ਜਵੱਦੀ ਟਕਸਾਲ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ
ਸੰਤ ਅਮੀਰ ਸਿੰਘ ਵੱਲੋਂ ਰਾਹਤ ਸਮੱਗਰੀ ਦੇ ਚਾਰ ਟਰੱਕ ਰਵਾਨਾ
Advertisement
ਗੁਰਬਾਣੀ ਪ੍ਰਚਾਰ ਪਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਨਿਰੰਤਰ ਸੇਵਾਵਾਂ ਨਿਭਾਉਣ ਵਾਲੀ ਜਵੱਦੀ ਟਕਸਾਲ ਵੱਲੋਂ ਪੰਜਾਬ ਵਿੱਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਰਾਹਤ ਸਮੱਗਰੀ ਦੇ ਚਾਰ ਟਰੱਕ ਰਵਾਨਾ ਕੀਤੇ ਗਏ ਹਨ।ਇਸ ਮੌਕੇ ਟਕਸਾਲ ਦੇ ਮੁਖੀ ਸੰਤ ਅਮੀਰ ਸਿੰਘ ਨੇ ਕਿਹਾ ਕਿ ਜਵੱਦੀ ਟਕਸਾਲ ਕੌਮ ਦੀ ਆਪਣੀ ਸੰਸਥਾ ਹੈ, ਇਸ ਲਈ ਹਰ ਔਖੇ ਵੇਲੇ ਆਪਣੇ ਭੈਣ-ਭਰਾਵਾਂ ਦੀ ਸਹਾਇਤਾ ਲਈ ਖੜ੍ਹਣਾ ਸਾਡਾ ਫਰਜ਼ ਹੈ। ਉਨ੍ਹਾਂ ਦੱਸਿਆ ਕਿ ਹੜ੍ਹਾਂ ਦੀ ਮਾਰ ਕਾਰਨ ਲੱਖਾਂ ਏਕੜ ਫ਼ਸਲ ਤਬਾਹ ਹੋ ਚੁੱਕੀ ਹੈ ਅਤੇ ਕਈ ਕੀਮਤੀ ਜਾਨਾਂ ਵੀ ਹੜ੍ਹਾਂ ਦੀ ਭੇਟ ਚੜ੍ਹ ਗਈਆਂ ਹਨ। ਇਸ ਲਈ ਆਪਣੇ ਭੈਣ-ਭਰਾਵਾਂ ਦੇ ਰਹਿਣ, ਖਾਣ ਪੀਣ ਅਤੇ ਹੋਰ ਲੋੜੀਂਦੀਆਂ ਵਸਤਾਂ ਉਨ੍ਹਾਂ ਹੜ੍ਹ ਪੀੜਤਾਂ ਤੱਕ ਭੇਜਣ ਲਈ ਜਵੱਦੀ ਟਕਸਾਲ ਦੇ ਵਿਦਿਆਰਥੀ ਅਤੇ ਸੇਵਾਦਾਰ ਉਚੇਚੇ ਤੌਰ ’ਤੇ ਅੱਜ ਰਵਾਨਾ ਹੋਏ ਹਨ। ਉਨ੍ਹਾਂ ਦੱਸਿਆ ਕਿ ਰਾਹਤ ਸਮੱਗਰੀ ’ਚ ਤਰਪਾਲਾਂ, ਆਟਾ, ਚਾਵਲ, ਦਾਲਾਂ, ਚਾਹ ਪੱਤੀ, ਚੀਨੀ, ਸੁੱਕਾ ਦੁੱਧ, ਜੀਵਨ ਰੱਖਿਅਕ ਦਵਾਈਆਂ, ਬਿਸਤਰੇ, ਮੱਛਰ ਤੋਂ ਬਚਾਅ ਲਈ ਦਵਾਈਆਂ ਅਤੇ ਨਵੇਂ ਬਸਤਰ ਆਦਿ ਭੇਜੇ ਗਏ ਹਨ। ਉਨ੍ਹਾਂ ਪਰਵਾਸੀ ਭਾਈਚਾਰੇ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਬਿਪਤਾ ਸਮੇਂ ਪੀੜਤਾਂ ਦੇ ਨਾਲ ਖੜ੍ਹਕੇ ਉਨ੍ਹਾਂ ਦੀ ਵੱਧ ਤੋਂ ਵੱਧ ਮਦਦ ਕਰਨ। ਇਸ ਕਾਰਜ ਵਿੱਚ ਪਲੈਟੀਨਮ ਲੇਨ ਦੁੱਗਰੀ, ਗਗਨਦੀਪ ਸਿੰਘ (ਖਾਲਸਾ ਪਰਿਵਾਰ), ਜਗਜੀਤ ਸਿੰਘ ਭੰਮ, ਅਨਮੋਲ ਕਾਰ ਬਜ਼ਾਰ ਅਤੇ ਪਰਮਜੀਤ ਸਿੰਘ ਵੱਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ ਹੈ।
Advertisement
Advertisement