ਨਿਸ਼ਾਨ ਯਾਤਰਾ ਤੇ ਖਾਟੂ ਸ਼ਿਆਮ ਜੀ ਦਾ ਕੀਰਤਨ ਅੱਜ
ਸ੍ਰੀ ਖਾਟੂ ਸ਼ਿਆਮ ਪਰਿਵਾਰ ਮਾਛੀਵਾੜਾ ਵੱਲੋਂ ਨਿਸ਼ਾਨ ਯਾਤਰਾ ਤੇ ਕੀਰਤਨ 22 ਨਵੰਬਰ ਨੂੰ ਸਥਾਨਕ ਦਸਹਿਰਾ ਮੈਦਾਨ ਕਰਵਾਇਆ ਜਾਵੇਗਾ। ਰੌਕੀ ਬਾਂਸਲ ਨੇ ਦੱਸਿਆ ਕਿ ਸਵੇਰੇ 11 ਵਜੇ ਨਿਸ਼ਾਨ ਯਾਤਰਾ ਕੱਢੀ ਜਾਵੇਗੀ। ਸ਼ਾਮ ਨੂੰ 7 ਵਜੇ ਦਸਹਿਰਾ ਮੈਦਾਨ ਵਿਚ ਕੀਰਤਨ ਹੋਵੇਗਾ ਜਿੱਥੇ...
Advertisement
ਸ੍ਰੀ ਖਾਟੂ ਸ਼ਿਆਮ ਪਰਿਵਾਰ ਮਾਛੀਵਾੜਾ ਵੱਲੋਂ ਨਿਸ਼ਾਨ ਯਾਤਰਾ ਤੇ ਕੀਰਤਨ 22 ਨਵੰਬਰ ਨੂੰ ਸਥਾਨਕ ਦਸਹਿਰਾ ਮੈਦਾਨ ਕਰਵਾਇਆ ਜਾਵੇਗਾ। ਰੌਕੀ ਬਾਂਸਲ ਨੇ ਦੱਸਿਆ ਕਿ ਸਵੇਰੇ 11 ਵਜੇ ਨਿਸ਼ਾਨ ਯਾਤਰਾ ਕੱਢੀ ਜਾਵੇਗੀ। ਸ਼ਾਮ ਨੂੰ 7 ਵਜੇ ਦਸਹਿਰਾ ਮੈਦਾਨ ਵਿਚ ਕੀਰਤਨ ਹੋਵੇਗਾ ਜਿੱਥੇ ਪ੍ਰਸਿੱਧ ਭਜਨ ਗਾਇਕਾ ਦੀਦੀ ਓਮਾ ਲਹਿਰੀ ਅਤੇ ਇੰਦਰਜੀਤ ਪਰਿਹਰ ਭਗਵਾਨ ਖਾਟੂ ਸ਼ਿਆਮ ਜੀ ਦੀ ਮਹਿਮਾ ਦਾ ਗੁਣ-ਗਾਣ ਕਰਨਗੇ। ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀ ਇਸ ਧਾਰਮਿਕ ਸਮਾਰੋਹ ਵਿਚ ਵਧ-ਚੜ੍ਹ ਕੇ ਸ਼ਮੂਲੀਅਤ ਕਰਨ। ਉਨ੍ਹਾਂ ਕਿਹਾ ਕਿ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਮੌਕੇ ਦੀਪਕ ਕੁਮਾਰ, ਅਭੀ ਚੋਪੜਾ, ਅਸ਼ਵਨੀ ਸਿੰਗਲਾ, ਡਿੰਪਲ ਸਪਰਾ, ਚਿਰਾਗ ਬਾਂਸਲ, ਰੋਕੀ ਬਾਂਸਲ, ਸਨੀ ਓਹਰੀ, ਹਰੀਸ਼ ਨਾਗਪਾਲ, ਸੋਨੂੰ ਵਰਮਾ ਵੀ ਮੌਜੂਦ ਸਨ।
Advertisement
Advertisement
