ਜੋਤੀ ਯਾਦਵ ਨੇ ਖੰਨਾ ਦੇ ਨਵੇਂ ਐੱਸਐੱਸਪੀ ਵਜੋਂ ਅਹੁਦਾ ਸੰਭਾਲਿਆ
ਜੋਗਿੰਦਰ ਸਿੰਘ ਓਬਰਾਏ ਖੰਨਾ, 22 ਫਰਵਰੀ ਪੰਜਾਬ ਸਰਕਾਰ ਵੱਲੋਂ ਖੰਨਾ ਦੇ ਐੱਸਐੱਸਪੀ ਅਸ਼ਵਨੀ ਗੁਟਿਆਲ ਦੀ ਥਾਂ ਡਾ. ਜੋਤੀ ਯਾਦਵ ਨੂੰ ਨਵੇਂ ਐੱਸਐੱਸਪੀ ਵਜੋਂ ਨਿਯੁਕਤ ਕੀਤਾ ਗਿਆ, ਜਿਨ੍ਹਾਂ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ। ਦੱਸਣਯੋਗ ਹੈ ਕਿ ਡਾ. ਜੋਤੀ ਯਾਦਵ ਇਸ...
Advertisement
ਜੋਗਿੰਦਰ ਸਿੰਘ ਓਬਰਾਏ
ਖੰਨਾ, 22 ਫਰਵਰੀ
Advertisement
ਪੰਜਾਬ ਸਰਕਾਰ ਵੱਲੋਂ ਖੰਨਾ ਦੇ ਐੱਸਐੱਸਪੀ ਅਸ਼ਵਨੀ ਗੁਟਿਆਲ ਦੀ ਥਾਂ ਡਾ. ਜੋਤੀ ਯਾਦਵ ਨੂੰ ਨਵੇਂ ਐੱਸਐੱਸਪੀ ਵਜੋਂ ਨਿਯੁਕਤ ਕੀਤਾ ਗਿਆ, ਜਿਨ੍ਹਾਂ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ। ਦੱਸਣਯੋਗ ਹੈ ਕਿ ਡਾ. ਜੋਤੀ ਯਾਦਵ ਇਸ ਤੋਂ ਪਹਿਲਾਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ’ਚ ਐੱਸਪੀ ਇਨਵੈਸਟੀਗੇਸ਼ਨ ਵਜੋਂ ਸਨ।
ਡਾ. ਜੋਤੀ ਯਾਦਵ ਨੇ ਅੱਜ ਖੰਨਾ ਵਿੱਚ ਐੱਸਐੱਸਪੀ ਦਾ ਅਹੁਦਾ ਸੰਭਾਲਿਆ ਜਿਨ੍ਹਾਂ ਨੂੰ ਪੁਲੀਸ ਦੀ ਟੁਕੜੀ ਨੇ ਸਲਾਮੀ ਦਿੱਤੀ। ਡਾ. ਯਾਦਵ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੀ ਨਸ਼ਿਆਂ ਪ੍ਰਤੀ ਜ਼ੀਰੋ ਟਾਲਰੈਂਸ ਦੀ ਸਖਤ ਨੀਤੀ ਦਾ ਪਾਲਣ ਕਰਨ ਵੱਲ ਵਿਸ਼ੇਸ਼ ਤੌਰ ’ਤੇ ਧਿਆਨ ਦੇਣਗੇ। ਇਸ ਤੋਂ ਇਲਾਵਾ ਸਥਾਨਕ ਭਾਈਚਾਰੇ ਨੂੰ ਆਉਂਦੀਆਂ ਦਰਪੇਸ਼ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਦਾ ਹੱਲ ਕਰਨ ਲਈ ਕੰਮ ਕੀਤਾ ਜਾਵੇਗਾ।
ਜ਼ਿਰਕਯੋਗ ਹੈ ਕਿ ਐਸਐਸਪੀ ਡਾ.ਜੋਤੀ ਯਾਦਵ 2019 ਬੈਂਚ ਦੇ ਆਈਪੀਐਸ ਅਫ਼ਸਰ ਹਨ ਅਤੇ ਇਕ ਬੀਡੀਐਸ ਡਾਕਟਰ ਵੀ ਹਨ।
Advertisement