ਖੱਟੜਾ ਪਰਿਵਾਰ ਵੱਲੋਂ ਲੋੜਵੰਦ ਪਰਿਵਾਰਾਂ ਦੀ ਮਦਦ
ਗੁਰਦੁਆਰਾ ਸ਼ਹੀਦ ਬਾਬਾ ਹਰੀ ਸਿੰਘ ਨਸਰਾਲੀ ਦੇ ਹੈੱਡ ਗ੍ਰੰਥੀ ਭਾਈ ਰਣਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਮੈਂਬਰ ਦਵਿੰਦਰ ਸਿੰਘ ਖੱਟੜਾ ਨੇ ਪਿੰਡ ਨਸਰਾਲੀ ਦੇ ਬੇਹੱਦ ਲੋੜਵੰਦ ਬੇਘਰੇ ਤਿੰਨ ਪਰਿਵਾਰਾਂ ਨੂੰ ਮਕਾਨ ਬਣਾਉਣ ’ਚ ਮਦਦ...
Advertisement
ਗੁਰਦੁਆਰਾ ਸ਼ਹੀਦ ਬਾਬਾ ਹਰੀ ਸਿੰਘ ਨਸਰਾਲੀ ਦੇ ਹੈੱਡ ਗ੍ਰੰਥੀ ਭਾਈ ਰਣਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਮੈਂਬਰ ਦਵਿੰਦਰ ਸਿੰਘ ਖੱਟੜਾ ਨੇ ਪਿੰਡ ਨਸਰਾਲੀ ਦੇ ਬੇਹੱਦ ਲੋੜਵੰਦ ਬੇਘਰੇ ਤਿੰਨ ਪਰਿਵਾਰਾਂ ਨੂੰ ਮਕਾਨ ਬਣਾਉਣ ’ਚ ਮਦਦ ਕੀਤੀ। ਉਨ੍ਹਾਂ ਦੱਸਿਆ ਕਿ ਬੀਬੀ ਦਲਵਾਰੋ ਇੱਕ ਵਿਧਵਾ ਔਰਤ ਹੈ ਜੋ ਆਪਣੀ ਪੋਤਰੀ ਨਾਲ ਪਿੰਡ ਨਸਰਾਲੀ ਵਿੱਚ ਹੀ ਰਹਿੰਦੀ ਹੈ ਦਾ ਪੂਰਾ ਘਰ ਢਹਿ ਹੋ ਗਿਆ ਸੀ ਤਾਂ ਖੱਟੜਾ ਪਰਿਵਾਰ ਦੀ ਮਦਦ ਨਾਲ ਇਨ੍ਹਾਂ ਦੇ ਰਹਿਣਯੋਗ ਮਕਾਨ ਬਣਾ ਕੇ ਦਿੱਤਾ ਗਿਆ। ਇਸੇ ਤਰ੍ਹਾਂ ਗੁਰਦੁਆਰਾ ਸਹਿਬ ਦੇ ਸਾਬਕਾ ਹੈੱਡ ਗ੍ਰੰਥੀ ਬਾਬਾ ਸਾਧੂ ਸਿੰਘ ਜੀ ਦੀ ਨੂੰਹ ਤਰਨਜੀਤ ਕੌਰ ਤੇ ਪੋਤਰੀ ਦਾ ਵੀ ਮਕਾਨ ਡਿੱਗ ਗਿਆ ਸੀ, ਜਿਸ ਨੂੰ ਖੱਟੜਾ ਪਰਿਵਾਰ ਨੇ ਬਣਵਾ ਕੇ ਦਿੱਤਾ ਹੈ। ਇਸੇ ਪਿੰਡ ਦੀ ਧਰਮਸ਼ਾਲਾ ਵਿੱਚ ਰਹਿ ਰਹੇ ਗੁਰਜੰਟ ਸਿੰਘ ਦਾ ਵੀ ਮਕਾਨ ਬਣਵਾਉਣ ਵਿੱਚ ਮਦਦ ਕਰ ਰਹੇ ਹਨ ਜੋ ਉਸਾਰੀ ਅਧੀਨ ਹੈ।
Advertisement
Advertisement