਧਾਵਾ,...
Advertisement
ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ (ਜਗਰਾਉਂ) ਵੱਲੋਂ ਸੁਲਤਾਨਪੁਰ ਲੋਧੀ ’ਚ ਹੜ੍ਹ ਪੀੜਤਾਂ ਦੀ ਮਦਦ ਲਈ ਰਾਹਤ ਫੰਡ ਭੇਟ ਕੀਤਾ ਗਿਆ। ਲਾਇਨਜ਼ ਕਲੱਬ ਜਗਰਾਉਂ ਦੇ ਖਜ਼ਾਨਚੀ ਲਾਇਨ ਗੁਰਤੇਜ ਸਿੰਘ ਐਡਵੋਕੇਟ, ਬੋਰਡ ਆਫ ਡਾਇਰੈਕਟਰ ਲਾਇਨ ਅੰਮ੍ਰਿਤ ਸਿੰਘ ਥਿੰਦ, ਲਾਇਨ ਕੁਲਦੀਪ ਸਿੰਘ ਰੰਧਾਵਾ, ਪਬਲਿਕ ਰਿਲੇਸ਼ਨ ਅਫਸਰ ਲਾਇਨ ਚਰਨਜੀਤ ਸਿੰਘ ਢਿੱਲੋਂ ਤੇ ਸੀਨੀਅਰ ਮੈਂਬਰ ਲਾਇਨ ਸੁਭਾਸ਼ ਕਪੂਰ ਨੇ ਦੱਸਿਆ ਕਿ ਲੋਕਾਂ ਦੇ ਨੁਕਸਾਨ ਦੀ ਪੂਰਤੀ ਲਈ ਪਿਛਲੇ ਸਮੇਂ ਤੋਂ ਰਾਹਤ ਕਾਰਜ ਚੱਲ ਰਹੇ ਹਨ। ਹੜ੍ਹ ਪੀੜਤ ਰਾਹਤ ਕਮੇਟੀ ਦੇ ਆਗੂ ਨੰਬਰਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਦਾਨੀਆਂ ਦੇ ਸਹਿਯੋਗ ਨਾਲ ਦਰਿਆ ਦਾ ਬੰਨ੍ਹ ਅਸਲ ਜਗ੍ਹਾ ਮਾਰਨ ਲਈ ਵੱਡੀਆਂ ਮਸ਼ੀਨਾਂ ਅਤੇ ਟਰੈਕਟਰ ਟਰਾਲੀਆਂ ਨਾਲ ਵੱਡੀ ਪੱਧਰ ’ਤੇ ਕੰਮ ਚੱਲ ਰਿਹਾ ਹੈ। ਲਾਇਨ ਗੁਰਤੇਜ ਸਿੰਘ ਐਡਵੋਕੇਟ ਨੇ ਕਮੇਟੀ ਨਾਲ ਵਾਅਦਾ ਕੀਤਾ ਕਿ ਕਲੱਬ ਵੱਲੋਂ ਹੋਰ ਰਾਸ਼ੀ ਵੀ ਭੇਜੀ ਜਾਵੇਗੀ।
Advertisement
Advertisement
