ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਟਾਰੀਆ ਵੱਲੋਂ ਸੱਤ ਸਾਈਕਲ ਸਨਅਤਕਾਰਾਂ ਦਾ ਸਨਮਾਨ

ਏਆਈਸੀਐੱਮਏ ਪੁਰਸਕਾਰ ਸਮਾਗਮ ’ਚ ਰਾਜਪਾਲ ਨੇ ਕੀਤੀ ਸ਼ਿਰਕਤ
ਸਮਾਗਮ ਦੌਰਾਨ ਸਨਅਤਕਾਰਾਂ ਦਾ ਸਨਮਾਨ ਕਰਦੇ ਹੋਏ ਗੁਲਾਬ ਚੰਦ ਕਟਾਰੀਆ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਅੱਜ ਇਥੇ ਚੌਥੇ ਏਆਈਸੀਐੱਮਏ ਪੁਰਸਕਾਰ ਸਮਾਰੋਹ ਵਿੱਚ ਮੁੱਖ ਮਿਹਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵੱਡੇ ਪੱਧਰ ’ਤੇ ਰੁਜ਼ਗਾਰ ਦੇਣ, ਆਰਥਿਕਤਾ ਨੂੰ ਮਜ਼ਬੂਤ ਕਰਨ ਤੇ ਟਿਕਾਊ ਅਤੇ ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨ ਵਿੱਚ ਸਾਈਕਲ ਉਦਯੋਗ ਦਾ ਯੋਗਦਾਨ ਸ਼ਲਾਘਾਯੋਗ ਹੈ।

Advertisement

ਉਨ੍ਹਾਂ ਜ਼ੋਰ ਦਿੱਤਾ ਕਿ ਪੰਜਾਬ ਸਾਈਕਲ ਸੈਕਟਰ ਦਾ ਕੇਂਦਰ ਹੋਣ ਕਰਕੇ, ਭਾਰਤ ਨੂੰ ਸੁਨਿਹਰੇ ਭਵਿੱਖ ਵੱਲ ਲਿਜਾਣ ਦੀ ਸਮਰੱਥਾ ਰੱਖਦਾ ਹੈ। ਇਸ ਮੌਕੇ ਉਨ੍ਹਾਂ ਸਾਈਕਲ ਉਦਯੋਗ ਵਿੱਚ ਮਾਣਮੱਤੀਆਂ ਪ੍ਰਾਪਤੀਆਂ ਕਰਨ ਵਾਲੇ ਸੱਤ ਪ੍ਰਮੁੱਖ ਸਾਈਕਲ ਸਨਅਤਕਾਰਾਂ ਨੂੰ ਐਵਾਰਡ ਦੇ ਕੇ ਸਨਮਾਨਿਤ ਵੀ ਕੀਤਾ।

ਇਸ ਮੌਕੇ ਕਸਟਮ ਕਮਿਸ਼ਨਰੇਟ ਨਸੀਮ ਅਰਸ਼ੀ ਨੇ ਸੰਬੋਧਨ ਕਰਦਿਆਂ ਸਾਈਕਲ ਸੈਕਟਰ ਵਿੱਚ ਨਿਰਯਾਤ ਦੇ ਵੱਧ ਰਹੇ ਮਹੱਤਵ ਬਾਰੇ ਦੱਸਿਆ। ਏਆਈਸੀਐੱਮਏ ਦੇ ਪ੍ਰਧਾਨ ਆਦਿੱਤਿਆ ਮੁੰਜਾਲ ਨੇ ਨਵੀਨਤਾ, ਸਥਿਰਤਾ ਅਤੇ ਵਿਸ਼ਵ-ਵਿਆਪੀ ਪਹੁੰਚ ਲਈ ਇੱਕ ਮਜ਼ਬੂਤ ਦ੍ਰਿਸ਼ਟੀਕੋਣ ਦੀ ਗੱਲ ਕੀਤੀ। ਉਪ-ਪ੍ਰਧਾਨ ਪਦਮਸ਼੍ਰੀ ਓਂਕਾਰ ਸਿੰਘ ਪਾਹਵਾ ਤੇ ਰਿਸ਼ੀ ਪਾਹਵਾ ਨੇ ਆਪਣੀ ਭਾਗੀਦਾਰੀ ਨਾਲ ਉਦਯੋਗ ਦੀ ਅਮੀਰ ਵਿਰਾਸਤ ਅਤੇ ਲਚਕੀਲੇਪਣ ਸਬੰਧੀ ਵਿਚਾਰ ਰੱਖੇ ਜਦਕਿ ਰਾਜ ਸੂਚਨਾ ਕਮਿਸ਼ਨਰ ਪੰਜਾਬ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਨੇ ਉਦਯੋਗ ਈਕੋਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਗਿਆਨ-ਵੰਡ ਅਤੇ ਪਾਰਦਰਸ਼ਤਾ ਦੀ ਭੂਮਿਕਾ ’ਤੇ ਜ਼ੋਰ ਦਿੱਤਾ।

ਯੂਨਾਈਟਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਹਰਸਿਮਰਨਜੀਤ ਸਿੰਘ ਲੱਕੀ ਨੇ ਭਾਰਤ ਦੀ ਸਾਈਕਲ ਰਾਜਧਾਨੀ ਵਜੋਂ ਪੰਜਾਬ ਦੀ ਅਗਵਾਈ ਨੂੰ ਬਰਕਰਾਰ ਰੱਖਣ ਲਈ ਉਦਯੋਗ ਸਹਿਯੋਗ ਅਤੇ ਏਕਤਾ ਦੀ ਲੋੜ੍ਹ ’ਤੇ ਜ਼ੋਰ ਦਿੱਤਾ।

ਇਸ ਮੌਕੇ ਭਾਰਤੀ ਸਾਈਕਲ ਉਦਯੋਗ ਦੇ ਵਿਕਾਸ ਅਤੇ ਨਵੀਨਤਾ ਨੂੰ ਪ੍ਰੇਰਿਤ ਕਰਨ ਵਾਲੇ ਸਾਈਕਲ ਉਦਯੋਗਪਤੀਆਂ ਮਨਜਿੰਦਰ ਸਿੰਘ ਐਮਡੀ ਸਿਟੀਜ਼ਨ ਗਰੁੱਪ, ਯੂ. ਰਾਜਗੋਪਾਲ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਡਿਵੀਜ਼ਨ ਹੈੱਡ, ਮੁਰਲੀ ਐਚਆਰ ਸੰਸਥਾਪਕ ਨੰਮਾ ਸਾਈਕਲ ਫਾਉਂਡੇਸ਼ਨ, ਭੈਰਵੀ ਕਲਪੇਸ਼ ਸੀਈਓ ਅਤੇ ਸੰਸਥਾਪਕ ਬੀਵਾਈਐਸਸੀ ਇੰਡੀਆ, ਹਰਮਨਜੀਤ ਸਿੰਘ, ਐਮਡੀ ਨਵਯੁਗ ਨਾਮਧਾਰੀ ਈਕੋਡਰਾਈਵ, ਅਤੁਲਿਆ ਮਿੱਤਲ ਸੰਸਥਾਪਕ ਨੇਕਸਜ਼ੂ ਮੋਬਿਲਿਟੀ ਲਿਮਟਿਡ ਅਤੇ ਸ਼੍ਰੀਮਤੀ ਹਰਸ਼ਿਤਾ ਜਾਖੜ, ਰਾਜਸਥਾਨ ਨੂੰ ਐਵਾਰਡ ਦੇਕੇ ਸਨਮਾਨਿਤ ਕੀਤਾ ਗਿਆ। 

Advertisement
Show comments