ਡਿਸਕਸ ਥਰੋਅ ਵਿੱਚ ਘਲੋਟੀ ਦੀ ਜਸਮੀਤ ਨੂੰ ਚਾਂਦੀ ਦਾ ਤਗ਼ਮਾ
ਇਥੋਂ ਦੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿੱਚ 69ਵੀਂ ਜ਼ਿਲ੍ਹਾ ਪੱਧਰੀ ਅਥਲੈਟਿਕ ਮੀਟ 2025 ਕਰਵਾਈ ਗਈ, ਜਿਸ ਵਿੱਚ ਪੰਜਾਬ ਭਰ ਚੋਂ ਐਥਲੈਟਿਕਸ ਦੇ ਦੌੜਾਕਾਂ ਤੇ ਹੋਰ ਵੱਖ-ਵੱਖ ਟੀਮਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਜਿਸ ਵਿੱਚ ਅੰਡਰ 14 ਸਾਲ ਡਿਸਕਿਸ ਥਰੋਅ ਮੁਕਾਬਲੇ ਵਿੱਚ ਪਿੰਡ ਘਲੋਟੀ ਦੀ ਹੋਣਹਾਰ ਧੀ ਅਤੇ ਸੰਤ ਈਸ਼ਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਦੀ 7ਵੀਂ ਜਮਾਤ ਦੀ ਜਸਮੀਤ ਕੌਰ ਨੇ ਜ਼ਿਲੇ ਭਰ ਵਿੱਚੋਂ ਦੂਜਾ ਸਥਾਨ ਹਾਸਿਲ ਕਰਕੇ ਸਿਲਵਰ ਦਾ ਮੈਡਲ ਪ੍ਰਾਪਤ ਕੀਤਾ। ਇਸ ਜਿੱਤ ਨਾਲ ਜਿੱਥੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਉੱਥੇ ਪਿੰਡ ਨੂੰ ਵੀ ਇਸ ਬੱਚੀ ਤੇ ਮਾਣ ਮਹਿਸੂਸ ਹੋਇਆ। ਇਸ ਮੌਕੇ ਆਪ ਆਗੂ ਅਤੇ ਸਮਾਜ ਸੇਵੀ ਹਰਮੋਹਿੰਦਰ ਸਿੰਘ ਘਲੋਟੀ ਨੇ ਕਿਹਾ ਕਿ ਇਹ ਬੱਚੀ ਪਹਿਲਾਂ ਵੀ ਖੇਡਾਂ ਵਿੱਚ ਆਪਣਾ ਹੁਨਰ ਵਿਖਾ ਚੁੱਕੀ ਹੈ ਅਤੇ ਹੁਣ ਨਵੀਂ ਮਿਲੀ ਜਿੱਤ ਇਸ ਨੂੰ ਹੋਰ ਵੀ ਦਿਲਚਸਪੀ ਨਾਲ ਖੇਡਣ ਅਤੇ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਲਈ ਇਸ ਅੰਦਰ ਨਵੀਂ ਅਤੇ ਵੱਡੀ ਪੁਲਾਂਗ ਲਈ ਜਨੂੰਨ ਪੈਦਾ ਕਰੇਗੀ। ਇਸ ਜਿੱਤ ਤੋਂ ਪ੍ਰਭਾਵਿਤ ਹੋ ਕੇ ਬੱਚੀ ਦੇ ਪਰਿਵਾਰ ਨੂੰ ਘਰ ਆ ਕੇ ਪਿੰਡ ਵਾਸੀਆਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸਰਪੰਚ ਜਸਪ੍ਰੀਤ ਸਿੰਘ ਪੰਧੇਰ, ਗੁਰਪ੍ਰੀਤ ਸਿੰਘ ਖਾਲਸਾ, ਮਾਸਟਰ ਭੁਪਿੰਦਰ ਸਿੰਘ, ਕਬੱਡੀ ਖਿਡਾਰੀ ਮਨੂੰ ਘਲੋਟੀ ਅਤੇ ਦਲਜੀਤ ਸਿੰਘ ਹਾਜ਼ਰ ਸਨ।