ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁੜ ਵਿਵਾਦਾਂ ’ਚ ਘਿਰਿਆ ਖੰਨਾ ਵੇਰਕਾ ਪਲਾਂਟ

ਕੈਟਲ ਪਲਾਂਟ ਵੱਲੋਂ ਖਰਾਬ ਫੀਡ ਦਿੱਤੇ ਜਾਣ ਦਾ ਦੋਸ਼
ਪਲਾਂਟ ਤੋਂ ਆਈ ਖਰਾਬ ਫੀਡ।
Advertisement

ਵੇਰਕਾ ਕੈਟਲ ਫੀਡ ਪਲਾਂਟ ਭੱਟੀਆਂ, ਖੰਨਾ ਇਕ ਵਾਰ ਮੁੜ ਵਿਵਾਦਾਂ ਵਿਚ ਘਿਰ ਗਿਆ ਹੈ। ਇਕ ਵਾਰ ਫਿਰ ਗੁਣਵੱਤਾ ਅਤੇ ਬਿਲਿੰਗ ਪ੍ਰੀਕਿਰਿਆ ਨੂੰ ਲੈ ਕੇ ਪਲਾਂਟ ’ਤੇ ਗੰਭੀਰ ਦੋਸ਼ ਲੱਗੇ ਹਨ। ਇਹ ਦੋਸ਼ ਮਿਲਕ ਪਲਾਂਟ ਦੇ ਸਾਬਕਾ ਡਾਇਰੈਕਟਰ ਗੁਰਵਿੰਦਰ ਸਿੰਘ ਨੇ ਲਾਉਂਦਿਆਂ ਕਿਹਾ ਕਿ ਪਲਾਂਟ ਤੋਂ ਆ ਰਹੀ ਫੀਡ ਇੰਨੀ ਮਾੜੀ ਹੈ ਕਿ ਪਸ਼ੂ ਵੀ ਖਾਣ ਤੋਂ ਕਤਰਾਉਂਦੇ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਕਿਸਾਨਾਂ ਨੂੰ ਫੀਡ ਦੇ ਜਿਹੜੇ ਚਲਾਨ ਜਾਰੀ ਕੀਤੇ ਜਾਂਦੇ ਹਨ ਉਨ੍ਹਾਂ ’ਤੇ ਕੀਮਤ ਦਰਜ ਨਹੀਂ ਹੁੰਦੀ, ਸਿਰਫ਼ ਵਜ਼ਨ ਲਿਖ ਕੇ ਚਲਾਨ ਭੇਜਿਆ ਜਾਂਦਾ ਹੈ ਅਤੇ ਬਾਅਦ ਵਿਚ ਕਿਸਾਨਾਂ ਦੇ ਦੁੱਧ ਦੇ ਭੁਗਤਾਨ ਵਿਚੋਂ ਰਕਮ ਕੱਟ ਲਈ ਜਾਂਦੀ ਹੈ। ਇਸ ਕਾਰਨ ਕਿਸਾਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਫੀਡ ਕਿਹੜੇ ਭਾਅ ’ਤੇ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਿੱਲਾਂ ਵਿਚ ਵਜ਼ਨ ਟਨ ਅਨੁਸਾਰ ਦਰਜ ਕੀਤਾ ਜਾਂਦਾ ਹੈ ਜਦਕਿ ਆਮ ਤੌਰ ’ਤੇ ਖਰੀਦ ਫਰੋਖ਼ਤ ਕੁਇੰਟਲ ਜਾਂ ਕਿੱਲੋ ਦੇ ਅਧਾਰ ’ਤੇ ਹੁੰਦੀ ਹੈ, ਜਿਸ ਕਾਰਨ ਇਹ ਤਰੀਕਾ ਪੂਰੀ ਤਰ੍ਹਾਂ ਸ਼ੱਕੀ ਜਾਪਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਇਸ ਸਾਰੇ ਮਾਮਲੇ ਸਬੰਧੀ ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਗੁਪਤਾ ਅਤੇ ਹੋਰ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਕਰਨਗੇ ਤਾਂ ਜੋ ਮਾਮਲੇ ਦੀ ਜਾਚ ਕਰਵਾਈ ਜਾ ਸਕੇ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਤਰੀਕੇ ਨਾਲ ਉਨ੍ਹਾਂ ਦੀ ਪਾਰਦਰਸ਼ੀ ਬਿਲਿੰਗ ਦੀ ਉਮੀਦ ਟੁੱਟ ਰਹੀ ਹੈ ਅਤੇ ਸਹਿਕਾਰੀ ਪ੍ਰਣਾਲੀ ’ਤੇ ਭਰੋਸਾ ਘੱਟਦਾ ਜਾ ਰਿਹਾ ਹੈ। ਹੁਣ ਦੇਖਣਾ ਇਹ ਹੈ ਕਿ ਸਰਕਾਰ ਅਤੇ ਮਿਲਕਫੈਡ ਇਸ ਮਾਮਲੇ ’ਤੇ ਕਿੰਨੀ ਗੰਭੀਰਤਾ ਨਾਲ ਕਾਰਵਾਈ ਕਰਦੀ ਹੈ।

ਕੁਆਲਿਟੀ ਦੇ ਨਾਂ ’ਤੇ ਕੋਈ ਸਮਝੌਤਾ ਨਹੀਂ ਹੋਇਆ: ਜੀਐੱਮ

Advertisement

ਇਸ ਸਬੰਧੀ ਵੇਰਕਾ ਕੈਟਲ ਫੀਡ ਭੱਟੀਆਂ ਦੇ ਜਨਰਲ ਮੈਨੇਜਰ ਡਾ. ਸੁਰਜੀਤ ਸਿੰਘ ਨੇ ਗੁਰਵਿੰਦਰ ਸਿੰਘ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੁਆਲਿਟੀ ਦੇ ਨਾਂ ’ਤੇ ਕੋਈ ਸਮਝੌਤਾ ਨਹੀਂ ਕੀਤਾ ਜਾਂਦਾ। ਸਾਰੀ ਫੀਡ ਪੂਰੇ ਮਾਪਦੰਡਾਂ ਨਾਲ ਤਿਆਰ ਕੀਤੀ ਜਾਂਦੀਹੈ ਅਤੇ ਜਾਂਚ ਦੇ ਕਈ ਪੜਾਅ ਪੂਰੇ ਹੋਣ ਤੋਂ ਬਾਅਦ ਹੀ ਫੀਡ ਦੀ ਸਪਲਾਈ ਕੀਤੀ ਜਾਂਦੀ ਹੈ। ਚਲਾਨ ’ਤੇ ਕੀਮਤ ਨਾ ਦਰਜ ਹੋਣ ਸਬੰਧੀ ਉਨ੍ਹਾਂ ਕਿਹਾ ਕਿਹਾ ਕਿ ਸੂਬੇ ਦੇ ਵੱਖ ਵੱਖ ਪਲਾਂਟਾਂ ਤੋਂ ਆਉਣ ਵਾਲੀ ਮੰਗ ਅਨੁਸਾਰ ਹੀ ਫੀਡ ਭੇਜੀ ਜਾਂਦੀ ਹੈ। ਇਸ ਦਾ ਚਲਾਨ ਸਬੰਧਤ ਪਲਾਂਟ ਦੇ ਨਾਂ ਕੱਟਿਆ ਜਾਂਦਾ ਹੈ।

Advertisement
Show comments