ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖੱਟੜਾ ਮਨਿਸਟੀਰੀਅਲ ਸਟਾਫ ਯੂਨੀਅਨ ਸਿੱਖਿਆ ਵਿਭਾਗ ਦੇ ਪ੍ਰਧਾਨ ਬਣੇ

ਮਨਪ੍ਰੀਤ ਸਿੰਘ ਬਠਿੰਡਾ ਜਰਨਲ ਸਕੱਤਰ ਚੁਣੇ
ਨਵ-ਨਿਯੁਕਤ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਤੇ ਹੋਰ ਅਹੁਦੇਦਾਰ। -ਫੋਟੋ: ਜੱਗੀ
Advertisement

ਮਨਿਸਟੀਰੀਅਲ ਸਟਾਫ਼ ਸਿੱਖਿਆ ਵਿਭਾਗ ਦੀ ਸੂਬਾ ਪ੍ਰਧਾਨ ਅਤੇ ਸੂਬਾ ਸਕੱਤਰ ਦੀ ਚੋਣ ਮਲਕੀਤ ਸਿੰਘ ਸੁਪਰਡੈਂਟ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਮ੍ਰਿਤਸਰ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਸਿੱਖਿਆ ਵਿਭਾਗ ਦੇ ਜ਼ਿਲਾ ਜਨਰਲ ਸਕੱਤਰ ਵੱਲੋਂ ਮਤਾ ਪਾਸ ਕਰ ਕੇ ਪੁਰਾਣੀ ਸੂਬਾ ਬਾਡੀ ਨੂੰ ਭੰਗ ਕੀਤਾ ਗਿਆ ਤੇ ਨਵੀਂ ਸੂਬਾ ਕਮੇਟੀ ਬਣਾਈ ਗਈ ਜਿਸ ਵਿੱਚ ਚੇਅਰਮੈਨ ਮਲਕੀਤ ਸਿੰਘ ਅੰਮ੍ਰਿਤਸਰ, ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ, ਜਰਨਲ ਸਕੱਤਰ ਮਨਪ੍ਰੀਤ ਸਿੰਘ ਬਠਿੰਡਾ, ਵਿੱਤ ਸਕੱਤਰ ਪਰਮਪਾਲ ਸਿੰਘ ਮੋਗਾ, ਅਡੀਸ਼ਨਲ ਪ੍ਰਧਾਨ ਜਸਪ੍ਰੀਤ ਸਿੰਘ ਮਾਨਸਾ, ਅਡੀਸ਼ਨਲ ਜਨਰਲ ਸਕੱਤਰ ਨਰਿੰਦਰ ਸ਼ਰਮਾ ਪਠਾਨਕੋਟ, ਪ੍ਰੈੱਸ ਸਕੱਤਰ ਅਮਨਿੰਦਰ ਸਿੰਘ ਘੁਡਾਣੀ, ਮੁੱਖ ਸਲਾਹਕਾਰ ਅਨੁਰਿਧ ਮੌਦਗਿਲ ਹੁਸ਼ਿਆਰਪੁਰ, ਮੁੱਖ ਬੁਲਾਰਾ ਨਿਸ਼ਾਨ ਸਿੰਘ ਤਰਨ ਤਾਰਨ, ਕਾਨੂੰਨੀ ਸਲਾਹਕਾਰ ਸਚਿਨ ਕੁਮਾਰ ਪਠਾਨਕੋਟ, ਸੋਸ਼ਲ ਮੀਡੀਆ ਇੰਚਾਰਜ ਸੰਜੀਵ ਕੁਮਾਰ ਫਿਰੋਜ਼ਪੁਰ, ਸੀਨੀਅਰ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਆਹਲੂਵਾਲੀਆ, ਸੁਖਦੇਵ ਸਿੰਘ ਅੰਮ੍ਰਿਤਸਰ, ਵਰੁਣ ਕੁਮਾਰ ਫਿਰੋਜ਼ਪੁਰ, ਰਵਿੰਦਰ ਕੁਮਾਰ ਬਰਨਾਲਾ, ਸੰਦੀਪ ਭੱਟ ਰੋਪੜ, ਗੁਰਪ੍ਰੀਤ ਸਿੰਘ ਸੰਗਰੂਰ, ਰਵਿੰਦਰ ਸਿੰਘ ਫਰੀਦਕੋਟ, ਹਰਜਿੰਦਰ ਸਿੰਘ ਮਲੇਰਕੋਟਲਾ, ਤਜਿੰਦਰ ਸਿੰਘ ਨਵਾਂ ਸ਼ਹਿਰ, ਰਵਿੰਦਰ ਸਿੰਘ ਫਾਜਲਿਕਾ, ਸੁਰਿੰਦਰ ਪਾਲ ਸਿੰਘ ਲੁਧਿਆਣਾ, ਪਰਮਪ੍ਰੀਤ ਸਿੰਘ ਸੰਗਰੂਰ, ਅਨੂਪ ਸਿੰਘ ਗੁਰਦਾਸਪੁਰ ਸਾਰੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦਲਜੀਤ ਸਿੰਘ ਮੋਗਾ, ਅਰਵਿੰਦਰ ਫਰਵਾਹਾ, ਬਿਕਰਮਜੀਤ ਸਿੰਘ ਕਲੇਰ, ਜਸਵਿੰਦਰ ਸਿੰਘ ਬਰਨਾਲਾ, ਨਰੇਸ਼ ਕੁਮਾਰ ਪਠਾਨਕੋਟ, ਅਮਨਦੀਪ ਸਿੰਘ ਫ਼ਤਹਿਗੜ੍ਹ ਸਾਹਿਬ ਨੂੰ ਲਗਾਇਆ ਗਿਆ।

Advertisement
Advertisement
Show comments