ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੇਵਲ ਕੁੱਲੇਵਾਲੀਏ ਦਾ ਗੀਤ ਰਿਲੀਜ਼

ੲਿੰਡੋਨੇਸ਼ੀਆ ਦੇ ਦੌਰੇ ਦੌਰਾਨ ਪਾਇਆ ਯੂਟਿੳੂਬ ’ਤੇ
Advertisement

ਗਾਇਕ ਕੇਵਲ ਕੁੱਲੇਵਾਲੀਆ ਦਾ ਗੀਤ ‘ਬਲੌਕ ਚੇਨ ਇੰਡੀਆ ਕੀ’ ਬਾਲੀ ਵਿੱਚ ਰਿਲੀਜ਼ ਕੀਤਾ ਗਿਆ। ਉਕਤ ਗਾਇਕ ਬੀਤੇ ਦਿਨੀਂ 70 ਤੋਂ ਵੱਧ ਫਨਕਾਰਾਂ ਨਾਲ ਭਾਰਤੀ ਟੀਮ ਵਿੱਚ ਸ਼ਾਮਲ ਹੋ ਕੇ ਇੰਡੋਨੇਸ਼ੀਆਂ ਦੇ ਦੌਰੇ ’ਤੇ ਗਏ ਸੀ, ਜਿੱਥੇ ਵਿਸ਼ਵ ਭਰ ਦੇ ਸੌ ਦੇਸ਼ਾਂ ਨੇ ਹਿੱਸਾ ਲਿਆ। ਇਸ ਟੂਰ ਦੌਰਾਨ ਬਾਲੀ ਵਿੱਚ ਕੇਵਲ ਕੁੱਲੇਵਾਲੀਏ ਦਾ ਗੀਤ ‘ਬਲੌਕ ਚੇਨ ਇੰਡੀਆ ਕੀ’ ਐੱਮਐੱਸਟੀ ਦੀ ਪੂਰੀ ਟੀਮ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਗੀਤ ਦੇ ਲੇਖਕ ਖੁਦ ਕੁੱਲੇਵਾਲੀਆ ਹੈ ਤੇ ਮਿਊਜ਼ਿਕ ਸੁਰਿੰਦਰ ਬੱਬੂ ਵੱਲੋਂ ਦਿੱਤਾ ਗਿਆ ਹੈ। ਇਸ ਗੀਤ ਵਿੱਚ ਸਹਾਇਕ ਗਾਇਕ ਅਨਮੋਲ ਰੰਗਲੇ ਅਤੇ ਪ੍ਰਮਿੰਦਰ ਸੇਖੋਂ ਹਨ ਅਤੇ ਇਹ ਗੀਤ ਅਲਾਪ ਸਟੂਡੀਓਂ ਘੁੰਗਰਾਲੀ ਵਿਖੇ ਰਿਕਾਰਡ ਕੀਤਾ ਗਿਆ ਹੈ।

ਇਸ ਮੌਕੇ ਟੀਮ ਇੰਡੀਆ ਵਿੱਚ ਫਾਊਂਡਰ ਮਹਿੰਦਰ ਧੋਮਸੇ, ਕੋ ਫਾਊਂਡਰ ਪ੍ਰਮੋਦ ਗੁਰਾਟੇ, ਡਾਇਰੈਕਟਰ ਸਵੱਪਨਿਲ ਮਹਾਂਰਾਸ਼ਟਰ, ਅਜੀਤ ਸ਼ਰਮਾ ਜੈਪੁਰ, ਐਸ. ਕੇ. ਸ਼ਿਖਾਵਤ, ਪੁਨੀਤ ਸ਼ਰਮਾ ਗੰਗਾਨਗਰ, ਡਾ. ਸੋਨੀਆਂ ਪੰਜਾਬ, ਜਸਵੀਰ ਸਿੰਘ ਹਨੂੰਮਾਨਗੜ੍ਹ, ਰਾਮੇਸ਼ ਮਹਿਤਾ ਦਿੱਲੀ, ਰਾਜੇਸ਼ ਦਿੱਲੀ, ਸੁਨੀਤਾ ਗੋਆ, ਰਾਜ ਸ਼ਰਮਾ ਵਾਲੀਵੁੱਡ ਕਲਾਕਾਰ, ਕੈਪਟਨ ਕੇ. ਸੀ. ਗੁਪਤਾ, ਸੁਰਿੰਦਰ ਜੰਮੂ ਕਸ਼ਮੀਰ, ਰਵਿੰਦਰ ਪਾਸਵਾਨ ਮੁੰਬਈ, ਰਾਜੀਵ ਕੇਰਲਾ, ਜੱਬਰ ਸਿੰਘ ਆਗਰਾ, ਅਮਿਤਾਬ ਉੜੀਸਾ, ਸੀ. ਪੀ. ਮਿੱਤਰਾ ਪੰਜਾਬ, ਬੀਮਾਨ ਜਮਾਤੀਆ ਤ੍ਰਿਪੁਰਾ, ਓ. ਪੀ. ਮਿਸਰਾ ਪਟਨਾ, ਐਮ. ਡੀ. ਹਬੀਬ ਅਸਾਮ, ਕ੍ਰਿਸ਼ਨਾ ਪਾਦਾ ਕਲਤੱਤਾ, ਪਵ੍ਰੀਨ ਗੁਜਰਾਤ ਤੇ ਹੋਰ ਹਾਜ਼ਰ ਸਨ। ਗੀਤ ਰਿਲੀਜ਼ ਕਰਨ ਮੌਕੇ ਗੀਤ ਦੀਆਂ ਲਾਇਵ ਕਲਿੱਪਾਂ, ਯੂ ਟਿਊਬ ’ਤੇ ਪਾਈਆਂ ਗਈਆਂ ਅਤੇ ਇਸ ਗਾਣੇ ਨੇ ਗੋਰੇ ਗੋਰੀਆਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਉਨ੍ਹਾਂ ਦਾ ਇਹ ਗੀਤ ਇੰਟਰਨੈਸ਼ਨਲ ਪੱਧਰ ’ਤੇ ਧੂਮ ਮਚਾਏਗਾ।

Advertisement

Advertisement
Show comments