ਸਾਂਝਾ ਪੈਨਸ਼ਨਰ ਫਰੰਟ ਦੀ ਇਕੱਤਰਤਾ
                    ਇਥੇ ਸਾਂਝਾ ਪੈਨਸ਼ਨਰ ਫਰੰਟ ਦੀ ਇਕਾਈ ਜਗਰਾਉਂ ਦੀ ਮੀਟਿੰਗ ਜਥੇਬੰਦੀ ਦੇ ਆਗੂ ਅਸ਼ੋਕ ਭੰਡਾਰੀ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਬਾਰੇ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਜਥੇਬੰਦੀ ਵੱਲੋਂ ਪਿਛਲੇ ਦਿਨੀਂ ਰਸੂਲਪੁਰ ਦੇ ਵਸਨੀਕ ਸ਼ੋਸਲ...
                
        
        
    
                 Advertisement 
                
 
            
        ਇਥੇ ਸਾਂਝਾ ਪੈਨਸ਼ਨਰ ਫਰੰਟ ਦੀ ਇਕਾਈ ਜਗਰਾਉਂ ਦੀ ਮੀਟਿੰਗ ਜਥੇਬੰਦੀ ਦੇ ਆਗੂ ਅਸ਼ੋਕ ਭੰਡਾਰੀ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਬਾਰੇ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਜਥੇਬੰਦੀ ਵੱਲੋਂ ਪਿਛਲੇ ਦਿਨੀਂ ਰਸੂਲਪੁਰ ਦੇ ਵਸਨੀਕ ਸ਼ੋਸਲ ਮੀਡੀਆ ਕਰਮੀ ਮਨਦੀਪ ਸਿੰਘ ਨੂੰ ਕਥਿਤ ਨਸ਼ਾ ਤਸਕਰਾਂ ਵੱਲੋਂ ਡਰਾਉਣ ਧਮਕਾਉਣ ਅਤੇ ਗੋਲੀ ਮਾਰ ਦੇਣ ਦੀ ਧਮਕੀ ਦੇਣ ਦੀ ਨਿਖੇਧੀ ਕੀਤੀ ਗਈ। ਜਥੇਬੰਦੀ ਦੇ ਆਗੂ ਜੋਗਿੰਦਰ ਆਜ਼ਾਦ ਅਤੇ ਜਸਵੰਤ ਸਿੰਘ ਕਲੇਰ ਨੇ ਫੈਸਲਾ ਕੀਤਾ ਕਿ ਜਥੇਬੰਦੀ ਨਵੰਬਰ ਮਹੀਨੇ ਵਿੱਚ ਸਕੂਲਾਂ ਵਿੱਚ ਗਰੁੱਪਾਂ ਦੇ ਤੌਰ ’ਤੇ ਆਪ ਹਾਜ਼ਰ ਹੋ ਕੇ ਵਿਦਿਆਰਥੀ ਵਰਗ ਨੂੰ ਨਸ਼ਿਆਂ ਖ਼ਿਲਾਫ਼ ਸੁਚੇਤ ਕਰੇਗੀ। ਇਸ ਮੌਕੇ ਉਨ੍ਹਾਂ ਹੜ੍ਹ ਮਾਰੇ ਲੋਕਾਂ ਲਈ ਚੱਲ ਰਹੇ ਬਿਜਾਈ ਦੇ ਕੰਮਾਂ ਵਿੱਚ 1.60 ਲੱਖ ਰੁਪਏ ਡੀਜ਼ਲ ਲਈ ਦੇਣ ਦਾ ਐਲਾਨ ਵੀ ਕੀਤਾ।
                 Advertisement 
                
 
            
        
                 Advertisement 
                
 
            
        