ਜ਼ਿਲਾ ਪੱਧਰੀ ਮੁਕਾਬਲਿਆਂ ’ਚ ਖਾਲਸਾ ਸਕੂਲ ਦੀ ਝੰਡੀ
ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਨੂਰਪੁਰ ਰੋਡ, ਮਾਛੀਵਾੜਾ ਸਾਹਿਬ ਦੇ ਵਿਦਿਆਰਥੀਆਂ ਨੇ ਜ਼ਿਲਾ ਪੱਧਰੀ ਸਕੂਲੀ ਖੇਡਾਂ ਵਿਚ ਸੋਨੇ ਦੇ ਤਗ਼ਮੇ ਹਾਸਲ ਕੀਤੇ। ਸਕੂਲ ਦੇ ਮੁੱਖ ਪ੍ਰਬੰਧਕ ਬਲਜਿੰਦਰ ਸਿੰਘ ਤੂਰ ਨੇ ਦੱਸਿਆ ਕਿ ਅੰਡਰ-17 ਉਮਰ ਵਰਗ ਦੇ ਗਰੀਕੋ ਰੋਮਨ ਸਟਾਇਲ ਕੁਸ਼ਤੀ...
Advertisement
ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਨੂਰਪੁਰ ਰੋਡ, ਮਾਛੀਵਾੜਾ ਸਾਹਿਬ ਦੇ ਵਿਦਿਆਰਥੀਆਂ ਨੇ ਜ਼ਿਲਾ ਪੱਧਰੀ ਸਕੂਲੀ ਖੇਡਾਂ ਵਿਚ ਸੋਨੇ ਦੇ ਤਗ਼ਮੇ ਹਾਸਲ ਕੀਤੇ। ਸਕੂਲ ਦੇ ਮੁੱਖ ਪ੍ਰਬੰਧਕ ਬਲਜਿੰਦਰ ਸਿੰਘ ਤੂਰ ਨੇ ਦੱਸਿਆ ਕਿ ਅੰਡਰ-17 ਉਮਰ ਵਰਗ ਦੇ ਗਰੀਕੋ ਰੋਮਨ ਸਟਾਇਲ ਕੁਸ਼ਤੀ ਮੁਕਾਬਲਿਆਂ ’ਚ ਅੰਮ੍ਰਿਤ ਸਿੰਘ ਭਾਰ ਵਰਗ 65 ਕਿਲੋਗ੍ਰਾਮ ਵਿਚੋਂ ਅਤੇ ਅਵਜੋਤ ਸਿੰਘ ਭਾਰ ਵਰਗ-72 ਕਿਲੋਗ੍ਰਾਮ ’ਚੋਂ ਪਹਿਲਾ ਸਥਾਨ ਹਾਸਿਲ ਕੀਤਾ। ਉਪਰੋਕਤ ਮੁਕਾਬਲੇ ਭਾਈ ਨਗਾਈਆ ਸਿੰਘ ਅਖਾੜਾ, ਆਲਮਗੀਰ ਵਿਖੇ ਕਰਵਾਏ ਗਏ ਸਨ। ਇਸ ਮੌਕੇ ਸਕੂਲ ਪ੍ਰਿੰਸੀਪਲ ਹਰਿੰਦਰਪਾਲ ਤੂਰ ਵੱਲੋਂ ਜਿੱਥੇ ਬੱਚਿਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਤ ਕੀਤਾ ਗਿਆ, ਉੱਥੇ ਹੀ ਬਾਬਾ ਭਗਤੀ ਨਾਥ ਅਖਾੜੇ ਨੂੰ ਵੀ ਬੱਚਿਆਂ ਦੀ ਸਫਲਤਾ ’ਤੇ ਵਧਾਈ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ, ਅਮਰਿੰਦਰ ਸਿੰਘ, ਤਲਵਿੰਦਰ ਸਿੰਘ ਵੀ ਮੌਜੂਦ ਸਨ।
Advertisement
Advertisement