ਲਾਇਨਜ਼ ਕਲੱਬ ਜਗਰਾਉਂ ਨੇ ਬੂਟੇ ਲਾਏ
ਸੰਸਥਾ ਲਾਇਨਜ਼ ਕਲੱਬ ਇਕਾਈ ਜਗਰਾਉਂ ਨੇ ਅੱਜ ਪਿੰਡ ਮਲਕ ਤੇ ਸ਼ੇਰਪੁਰ ਚੌਕ ਵਿੱਚ ਛਾਂਦਾਰ, ਫੱਲਦਾਰ ਤੇ ਫੁੱਲਾਂ ਵਾਲੇ ਬੂੱਟੇ ਲਾਏ। ਕਲੱਬ ਦੇ ਪਬਲਿਕ ਰਿਲੇਸ਼ਨ ਅਫਸਰ ਚਰਨਜੀਤ ਸਿੰਘ ਢਿੱਲੋਂ ਨੇ ਪਿੰਡ ਮਲਕ ’ਚ ਪੋਨਾ ਰੋਡ ’ਤੇ ਬਣੀ ਪਾਰਕ ’ਚ ਆਪਣੇ ਪਿਤਾ...
Advertisement
ਸੰਸਥਾ ਲਾਇਨਜ਼ ਕਲੱਬ ਇਕਾਈ ਜਗਰਾਉਂ ਨੇ ਅੱਜ ਪਿੰਡ ਮਲਕ ਤੇ ਸ਼ੇਰਪੁਰ ਚੌਕ ਵਿੱਚ ਛਾਂਦਾਰ, ਫੱਲਦਾਰ ਤੇ ਫੁੱਲਾਂ ਵਾਲੇ ਬੂੱਟੇ ਲਾਏ। ਕਲੱਬ ਦੇ ਪਬਲਿਕ ਰਿਲੇਸ਼ਨ ਅਫਸਰ ਚਰਨਜੀਤ ਸਿੰਘ ਢਿੱਲੋਂ ਨੇ ਪਿੰਡ ਮਲਕ ’ਚ ਪੋਨਾ ਰੋਡ ’ਤੇ ਬਣੀ ਪਾਰਕ ’ਚ ਆਪਣੇ ਪਿਤਾ ਕੇਹਰ ਸਿੰਘ ਢਿੱਲੋਂ ਤੇ ਮਾਤਾ ਦਰਸ਼ਨ ਕੌਰ ਢਿੱਲੋਂ ਦੀ ਨਿੱਘੀ ਯਾਦ ਵਿੱਚ 172 ਬੂਟੇ ਲਾਉਣ ਲਈ ਪ੍ਰਬੰਧ ਕੀਤਾ ਤੇ ਤ੍ਰਿਵੈਣੀ ਵੀ ਲਗਾਈ। ਬੂਟੇ ਲਗਾਉਣ ਦੀ ਰਸਮ ਦੀ ਅਗਵਾਈ ਡਾ. ਵਿਨੋਦ ਵਰਮਾ, ਮੇਜਰ ਸਿੰਘ ਭੈਣੀ, ਅੰਮ੍ਰਿਤ ਸਿੰਘ ਥਿੰਦ, ਸੁਭਾਸ਼ ਕਪੂਰ ਫੂਡ ਕਮੇਟੀ ਚੇਅਰਮੈਨ, ਗੁਲਵੰਤ ਸਿੰਘ ਗਿੱਲ ਕਲੱਬ ਸਕੱਤਰ, ਬੀਰਿੰਦਰ ਸਿੰਘ ਗਿੱਲ, ਪ੍ਰੀਤਮ ਸਿੰਘ ਰੀਹਲ, ਦੀਦਾਰ ਸਿੰਘ ਮਲਕ ਨੇ ਅਦਾ ਕੀਤੀ।
Advertisement
Advertisement