ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲੈ ਕੇ ਪੁੱਜੇ ਜੱਜ
ਸਮਰਾਲਾ ਬਾਰ ਐਸੋਸੀਏਸ਼ਨ ਨੇ ਧੁੱਲੇਵਾਲ ਦੇ ਧੁੱਸੀ ਬੰਨ੍ਹ ’ਤੇ ਪੀਡ਼ਤਾਂ ਦੀ ਮਦਦ
Advertisement
ਬੇਟ ਇਲਾਕੇ ਦੇ ਪਿੰਡ ਧੁੱਲੇਵਾਲ ਵਿੱਚ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ’ਤੇ ਰਾਹਤ ਕਾਰਜਾਂ ਵਿਚ ਜੁਟੇ ਮਜ਼ਦੂਰਾਂ ਅਤੇ ਹੜ੍ਹ ਪੀੜ੍ਹਤਾਂ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਸਮਰਾਲਾ ਅਦਾਲਤ ਦੇ ਜੱਜ ਰਾਹਤ ਸਮੱਗਰੀ ਲੈ ਕੇ ਪੁੱਜੇ। ਉਨ੍ਹਾਂ ਨਾਲ ਸਮਰਾਲਾ ਬਾਰ ਐਸੋਸ਼ੀਏਸ਼ਨ ਦੇ ਪ੍ਰਧਾਨ ਐਡਵੋਕੇਟ ਜਸਪ੍ਰੀਤ ਸਿੰਘ ਕਲਾਲਮਾਜਰਾ ਅਤੇ ਹੋਰ ਵਕੀਲ ਆਪਣੇ ਤੌਰ ’ਤੇ ਜ਼ਰੂਰਤਮੰਦਾਂ ਨੂੰ ਸਾਮਾਨ ਸੌਂਪਿਆ।
ਅਦਾਲਤ ਦੇ ਜੱਜ ਰਜਿੰਦਰ ਸਿੰਘ ਅਤੇ ਦੇਵਨੂਰ ਸਿੰਘ ਨੇ ਦੱਸਿਆ ਕਿ ਜ਼ਿਲਾ ਸੈਸ਼ਨ ਜੱਜ ਲੁਧਿਆਣਾ ਹਰਪ੍ਰੀਤ ਕੌਰ ਰੰਧਾਵਾ ਦੇ ਨਿਰਦੇਸ਼ਾਂ ’ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਅੱਜ ਧੁੱਸੀ ਬੰਨ੍ਹ ’ਤੇ ਰਾਹਤ ਕਾਰਜਾਂ ਵਿਚ ਜੁਟੇ ਮਜ਼ਦੂਰਾਂ ਨੂੰ ਤਰਪਾਲਾਂ, ਬਰਸਾਤੀ ਕੱਪੜੇ, ਔਰਤਾਂ ਨੂੰ ਲੋੜੀਂਦੇ ਸਮਾਨ ਤੋਂ ਇਲਾਵਾ ਦਵਾਈਆਂ ਤੇ ਖਾਣ-ਪੀਣ ਵਾਲਾ ਸਾਮਾਨ ਦਿੱਤਾ ਗਿਆ।
Advertisement
ਸਮਰਾਲਾ ਬਾਰ ਐਸੋਸ਼ੀਏਸ਼ਨ ਦੇ ਪ੍ਰਧਾਨ ਐਡਵੋਕੇਟ ਜਸਪ੍ਰੀਤ ਸਿੰਘ ਕਲਾਲ ਮਾਜਰਾ ਨੇ ਦੱਸਿਆ ਕਿ ਮਾਛੀਵਾੜਾ ਖਾਮ ਤੇ ਖਾਨਪੁਰ ਮੰਡ ਵਿਖੇ ਧੁੱਸੀ ਬੰਨ੍ਹ ਦੀ ਮੁਰੰਮਤ ਲਈ ਰਾਹਤ ਕਾਰਜਾਂ ਵਿਚ ਲੱਗੇ ਵਾਹਨਾਂ ਲਈ 500 ਲਿਟਰ ਡੀਜ਼ਲ ਵੀ ਦਿੱਤਾ ਗਿਆ। ਇਸ ਮੌਕੇ ਗੁਰਜੀਤ ਸਿੰਘ ਮਿੱਠੇਵਾਲ, ਨਰਿੰਦਰ ਸ਼ਰਮਾ, ਰਵੀ ਸੋਫ਼ਤ, ਰੁਪਿੰਦਰ ਸਿੰਘ (ਸਾਰੇ ਐਡਵੋਕੇਟ), ਸ਼ਿਵ ਕੁਮਾਰ ਸ਼ਿਵਲੀ, ਵਿਨੀਤ ਕੁਮਾਰ ਝੜੌਦੀ ਅਤੇ ਪਰਮਜੀਤ ਕੌਰ ਸੈਣੀ ਮੌਜੂਦ ਸਨ।
Advertisement