ਸਿੰਮੀ ਕਲੱਬ ਦੇ ਕਰਾਟੇ ਖਿਡਾਰੀਆਂ ਨੇ ਤਗ਼ਮੇ ਜਿੱਤੇ
ਇੱਥੋਂ ਦੇ ਸਿੰਮੀ ਸਪੋਰਟਸ ਐਂਡ ਫਿਟਨੈੱਸ ਕਲੱਬ ਦੇ ਜੂਨੀਅਰ ਕਰਾਟੇ ਖਿਡਾਰੀਆਂ ਨੇ 45ਵੀਆਂ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕੋਚ ਸਿੰਮੀ ਬੱਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰਵਾਈਆਂ 45ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਹਾਈਟੈੱਕ ਗਰਾਊਂਡ...
Advertisement
ਇੱਥੋਂ ਦੇ ਸਿੰਮੀ ਸਪੋਰਟਸ ਐਂਡ ਫਿਟਨੈੱਸ ਕਲੱਬ ਦੇ ਜੂਨੀਅਰ ਕਰਾਟੇ ਖਿਡਾਰੀਆਂ ਨੇ 45ਵੀਆਂ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕੋਚ ਸਿੰਮੀ ਬੱਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰਵਾਈਆਂ 45ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਹਾਈਟੈੱਕ ਗਰਾਊਂਡ ਦਾਖਾ ਲੁਧਿਆਣਾ ਵਿੱਚ ਕਰਵਾਈਆਂ ਗਈਆਂ ਜਿਸ ਵਿਚ ਹਿੱਸਾ ਲੈਂਦਿਆਂ ਪ੍ਰਿਯਲਪ੍ਰੀਤ ਕੌਰ, ਰਿਤਿਕਾ ਗਾਂਧੀ, ਅਸੀਸ ਕੌਰ ਤੇ ਦਕਸ਼ ਵਧਾਵਨ ਨੇ ਸੋਨ ਤਗ਼ਮਾ ਜਿੱਤਿਆ ਅਤੇ ਇਨ੍ਹਾਂ ਖਿਡਾਰੀਆਂ ਦੀ ਦਸੰਬਰ ਮਹੀਨੇ ਰੋਪੜ ਵਿੱਚ ਹੋਣ ਵਾਲੀਆਂ ਰਾਜ ਪੱਧਰੀ ਸਕੂਲ ਖੇਡਾਂ ਵਿੱਚ ਚੋਣ ਹੋਈ। ਇਸੇ ਤਰ੍ਹਾਂ ਸੁਖਮਨਪ੍ਰੀਤ ਕੌਰ, ਹਰਸਿਮਰਨ ਕੌਰ, ਤੇਜਸਵੀਰ ਸਿੰਘ ਅਤੇ ਮਾਨਿਕ ਸਹੋਤਾ ਨੇ ਚਾਂਦੀ ਤੋਂ ਇਲਾਵਾ ਤਕਸ਼ਪਾਲ, ਰਾਘਵ ਸ਼ਰਮਾ ਤੇ ਮਾਹੀ ਸ਼ਰਮਾ ਨੇ ਕਾਂਸੀ ਦੇ ਤਗਮੇ ਜਿੱਤੇ। ਜੇਤੂ ਖਿਡਾਰੀਆਂ ਨੂੰ ਡਿਪਟੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਨੋਜ ਕੁਮਾਰ ਨੇ ਸਨਮਾਨਿਤ ਕਰਦਿਆਂ ਭਵਿੱਖ ਵਿਚ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪੂਜਾ ਗੋਇਲ ਨੇ ਕਿਹਾ ਕਿ ਇਹ ਲਈ ਮਾਣ ਵਾਲੀ ਗੱਲ ਹੈ ਕਿ ਕਲੱਬ ਦੇ ਖਿਡਾਰੀ ਹੁਣ ਰਾਜ ਪੱਧਰ ’ਤੇ ਖੇਡਣਗੇ। ਸਿੰਮੀ ਬੱਤਾ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਅੱਜ ਦੇ ਸਮੇਂ ਵਿੱਚ ਕੁੜੀਆਂ ਨੂੰ ਸਵੈ ਰੱਖਿਆ ਲਈ ਕਰਾਟੇ ਸਿਖਾਏ ਜਾਣ।
Advertisement
Advertisement
