ਸੰਤ ਕਿਰਪਾਲ ਸਿੰਘ ਦੀ ਬਰਸੀ ਮੌਕੇ ਲੰਗਰ
ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੀ ਲੁਧਿਆਣਾ ਸ਼ਾਖਾ ਵੱਲੋਂ ਸੰਤ ਕਿਰਪਾਲ ਸਿੰਘ ਦੀ 51ਵੀਂ ਬਰਸੀ ਮੌਕੇ ਭੰਡਾਰਾ ਲਗਾਇਆ ਗਿਆ ਜਿਸ ਵਿੱਚ ਸੈਂਕੜੇ ਲੋਕਾਂ ਨੇ ਆਲੂ-ਪੂੜੀ ਦਾ ਲੰਗਰ ਪ੍ਰਸ਼ਾਦ ਛਣਕਿਆ। ਮਿਸ਼ਨ ਦੇ ਜ਼ੋਨ ਇੰਚਾਰਜ ਭੁਪਿੰਦਰ ਸਿੰਘ, ਕੋਆਰਡੀਨੇਟਰ ਬਲਦੇਵ ਰਾਜ ਹੀਰਾ ਅਤੇ ਨਿਰਮਲ...
Advertisement
ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੀ ਲੁਧਿਆਣਾ ਸ਼ਾਖਾ ਵੱਲੋਂ ਸੰਤ ਕਿਰਪਾਲ ਸਿੰਘ ਦੀ 51ਵੀਂ ਬਰਸੀ ਮੌਕੇ ਭੰਡਾਰਾ ਲਗਾਇਆ ਗਿਆ ਜਿਸ ਵਿੱਚ ਸੈਂਕੜੇ ਲੋਕਾਂ ਨੇ ਆਲੂ-ਪੂੜੀ ਦਾ ਲੰਗਰ ਪ੍ਰਸ਼ਾਦ ਛਣਕਿਆ। ਮਿਸ਼ਨ ਦੇ ਜ਼ੋਨ ਇੰਚਾਰਜ ਭੁਪਿੰਦਰ ਸਿੰਘ, ਕੋਆਰਡੀਨੇਟਰ ਬਲਦੇਵ ਰਾਜ ਹੀਰਾ ਅਤੇ ਨਿਰਮਲ ਸਿੰਘ ਭਾਟੀਆ ਨੇ ਦੱਸਿਆ ਕਿ ਮਿਸ਼ਨ ਦੇ ਸੇਵਾਦਾਰਾਂ ਵੱਲੋਂ ਸਵੇਰੇ 10 ਵਜੇ ਤੋਂ ਹੀ ਲੋਕਾਂ ਨੂੰ ਆਲੂ ਪੂੜੀ ਦਾ ਲੰਗਰ ਤੇ ਪ੍ਰਸ਼ਾਦ ਛਕਾਉਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸਤਿਸੰਗ ਪ੍ਰੋਗਰਾਮ ਵੀ ਕੀਤਾ ਗਿਆ ਅਤੇ ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੇ ਮੌਜੂਦਾ ਮੁਖੀ ਸੰਤ ਰਾਜਿੰਦਰ ਸਿੰਘ ਦਾ ਇਕ ਵੀਡੀਓ ਪ੍ਰਸਾਰਿਤ ਕੀਤਾ ਗਿਆ। ਉਨ੍ਹਾਂ 1 ਅਗਸਤ 1974 ਨੂੰ ਭਾਰਤੀ ਸੰਸਦ ਨੂੰ ਸੰਬੋਧਨ ਕੀਤਾ ਸੀ ਜਦਕਿ 21 ਅਗਸਤ, 1974 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।
Advertisement
Advertisement