ਜਸਵੀਰ ਕੌਰ ਨੇ ਕਾਂਸੀ ਦਾ ਤਗ਼ਮਾ ਜਿੱਤਿਆ
ਚੇਨਈ ਵਿੱਚ ਹੋਈ 23ਵੀਂ ਏਸ਼ੀਆ ਮਾਸਟਰਜ਼ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਔਰਤਾਂ ਦੇ 45 ਸਾਲ ਤੋਂ ਉਪਰ ਉਮਰ ਵਰਗ ਵਿੱਚ ਜਸਵੀਰ ਕੌਰ ਮੰਡਿਆਣੀ ਨੇ ਦੋ ਹਜ਼ਾਰ ਮੀਟਰ ਅੜਿੱਕਾ ਦੌੜ (ਸਟੈਪਲ ਚੇਂਜ) ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ...
Advertisement
ਚੇਨਈ ਵਿੱਚ ਹੋਈ 23ਵੀਂ ਏਸ਼ੀਆ ਮਾਸਟਰਜ਼ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਔਰਤਾਂ ਦੇ 45 ਸਾਲ ਤੋਂ ਉਪਰ ਉਮਰ ਵਰਗ ਵਿੱਚ ਜਸਵੀਰ ਕੌਰ ਮੰਡਿਆਣੀ ਨੇ ਦੋ ਹਜ਼ਾਰ ਮੀਟਰ ਅੜਿੱਕਾ ਦੌੜ (ਸਟੈਪਲ ਚੇਂਜ) ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੁਕਾਬਲੇ ’ਚ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਸੁਧਾਰ ਦੀ ਅਧਿਆਪਕਾ ਪਿੰਡ ਮੰਡਿਆਣੀ ਵਾਸੀ ਜਸਵੀਰ ਕੌਰ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਦੱਸਣਯੋਗ ਹੈ ਕਿ ਜਸਵੀਰ ਕੌਰ ਮੰਡਿਆਣੀ ਨੇ ਬਠਿੰਡਾ ਵਿੱਚ ਹੋਏ ਮਿਲਖਾ ਸਿੰਘ ਯਾਦਗਾਰੀ ਖੇਡ ਮੁਕਾਬਲਿਆਂ ਵਿੱਚ 800 ਅਤੇ 1500 ਮੀਟਰ ਦੌੜ ਵਿੱਚ ਵੀ ਸੋਨੇ ਦਾ ਤਗਮਾ ਜਿੱਤ ਚੁੱਕੀ ਹੈ। 2023 ਵਿੱਚ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਕੌਮੀ ਖੇਡਾਂ ਵਿੱਚ ਵੀ ਜਸਵੀਰ ਕੌਰ ਸੋਨੇ ਦਾ ਤਗਮਾ ਜਿੱਤ ਚੁੱਕੀ ਹੈ। ਇਸ ਸ਼ਾਨਦਾਰ ਪ੍ਰਾਪਤੀ ਲਈ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੁਰਿੰਦਰ ਕੁਮਾਰ ਅਤੇ ਸਮੁੱਚੇ ਸਟਾਫ਼ ਨੇ ਵਧਾਈ ਦਿੱਤੀ ਹੈ।
Advertisement
Advertisement
