ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਪੰਜਾਬੀ ਭਾਸ਼ਾ ਅਤੇ ਕੰਪਿਊਟਰ’ ਵਿਸ਼ੇ ’ਤੇ ਲੈਕਚਰ ਤੇ ਪੋਸਟਰ ਮੁਕਾਬਲਾ

ਅੱਜ ਦੇ ਯੁੱਗ ਵਿਚ ਪੰਜਾਬੀ ਭਾਸ਼ਾ ਦੀ ਕੰਪਿਊਟਰ ’ਤੇ ਵਰਤੋਂ ਬਾਰੇ ਦੱਸਿਆ
ਤਿਆਰ ਕੀਤੇ ਪੋਸਟਰ ਦਿਖਾਉਂਦੇ ਹੋਏ ਕਾਲਜ ਦੇ ਵਿਦਿਆਰਥੀ। -ਫੋਟੋ: ਓਬਰਾਏ
Advertisement

ਇਥੋਂ ਦੇ ਮਾਤਾ ਗੰਗਾ ਖਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਵਿੱਚ ਪੋਸਟ ਗਰੈਜੂਏਟ ਪੰਜਾਬੀ ਅਤੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਸਾਂਝੇ ਉਪਰਾਲੇ ਤਹਿਤ ‘ਪੰਜਾਬੀ ਭਾਸ਼ਾ ਅਤੇ ਕੰਪਿਊਟਰ’ ਨਾਲ ਸਬੰਧਤ ਲੈਕਚਰ ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ। ਇਸ ਮੌਕੇ ਪ੍ਰੋ. ਮਨਜੀਤ ਕੌਰ ਭੱਟੀ ਤੇ ਪ੍ਰੋ. ਸੁਖਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਵਿਚ ਕੰਪਿਊਟਰ ਦੀ ਵਰਤੋਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਦੇ ਯੁੱਗ ਵਿਚ ਪੰਜਾਬੀ ਭਾਸ਼ਾ ਦੀ ਕੰਪਿਊਟਰ ’ਤੇ ਵਰਤੋਂ ਬਹੁਤ ਮਹੱਤਵਪੂਰਨ ਹੋ ਗਈ ਹੈ। ਜਿਸ ਰਾਹੀਂ ਪੰਜਾਬੀ ਲਿੱਪੀ ‘ਗੁਰਮੁੱਖੀ’ ਹੁਣ ਮੋਬਾਈਲ ਅਤੇ ਇੰਟਰਨੈਟ ’ਤੇ ਅਸਾਨੀ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ। ਹੁਣ ਪੰਜਾਬੀ ਵਿਚ ਈ-ਮੇਲ, ਸ਼ੋਸ਼ਲ ਮੀਡੀਆ, ਪੋਸਟਾਂ, ਬਲੌਗ ਅਤੇ ਵੈਬਸਾਈਟਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਲੈਕਚਰਾਰ ਗੁਰਪ੍ਰੀਤ ਕੌਰ ਅਤੇ ਡਾ.ਰੂਪਾ ਕੌਰ ਨੇ ਕਿਹਾ ਕਿ ਯੂਨੀਕੋਡ ਤਕਨਾਲੋਜੀ ਦੇ ਆਉਣ ਨਾਲ ਪੰਜਾਬੀ ਭਾਸ਼ਾ ਵਿਚ ਲਿਖਣਾ ਅਤੇ ਪੜ੍ਹਨਾ ਸੌਖਾ ਹੋ ਗਿਆ ਹੈ। ਪੰਜਾਬੀ ਲਈ ਵੱਖ ਵੱਖ ਕੀ-ਬੋਰਡ ਲੇ ਆਉਟ ਜਿਵੇਂ ਇੰਸਕ੍ਰਿਪਟ, ਫੋਨੈਟਿਕ ਆਦਿ ਫੌਂਟ ਵਿਕਸਿਤ ਕੀਤੇ ਗਏ ਹਨ। ਸਰਕਾਰੀ ਦਫ਼ਤਰਾਂ ਅਤੇ ਵਿੱਦਿਅਕ ਸੰਸਥਾਵਾਂ ਵਿਚ ਵੀ ਕੰਪਿਊਟਰ ’ਤੇ ਪੰਜਾਬੀ ਭਾਸ਼ਾ ਦੀ ਵਰਤੋਂ ਵੱਧ ਗਈ ਹੈ। ਇਸ ਮੌਕੇ ਹੋਏ ਪੋਸਟਰ ਮੇਕਿੰਗ ਮੁਕਾਬਲਿਆਂ ਵਿਚ 30 ਵਿਦਿਆਰਥੀਆਂ ਨੇ ਹਿੱਸਾ ਲਿਆ ਜਿਸ ਵਿਚ ਕੋਮਲਪ੍ਰੀਤ ਕੌਰ ਨੇ ਪਹਿਲਾ, ਮਨਦੀਪ ਕੌਰ ਨੇ ਦੂਜਾ ਅਤੇ ਤਰਨਪ੍ਰੀਤ ਕੌਰ ਤੇ ਜੋਨਸਨ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ.ਗਗਨਦੀਪ ਸਿੰਘ ਨੇ ਵਿਭਾਗ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਅਜੌਕੇ ਕੰਪਿਊਟਰੀਕਰਨ ਯੁੱਧ ਵਿਚ ਕੰਪਿਊਟਰ ਰਾਹੀਂ ਮਾਤ ਭਾਸ਼ਾ ਨਾਲ ਜੁੜਨ ਲਈ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ।

Advertisement
Advertisement
Show comments