ਖਾਲਸਾ ਕਾਲਜ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਬੀਸੀਏ ਦੂਜਾ ਸਮੈਸਟਰ ਦੇ ਐਲਾਨੇ ਨਤੀਜੇ ਵਿੱਚ ਖਾਲਸਾ ਕਾਲਜ ਫਾਰ ਵਿਮੈਨ ਦੀਆਂ ਅੱਠ ਵਿਦਿਆਰਥਣਾਂ ਨੇ ਵਧੀਆ ਅੰਕ ਪ੍ਰਾਪਤ ਕਰਕੇ ’ਵਰਸਿਟੀ ਵਿੱਚੋਂ ਪੁਜੀਸ਼ਨਾਂ ਹਾਸਲ ਕੀਤੀਆਂ ਹਨ। ਕਾਲਜ ਦੀ ਵਿਦਿਆਰਥਣ ਹਰਮਨਦੀਪ ਕੌਰ ਨੇ 9 ਐੱਸ ਜੀ ਪੀ ਏ ਸਕੋਰ ਨਾਲ ’ਵਰਸਿਟੀ ਵਿੱਚੋਂ ਦੂਜੀ, ਲਵਾਇਨਾ ਸੇਖ਼ਰੀ ਨੇ 8.83 ਐੱਸ ਜੀ ਪੀ ਏ ਨਾਲ ’ਵਰਸਿਟੀ ਵਿੱਚੋਂ ਚੌਥੀ, ਅਮਨਦੀਪ ਕੌਰ ਅਤੇ ਪ੍ਰੀਤੀ ਗੌੜ ਨੇ 8.75 ਐੱਸ ਜੀ ਪੀ ਏ ਨਾਲ ਸਾਂਝੇ ਤੌਰ ’ਤੇ 6ਵੀਂ ਪੁਜੀਸ਼ਨ, ਮੁਕਤੀ ਨੇ 8.67 ਐੱਸ ਜੀ ਪੀ ਏ ਨਾਲ ’ਵਰਸਿਟੀ ਵਿੱਚੋਂ ਅੱਠਵੀਂ ਪੁਜੀਸ਼ਨ, ਜਗਮੀਤ ਕੌਰ ਗਰੇਵਾਲ ਨੇ 8.63 ਐੱਸ ਜੀ ਪੀ ਏ ਸਕੋਰ ਨਾਲ ’ਵਰਸਿਟੀ ਵਿੱਚੋਂ 9ਵੀਂ, ਹਰਮਨਦੀਪ ਕੌਰ ਅਤੇ ਜਸ਼ਨਪ੍ਰੀਤ ਕੌਰ ਨੇ 8.58 ਐਸਜੀਪੀਏ ਨਾਲ ਸਾਂਝੇ ਤੌਰ ’ਤੇ ’ਵਰਸਿਟੀ ਵਿੱਚੋਂ 10ਵੀਂ , ਹਿਮਾਂਸ਼ੀ ਗੁਪਤਾ ਨੇ 8.54 ਨਾਲ 11ਵੀਂ ਅਤੇ ਖੁਸ਼ੀ ਸਾਧਨਾ ਨੇ 8.38 ਐੱਸ ਜੀ ਪੀ ਏ ਨਾਲ 15ਵੀਂ, ਪ੍ਰਿਆ ਛਾਬੜਾ ਅਤੇ ਰੀਆ ਮਿੱਤਲ ਨੇ 8.33 ਨਾਲ ਸਾਂਝੇ ਤੌਰ ’ਤੇ ’ਵਰਸਿਟੀ ਵਿੱਚੋਂ 16ਵੀਂ, ਲਕਸ਼ਿਤਾ ਨੇ 8.29 ਨਾਲ 17ਵੀਂ, ਹਰਪ੍ਰੀਤ ਕੌਰ, ਜਸਲੀਨ, ਕਾਵਿਆ ਅਤੇ ਰੁਪਿੰਦਰ ਨੇ 8.21 ਐੱਸ ਜੀ ਪੀ ਏ ਨਾਲ ’ਵਰਸਿਟੀ ਵਿੱਚੋਂ 19ਵੀਂ ਜਦਕਿ ਕ੍ਰਿਸ਼ਿਕਾ ਨੇ 8.17 ਐੱਸ ਜੀ ਪੀ ਏ ਨਾਲ ’ਵਰਸਿਟੀ ਵਿੱਚੋਂ 20ਵੀਂ ਪੁਜੀਸ਼ਨ ਹਾਸਲ ਕੀਤੀ। ਪ੍ਰਬੰਧਕੀ ਕਮੇਟੀ ਦੀ ਮੈਨੇਜਰ ਕੁਸ਼ਲ ਢਿੱਲੋਂ, ਡਾਇਰੈਕਟਰ ਡਾ. ਮੁਕਤੀ ਗਿੱਲ ਅਤੇ ਪ੍ਰਿੰ. ਡਾ. ਕਮਲਜੀਤ ਗਰੇਵਾਲ ਨੇ ਇਸ ਪ੍ਰਾਪਤੀ ਲਈ ਪੂਰੇ ਸਟਾਫ ਅਤੇ ’ਵਰਸਿਟੀ ਵਿੱਚੋਂ ਪੁਜੀਸ਼ਨਾਂ ਹਾਸਲ ਕਰਕੇ ਕਾਲਜ ਦਾ ਨਾਂ ਹੋਰ ਉੱਚਾ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ।