ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੀਵਨ ਗੁਪਤਾ ਨੇ ਘਰ ਘਰ ਜਾ ਕੇ ਮੰਗੀਆਂ ਵੋਟਾਂ

ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 5 ਜੂਨ ਹਲਕਾ ਪੱਛਮੀ ਤੋਂ ਭਾਜਪਾ ਉਮੀਦਵਾਰ ਜੀਵਨ ਗੁਪਤਾ ਵੱਲੋਂ ਆਪਣੀ ਚੋਣ ਮੁਹਿੰਮ ਅੱਜ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਸ੍ਰੀ ਗੁਪਤਾ ਸਬੰਧੀ ਭਾਜਪਾ ਵੱਲੋਂ ਦੇਰੀ ਨਾਲ ਫ਼ੈਸਲਾ ਕਰਨ ਨਾਲ ਬੇਸ਼ੱਕ ਉਹ ਚੋਣ ਪ੍ਰਚਾਰ ਵਿੱਚ ਦੂਜੇ...
ਚੋਣ ਪ੍ਰਚਾਰ ਦੌਰਾਨ ਜੀਵਨ ਗੁਪਤਾ ਨੂੰ ਸਨਮਾਨਿਤ ਕਰਨ ਸਮੇਂ ਇਲਾਕਾ ਨਿਵਾਸੀ। -ਫੋਟੋ: ਇੰਦਰਜੀਤ ਵਰਮਾ
Advertisement

ਨਿੱਜੀ ਪੱਤਰ ਪ੍ਰੇਰਕ

ਲੁਧਿਆਣਾ, 5 ਜੂਨ

Advertisement

ਹਲਕਾ ਪੱਛਮੀ ਤੋਂ ਭਾਜਪਾ ਉਮੀਦਵਾਰ ਜੀਵਨ ਗੁਪਤਾ ਵੱਲੋਂ ਆਪਣੀ ਚੋਣ ਮੁਹਿੰਮ ਅੱਜ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਸ੍ਰੀ ਗੁਪਤਾ ਸਬੰਧੀ ਭਾਜਪਾ ਵੱਲੋਂ ਦੇਰੀ ਨਾਲ ਫ਼ੈਸਲਾ ਕਰਨ ਨਾਲ ਬੇਸ਼ੱਕ ਉਹ ਚੋਣ ਪ੍ਰਚਾਰ ਵਿੱਚ ਦੂਜੇ ਉਮੀਦਵਾਰਾਂ ਮੁਕਾਬਲੇ ਪਿੱਛੇ ਹਨ ਪਰ ਭਾਜਪਾ ਦੀਆਂ ਬੂਥ ਪੱਧਰ ਦੀਆਂ ਕਮੇਟੀਆਂ ਵੱਲੋਂ ਸਿਲਸਿਲੇਵਾਰ ਢੰਗ ਨਾਲ ਮੁਹਿੰਮ ਚਲਾਈ ਜਾ ਰਹੀ ਹੈ।

ਸ੍ਰੀ ਗੁਪਤਾ ਵੱਲੋਂ ਅੱਜ ਮਲਕੀਤ ਐਵੇਨਿਊ, ਸੁਨੀਲ ਪਾਰਕ ਕਲੋਨੀ ਅਤੇ ਰਾਜੌਰੀ ਗਾਰਡਨ ਵਿੱਚ ਘਰ-ਘਰ ਪ੍ਰਚਾਰ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਭਲਾਈ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਗਿਆ। ਵੋਟਰਾਂ ਨੇ ਜੀਵਨ ਗੁਪਤਾ ਨੂੰ ਜਿੱਤ ਦਾ ਆਸ਼ੀਰਵਾਦ ਦਿੱਤਾ। ਇਸ ਮੌਕੇ ਜੀਵਨ ਗੁਪਤਾ ਨੇ ਕਿਹਾ ਕਿ ਹਲਕਾ ਪੱਛਮੀ ਨੂੰ ਵਿਕਾਸ ਦੇ ਰਾਹ 'ਤੇ ਲਿਆਉਣ ਲਈ ਵਿੱਦਿਅਕ ਬੁਨਿਆਦੀ ਢਾਂਚੇ, ਸਿਹਤ ਸੇਵਾਵਾਂ ਦੇ ਨਾਲ-ਨਾਲ ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਉਣ 'ਤੇ ਧਿਆਨ ਕੇਂਦਰਿਤ ਕਰਨਾ ਬਹੁਤ ਜ਼ਰੂਰੀ ਹੈ ਅਤੇ ਵਿਕਾਸ ਕੰਮਾਂ ਵਿੱਚ ਭ੍ਰਿਸ਼ਟਾਚਾਰ ਨੂੰ ਰੋਕਣਾ ਉਨ੍ਹਾਂ ਦੀ ਤਰਜੀਹ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਵਾਰ ਹਲਕੇ ਦੇ ਲੋਕ ਕਾਂਗਰਸ ਅਤੇ 'ਆਪ' ਦੀਆਂ ਧੋਖੇਬਾਜ਼ ਨੀਤੀਆਂ ਵਿੱਚ ਨਹੀਂ ਫਸਣ ਵਾਲੇ ਹਨ।

ਇਸ ਮੌਕੇ ਭਾਜਪਾ ਬੁਲਾਰੇ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿਹਾ 'ਆਪ' ਸਰਕਾਰ ਝੂਠ ਦਾ ਪੁਲੰਦਾ ਹੈ ਅਤੇ ਆਪ ਆਗੂ ਝੂਠ ਦੀ ਰਾਜਨੀਤੀ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਵੋਟਰਾਂ ਨੂੰ ਆਪ ਦੇ ਪ੍ਰਚਾਰ ਤੋਂ ਸੁਚੇਤ ਰਹਿ ਕੇ ਆਪਣੇ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ। ਇਸ ਮੌਕੇ ਕਮਲ ਕੁਮਾਰ, ਕੁੰਡਲ ਲਾਲ ਚਾਵਲਾ, ਸੁਨੀਲ ਟੰਡਨ, ਆਸ਼ੀਸ਼ ਗੁਪਤਾ, ਲਲਿਤ, ਭੁਪਿੰਦਰ ਸਿੰਘ, ਵਿਪਿਨ ਜੈਨ, ਵਿਜੇ ਵਰਮਾ ਮੌਜੂਦ ਸਨ।

Advertisement