ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

4 ਜੰਗਾਂ ਲੜਨ ਵਾਲਾ ਖੁਸ਼ੀ ਸਿੰਘ ਹੁਣ ਵੀ ਸਰਹੱਦ ’ਤੇ ਲੜਨ ਲਈ ਤਿਆਰ

8 ਮੈਡਲ ਜਿੱਤੇ, ਦੋਵੇਂ ਪੁੱਤਰ ਫੌਜ ’ਚ ਭੇਜੇ
ਮੀਡੀਆ ਨੂੰ ਆਪਣੇ ਮੈਡਲ ਦਿਖਾਉਂਦਾ ਹੋਇਆ ਸੇਵਾਮੁਕਤ ਫੌਜੀ ਖੁਸ਼ੀ ਸਿੰਘ।
Advertisement

ਗੁਰਦੀਪ ਸਿੰਘ ਟੱਕਰ

ਮਾਛੀਵਾੜਾ, 25 ਮਈ

Advertisement

ਬੇਸ਼ੱਕ ਭਾਰਤ ਤੇ ਪਾਕਿ ਦੀਆਂ ਸਰਹੱਦਾਂ ’ਤੇ ਜੰਗ ਵਾਲਾ ਮਾਹੌਲ ਲੱਗਪਗ ਸ਼ਾਂਤ ਹੋ ਗਿਆ ਹੈ ਪਰ ਮਾਛੀਵਾੜਾ ਨੇੜਲੇ ਪਿੰਡ ਜੁਲਫ਼ਗੜ੍ਹ ਦਾ ਰਹਿਣ ਵਾਲਾ ਸੇਵਾਮੁਕਤ ਫੌਜੀ 95 ਸਾਲਾ ਖੁਸ਼ੀ ਸਿੰਘ ਨੇ ਭਾਰਤ ਵੱਲੋਂ 4 ਜੰਗਾਂ ਜਿੱਤ ਕੇ 8 ਮੈਡਲ ਪ੍ਰਾਪਤ ਕੀਤੇ ਅਤੇ ਅੱਜ ਵੀ ਲੋੜ ਪੈਣ ’ਤੇ ਦੇਸ਼ ਲਈ ਜੰਗ ਦੌਰਾਨ ਸੇਵਾਵਾਂ ਦੇਣ ਨੂੰ ਤਿਆਰ ਬਰ ਤਿਆਰ ਹੈ। ਖੁਸ਼ੀ ਸਿੰਘ ਨੇ ਦੱਸਿਆ ਕਿ 29 ਮਾਰਚ 1954 ਵਿੱਚ 21 ਸਾਲ ਦੀ ਉਮਰ ਦੌਰਾਨ ਫੌਜ ਵਿੱਚ ਭਰਤੀ ਹੋਇਆ ਤੇ 8 ਸਿੱਖ ਲਾਈ ਇੰਨਫੈਨਟਰੀ ਬਟਾਲੀਅਨ ਫਤਹਿਗੜ੍ਹ (ਯੂ.ਪੀ.) ਅਧੀਨ ਸੇਵਾਵਾਂ ਦੇਣ ਲੱਗਾ। ਉਸ ਦੀ ਪਹਿਲੀ ਪੋਸਟਿੰਗ ਅਸਾਮ ਵਿੱਚ ਹੋਈ। ੁਸ਼ੀ ਸਿੰਘ ਨੇ ਦੱਸਿਆ ਕਿ ਸੰਨ 1961 ਵਿਚ ਉਸ ਨੇ ਆਪ੍ਰੇਸ਼ਨ ਵਿਜੈ ਤਹਿਤ ਗੋਆ ਦੀ ਜੰਗ ਜਿੱਤੀ, 1962 ਵਿੱਚ ਚੀਨ ਨਾਲ ਜੰਗ ਦੌਰਾਨ ਵੀ ਉਹ ਸਰਹੱਦ ’ਤੇ ਤਾਇਨਾਤ ਸੀ, 1965 ਵਿੱਚ ਪਾਕਿਸਤਾਨ ਨਾਲ ਜੰਗ ਦੌਰਾਨ ਉਨ੍ਹਾਂ ਸ਼ੰਭ ਜੌੜੀਆਂ ਬਾਰਡਰ, ਜੰਮੂ ਤੇ ਕਸ਼ਮੀਰ ਵਿੱਚ ਦੁਸ਼ਮਣਾਂ ਨੂੰ ਧੂੜ ਚੱਟਾਈ, 1971 ਵਿੱਚ ਪਾਕਿਸਤਾਨ ਨਾਲ ਹੋਈ ਜੰਗ ਵਿੱਚ ਵੀ ਉਹ ਸਰਹੱਦ ’ਤੇ ਡਟਿਆ ਹੋਇਆ ਸੀ।

ਇਨ੍ਹਾਂ 4 ਜੰਗਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ’ਤੇ ਖੁਸ਼ੀ ਸਿੰਘ ਨੂੰ 8 ਮੈਡਲ ਮਿਲੇ ਜਿਸ ਨੂੰ ਅੱਜ ਵੀ ਉਹ ਆਪਣੀ ਹਿੱਕ ਨਾਲ ਲਗਾ ਕੇ ਰੱਖਦਾ ਹੈ। ਖੁਸ਼ੀ ਸਿੰਘ ਨੇ ਦੱਸਿਆ ਕਿ 6 ਅਪ੍ਰੈਲ 1975 ਨੂੰ ਉਹ ਬਤੌਰ ਨਾਇਬ ਸੂਬੇਦਾਰ ਪਠਾਨਕੋਟ ਵਿੱਚ ਡਿਊਟੀ ਤੋਂ ਸੇਵਾਮੁਕਤ ਹੋਇਆ। ਫੌਜ ਵਿਚ ਸੇਵਾਮੁਕਤੀ ਤੋਂ ਬਾਅਦ ਖੁਸ਼ੀ ਸਿੰਘ ਆਪਣੇ ਪਿੰਡ ਰਹਿਣ ਲੱਗਾ ਜਿੱਥੇ ਉਨ੍ਹਾਂ 1975 ਤੋਂ ਲੈ ਕੇ 2021 ਤੱਕ ਗੁਰੂ ਘਰ ਵਿਚ ਰੋਜ਼ਾਨਾ ਨਿੱਤਨੇਮ ਕੀਤਾ। ਆਪਣੇ ਪਿਤਾ ਤੋਂ ਪ੍ਰਭਾਵਿਤ ਹੋ ਕੇ ਖੁਸ਼ੀ ਸਿੰਘ ਦੇ ਤਿੰਨ ਵਿੱਚ ਦੋ ਪੁੱਤਰ ਗੁਰਮੀਤ ਸਿੰਘ ਤੇ ਪਰਮਜੀਤ ਸਿੰਘ ਫੌਜ ਵਿੱਚ ਭਰਤੀ ਹੋਏ। ਪਰਮਜੀਤ ਸਿੰਘ ਨੇ ਜੰਮੂ ਕਸ਼ਮੀਰ ਵਿੱਚ ਕਾਰਗਿਲ ਦੀ ਜੰਗ ਵਿੱਚ ਹਿੱਸਾ ਲਿਆ ਜੋ ਸੂਬੇਦਾਰ ਮੇਜਰ ਵਜੋਂ ਸੇਵਾਮੁਕਤ ਹੋਇਆ। ਦੂਜਾ ਪੁੱਤਰ ਗੁਰਮੀਤ ਸਿੰਘ ਬਤੌਰ ਕੈਪਟਨ ਸੇਵਾਮੁਕਤ ਹੋਇਆ। ਤੀਸਰਾ ਪੁੱਤਰ ਗੁਰਚਰਨ ਸਿੰਘ ਸਮਾਜ ਸੇਵੀ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ। ਬੇਸ਼ੱਕ ਸੇਵਾਮੁਕਤ ਨਾਇਬ ਸੂਬੇਦਾਰ ਖੁਸ਼ੀ ਸਿੰਘ ਹੁਣ ਬਜ਼ੁਰਗ ਹੋਣ ਕਾਰਨ ਘਰ ਵਿਚ ਹੀ ਆਪਣਾ ਸਮਾਂ ਬਤੀਤ ਕਰਦੇ ਹਨ ਪਰ ਅੱਜ ਵੀ ਫੌਜ ਦੇ ਉੱਚ ਅਧਿਕਾਰੀ ਲੋੜ ਪੈਣ ’ਤੇ ਉਨ੍ਹਾਂ ਨਾਲ ਫੋਨ ’ਤੇ ਸੰਪਰਕ ਕਰ ਜੰਗੀ ਨੁਕਤੇ ਲੈਂਦੇ ਰਹਿੰਦੇ ਹਨ।

 

ਜਵਾਈ ਤੇ ਦੋਹਤੇ ਵੀ ਆਰਮੀ ਵਿੱਚ ਨਿਭਾਅ ਰਹੇ ਨੇ ਡਿਊਟੀ

ਸੇਵਾਮੁਕਤ ਫੌਜੀ ਖੁਸ਼ੀ ਸਿੰਘ ਦੀ ਤੀਜੀ ਪੀੜ੍ਹੀ ਵੀ ਫੌਜ ਵਿਚ ਸੇਵਾਵਾਂ ਨਿਭਾਅ ਰਹੀ ਹੈ। ਉਨ੍ਹਾਂ ਦੱਸਿਆ ਕਿ ਉਸਦੇ ਸਪੁੱਤਰਾਂ ਤੋਂ ਇਲਾਵਾ 2 ਜਵਾਈ ਅਤੇ ਅੱਗੋਂ ਦੋਹਤੇ ਵੀ ਫੌਜ ਵਿਚ ਸੇਵਾਵਾਂ ਨਿਭਾਅ ਰਹੇ ਹਨ। ਫੌਜੀ ਖੁਸ਼ੀ ਸਿੰਘ ਨੂੰ ਦੇਖ ਕੇ ਅੱਗੇ ਉਨ੍ਹਾਂ ਦੀਆਂ 2 ਪੀੜ੍ਹੀਆਂ ਦੇਸ਼ ਦੀ ਸਰਹੱਦਾਂ ’ਤੇ ਰਾਖ਼ੀ ਕਰ ਰਹੀਆਂ ਹਨ। ਸੇਵਾਮੁਕਤ ਫੌਜੀ ਖੁਸ਼ੀ ਸਿੰਘ ਨੇ ਦੱਸਿਆ ਕਿ ਉਸ ਨੂੰ 4 ਜੰਗਾਂ ਜਿੱਤ ਕੇ ਜੋ ਮੈਡਲ ਪ੍ਰਾਪਤ ਹੋਏ ਉਸ ਨੂੰ ਕਾਫ਼ੀ ਸਕੂਨ ਦਿੰਦੇ ਹਨ ਅਤੇ ਉਸ ਨੂੰ ਕਿਸੇ ਵੀ ਕਿਸਮ ਦੀ ਤੰਗੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਤੋਂ ਮੰਗ ਕੀਤੀ ਹੈ ਕਿ ਖੁਸ਼ੀ ਸਿੰਘ ਨੂੰ ਫਰੀਡਮ ਫਾਈਟਰ ਵਜੋਂ ਵੀ ਮਾਨਤਾ ਦਿੱਤੀ ਜਾਵੇ ਅਤੇ ਇਸ ਦੇ ਜੋ ਬਣਦੇ ਲਾਭ ਹਨ ਉਹ ਦਿੱਤੇ ਜਾਣ।

Advertisement
Show comments