ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖੰਨਾ ਪੁਲੀਸ ਵੱਲੋਂ ਪਿੰਡ ਮਾਣਕੀ ’ਚ ਗੋਲੀਆਂ ਚਲਾਉਣ ਵਾਲੇ 19 ਵਿਅਕਤੀ ਅਸਲੇ ਸਮੇਤ ਕਾਬੂ

ਮਾੜੇ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਖੰਨਾ ਪੁਲੀਸ ਨੂੰ ਉਦੋਂ ਵੱਡੀ ਸਫ਼ਲਤਾ ਹੱਥ ਲੱਗੀ ਜਦੋਂ ਪਿਛਲੇ ਦਿਨੀਂ ਪਿੰਡ ਮਾਣਕੀ ਵਿਖੇ ਰਾਤ ਸਮੇਂ ਇਕ ਵਿਅਕਤੀ ’ਤੇ ਗੋਲੀਆਂ ਚਲਾਉਣ ਵਾਲੇ ਗਿਰੋਹ ਦੇ 19 ਮੈਬਰਾਂ ਨੂੰ 2 ਪਿਸਟਲ, 2 ਮੈਗਜ਼ੀਨ ਅਤੇ 6 ਜਿੰਦਾਂ...
ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਦੋਸ਼ੀ ਪੁਲੀਸ ਪਾਰਟੀ ਨਾਲ। ਫੋਟੋ:ਓਬਰਾਏ
Advertisement

ਮਾੜੇ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਖੰਨਾ ਪੁਲੀਸ ਨੂੰ ਉਦੋਂ ਵੱਡੀ ਸਫ਼ਲਤਾ ਹੱਥ ਲੱਗੀ ਜਦੋਂ ਪਿਛਲੇ ਦਿਨੀਂ ਪਿੰਡ ਮਾਣਕੀ ਵਿਖੇ ਰਾਤ ਸਮੇਂ ਇਕ ਵਿਅਕਤੀ ’ਤੇ ਗੋਲੀਆਂ ਚਲਾਉਣ ਵਾਲੇ ਗਿਰੋਹ ਦੇ 19 ਮੈਬਰਾਂ ਨੂੰ 2 ਪਿਸਟਲ, 2 ਮੈਗਜ਼ੀਨ ਅਤੇ 6 ਜਿੰਦਾਂ ਰੌਂਦ ਸਮੇਤ ਗ੍ਰਿਫ਼ਤਾਰ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਡਾ.ਜੋਤੀ ਯਾਦਵ ਨੇ ਦੱਸਿਆ ਕਿ 3 ਨਵੰਬਰ ਨੂੰ ਨੇੜਲੇ ਪਿੰਡ ਮਾਣਕੀ, ਸਮਰਾਲਾ ਵਿਖੇ ਕੁਝ ਵਿਅਕਤੀਆਂ ਵੱਲੋਂ ਗੁਰਵਿੰਦਰ ਸਿੰਘ ਉਰਫ਼ ਗਿੰਦਾ ਅਤੇ ਧਰਮਵੀਰ ਸਿੰਘ ਉਰਫ਼ ਧਰਮਾ ’ਤੇ ਗੋਲੀਆਂ ਚਲਾਈਆਂ ਗਈਆਂ ਜਿਸ ਵਿਚ ਗੁਰਵਿੰਦਰ ਸਿੰਘ ਦੇ ਪੇਟ ਵਿੱਚ ਗੋਲੀਆਂ ਲੱਗਣ ਕਾਰਨ ਉਸਦੀ ਮੌਤ ਹੋ ਗਈ ਸੀ। ਜਿਸ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਮੁਕੱਦਮਾ ਦਰਜ ਕਰਕੇ ਗੁਰਤੇਜ ਸਿੰਘ ਉਰਫ਼ ਤੇਜੀ, ਹਰਕਮਲ ਸਿੰਘ ਉਰਫ਼ ਕਮਲ, ਸਿੰਮੀ ਬਾਲਿਓ, ਸੰਦੀਪ ਵਾਸੀ ਦਿਆਲਪੁਰ, ਰਵੀ ਵਾਸੀ ਰਾਜਗੜ੍ਹ ਅਤੇ ਨਾਮਾਲੂਮ ਵਿਅਕਤੀਆਂ ਨੂੰ ਨਾਮਜ਼ਦ ਕੀਤਾ।

Advertisement

ਪੁਲੀਸ ਨੇ ਹਿਊਮਨ ਸੋਰਸ, ਟੈਕਨੀਕਲ ਸੋਰਸ ਅਤੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਵਾਰਦਾਤ ਵਿਚ ਉਕਤ ਦੋਸ਼ੀਆਂ ਦੇ 13 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਕੱਦਮੇ ਦੀ ਡੂੰਘਾਈ ਨਾਲ ਪੜਤਾਲ ਕਰਦਿਆਂ ਚਾਰ ਦੋਸ਼ੀਆਂ ਹਰਕਰਨ ਸਿੰਘ ਉਰਫ਼ ਕਰਨ, ਗੁਰਤੇਜ ਸਿੰਘ ਉਰਫ ਤੇਜੀ, ਜਸਪ੍ਰੀਤ ਸਿੰਘ ਉਰਫ਼ ਜੱਸੂ ਅਤੇ ਰਾਜਵੀਰ ਸਿੰਘ ਉਰਫ਼ ਲਾਲੀ ਨੂੰ ਟਰੇਸ ਕਰਕੇ ਦਵਿੰਦਰ ਸਿੰਘ ਵਾਸੀ ਰਾਟੋਕੇ (ਤਰਨਤਾਰਨ) ਦੇ ਘਰੋਂ ਗ੍ਰਿਫ਼ਤਾਰ ਕੀਤਾ।

ਦੋਸ਼ੀ ਹਰਕਰਨ ਸਿੰਘ ਉਰਫ਼ ਕਰਨ ਅਤੇ ਗੁਰਤੇਜ ਸਿੰਘ ਨੇ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਵਾਰਦਾਤ ਸਮੇਂ ਵਰਤੇ ਗਏ ਹਥਿਆਰ ਇਨ੍ਹਾਂ ਵੱਲੋਂ ਬੰਦ ਪਏ ਟੋਲ ਪਲਾਜ਼ਾ ਪਿੰਡ ਕੁੱਬੇ (ਸਮਰਾਲਾ) ਵਿਖੇ ਲੁਕਾ ਕੇ ਰੱਖੇ ਹੋਏ ਹਨ। ਜਦੋਂ ਪੁਲੀਸ ਹਥਿਆਰ ਬਰਾਮਦ ਕਰਵਾਉਣ ਪੁੱਜੀ ਤਾਂ ਹਰਕਰਨ ਸਿੰਘ ਨੇ ਪਿਸਤੌਲ ਚੁੱਕੇ ਕੇ ਭੱਜਣ ਦੀ ਨੀਅਤ ਨਾਲ ਪੁਲੀਸ ਪਾਰਟੀ ਤੇ ਗੋਲੀ ਚਲਾਈ ਜੋ ਸਬ ਇੰਸਪੈਕਟਰ ਨਰਪਿੰਦਰਪਾਲ ਸਿੰਘ ਤੇ ਪੱਟ ਵਿਚ ਲੱਗੀ। ਇਸ ’ਤੇ ਪੁਲੀਸ ਅਧਿਕਾਰੀਆਂ ਨੇ ਜਾਨ ਬਚਾਉਣ ਲਈ ਉਕਤ ਦੋਸ਼ੀ ਤੇ ਗੋਲੀ ਗਲਾਈ।

ਇਸ ਦੌਰਾਨ ਗੁਰਤੇਜ ਸਿੰਘ ਨੇ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਜਿਸ ਕਾਰਨ ਉਸਦੇ ਸੱਟਾਂ ਲੱਗੀਆਂ ਪਰੰਤੂ ਉਸ ਨੂੰ ਮੌਕੇ ’ਤੇ ਕਾਬੂ ਕਰ ਲਿਆ ਗਿਆ। ਤਫਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕਰੀਬ ਇਕ ਮਹੀਨਾ ਪਹਿਲਾ ਸਮਰਾਲਾ ਵਿਖੇ ਖੂਨਦਾਨ ਕੈਂਪ ਲੱਗਿਆ ਸੀ ਜਿੱਥੇ ਮੁੱਦਈ ਧਿਰ ਵੱਲੋਂ ਹਰਕਰਨ ਸਿੰਘ ਉਰਫ਼ ਕਰਨ ਦੇ ਪਿਤਾ ਬਾਬੂ ਸਮਰਾਲਾ ਵੱਲੋਂ ਗਾਲੀ ਗਲੋਚ ਕੀਤੀ ਗਈ। ਇਸ ਉਪਰੰਤ ਦੋਵੇਂ ਧਿਰਾਂ ਦਾ ਇਕ ਦੂਜੇ ਨਾਲ ਲੜਾਈ ਝਗੜੇ ਲਈ ਵੀ ਟਾਈਮ ਰੱਖਿਆ ਗਿਆ ਪ੍ਰਤੂੰ ਦੋਵੇਂ ਧਿਰਾਂ ਇਕ ਦੂਜੇ ਸਾਹਮਣੇ ਨਹੀਂ ਆਈਆਂ।

ਇਸ ਰੰਜਿਸ਼ ਕਾਰਨ ਹਰਕਰਨ ਸਿੰਘ ਨੇ ਬਦਲਾ ਲੈਣ ਦੀ ਭਾਵਨਾ ਨਾਲ ਆਪਣੇ ਸਾਥੀਆਂ ਨਾਲ ਮਿਲ ਕੇ ਗੋਲੀਆਂ ਚਲਾਉਣ ਦੀ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ। ਉਪਰੰਤ ਇਸ ਸਬੰਧੀ ਗੈਂਗਸਟਰ ਵੱਲੋਂ ਸ਼ੋਸ਼ਲ ਮੀਡੀਆ ’ਤੇ ਜ਼ਿੰਮੇਵਾਰੀ ਲੈਣ ਦੀ ਪੋਸਟ ਪਾਈ ਗਈ ਸੀ। ਜਿਸ ਸਬੰਧੀ ਤਫਤੀਸ਼ ਕਰਨ ’ਤੇ ਪਤਾ ਲੱਗਾ ਕਿ ਇਹ ਪੋਸਟ ਕਿਸੇ ਗੈਂਗ ਵੱਲੋਂ ਨਹੀਂ ਸੁਖਦੀਪ ਸਿੰਘ ਉਰਫ਼ ਸੀਪਾ ਵਾਸੀ ਮੱਲਣਾ (ਮੁਕਤਸਰ ਸਾਹਿਬ) ਨੇ ਪਾਈ ਸੀ ਜੋ ਇਸ ਸਮੇਂ ਵਿਦੇਸ਼ ਵਿਚ ਰਹਿੰਦਾ ਹੈ।

 

 

Advertisement
Show comments