ਲਾਇਨਜ਼ ਕਲੱਬ ਵੱਲੋਂ ਖਿਡਾਰੀਆਂ ਲਈ ਰਾਸ਼ੀ ਭੇਟ
ਇਥੇ ਲਾਇਨਜ਼ ਕਲੱਬ (ਇਕਾਈ) ਜਗਰਾਉਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਮਲਕ ਦੀ ਅਗਵਾਈ ਹੇਠ ਹੋਈਆਂ ਨੰਨ੍ਹੇ ਖਿਡਾਰੀਆਂ ਦੀ ਖੇਡਾਂ ਦੌਰਾਨ ਵਿਸ਼ੇਸ ਸਹਾਇਤਾ ਰਾਸ਼ੀ ਭੇਟ ਕੀਤੀ। ਲਾਇਨਜ਼ ਕਲੱਬ ਦੇ ਪ੍ਰਧਾਨ ਲਾਇਨ ਡਾ. ਵਿਨੋਦ ਵਰਮਾ ਦੀ ਅਗਵਾਈ ਹੇਠ ਕਲੱਬ ਦੇ ਬੋਰਡ ਆਫ ਡਾਇਰੈਕਟਰ...
Advertisement
ਇਥੇ ਲਾਇਨਜ਼ ਕਲੱਬ (ਇਕਾਈ) ਜਗਰਾਉਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਮਲਕ ਦੀ ਅਗਵਾਈ ਹੇਠ ਹੋਈਆਂ ਨੰਨ੍ਹੇ ਖਿਡਾਰੀਆਂ ਦੀ ਖੇਡਾਂ ਦੌਰਾਨ ਵਿਸ਼ੇਸ ਸਹਾਇਤਾ ਰਾਸ਼ੀ ਭੇਟ ਕੀਤੀ। ਲਾਇਨਜ਼ ਕਲੱਬ ਦੇ ਪ੍ਰਧਾਨ ਲਾਇਨ ਡਾ. ਵਿਨੋਦ ਵਰਮਾ ਦੀ ਅਗਵਾਈ ਹੇਠ ਕਲੱਬ ਦੇ ਬੋਰਡ ਆਫ ਡਾਇਰੈਕਟਰ ਦੇ ਮੈਂਬਰ ਲਾਇਨ ਅੰਮ੍ਰਿਤ ਸਿੰਘ ਥਿੰਦ ਅਤੇ ਲਾਇਨ ਚਰਨਜੀਤ ਸਿੰਘ ਢਿੱਲੋਂ ਨੇ ਕਲੱਬ ਵੱਲੋਂ ਗੋਦ ਲਏ ਸਕੂਲ ਮਲਕ ਦੇ ਮੁੱਖ ਅਧਿਆਪਕ ਪ੍ਰਿਤਪਾਲ ਸਿੰਘ ਕਲੇਰ ਅਤੇ ਅਧਿਆਪਕਾ ਸੁਖਜੀਵਨ ਕੌਰ ਗਿੱਲ ਨੂੰ ਬੱਚਿਆਂ ਨੂੰ ਖੇਡਾਂ ਦੌਰਾਨ ਖਾਣ-ਪੀਣ ਦਾ ਸਾਮਾਨ ਲੈ ਕੇ ਦੇਣ ਲਈ ਰਾਸ਼ੀ ਭੇਟ ਕੀਤੀ। ਇਸ ਮੌਕੇ ਪ੍ਰਧਾਨ ਡਾ. ਵਿਨੋਦ ਵਰਮਾ ਅਤੇ ਲਾਇਨ ਅੰਮ੍ਰਿਤ ਸਿੰਘ ਥਿੰਦ ਨੇ ਦੱਸਿਆ ਕਿ ਕਲੱਬ ਵੱਲੋਂ ਇਸ ਸਕੂਲ ਦੇ ਬੱਚਿਆਂ ਦੀ ਭਲਾਈ ਅਤੇ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਹਰ ਸਾਲ ਵੱਧ ਤੋਂ ਵੱਧ ਪ੍ਰਾਜੈਕਟ ਲਗਾਏ ਜਾਂਦੇ ਹਨ। ਮੁੱਖ ਅਧਿਆਪਕ ਪ੍ਰਿਤਪਾਲ ਸਿੰਘ ਕਲੇਰ ਨੇ ਕਲੱਬ ਵੱਲੋਂ ਕੀਤੇ ਜਾਂਦੇ ਕੰਮਾਂ ਦੀ ਸ਼ਲਾਘਾ ਕੀਤੀ।
Advertisement
Advertisement
