ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਲੰਧਰ ਕਾਂਡ: ਅੰਬੇਡਕਰ ਮਿਸ਼ਨਰੀ ਸਭਾ ਵੱਲੋਂ ਮੋਮਬੱਤੀ ਮਾਰਚ

ਪੀਡ਼ਤ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ
Advertisement

ਬਾਬਾ ਸਾਹਿਬ ਬੀ. ਆਰ. ਅੰਬੇਦਕਰ ਮਿਸ਼ਨਰੀ ਸਭਾ ਸਮਰਾਲਾ ਵੱਲੋਂ ਸਰਪ੍ਰਸਤ ਡਾ. ਸੋਹਣ ਲਾਲ ਬਲੱਗਣ ਅਤੇ ਪ੍ਰਧਾਨ ਕਾਮਰੇਡ ਭਜਨ ਸਿੰਘ ਦੀ ਅਗਵਾਈ ਹੇਠ ਪਿਛਲੇ ਦਿਨੀਂ ਜਲੰਧਰ ਸ਼ਹਿਰ ਵਿੱਚ ਇੱਕ ਵਿਅਕਤੀ ਵੱਲੋਂ ਜਾਲਮਾਨਾ ਢੰਗ ਨਾਲ 13 ਸਾਲਾ ਲੜਕੀ ਨਾਲ ਘਿਨੌਣਾ ਕੰਮ ਕਰਨ ਦੀ ਕੋਸ਼ਿਸ਼ ਵਿੱਚ ਨਾਕਾਮ ਰਹਿਣ ’ਤੇ ਉਸਦਾ ਗਲਾ ਘੁੱਟ ਕੇ ਕਤਲ ਕਰਨ ਦੇ ਵਿਰੋਧ ਵਿੱਚ ਸਥਾਨਕ ਵਾਲਮੀਕਿ ਮੰਦਰ ਤੋਂ ਮੇਨ ਚੌਕ ਸਮਰਾਲਾ ਤੱਕ ਮੋਮਬੱਤੀ ਮਾਰਚ ਕੱਢਿਆ ਗਿਆ। ਇਸ ਮਾਰਚ ਵਿੱਚ ਸਭਾ ਤੋਂ ਇਲਾਵਾ ਸ਼ਹਿਰ ਦੀਆਂ ਵੱਖ ਵੱਖ ਸਮਾਜਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੀ ਭਾਗ ਲਿਆ। ਮੇਨ ਚੌਂਕ ਵਿੱਚ ਸੰਬੋਧਨ ਕਰਦਿਆਂ ਸਰਪ੍ਰਸਤ ਸੋਹਣ ਲਾਲ ਬਲੱਗਣ ਨੇ ਕਿਹਾ ਕਿ ਅਜਿਹੇ ਵਿਅਕਤੀ ਜੋ ਅਜਿਹੀਆਂ ਘਿਨੌਣੀਆਂ ਹਰਕਤਾਂ ਕਰਦੇ ਹਨ, ਸਾਡੇ ਸਮਾਜ ਲਈ ਕਲੰਕ ਹਨ।

ਇਸ ਮੌਕੇ ਡਾ. ਅਸ਼ੋਕ ਸ਼ਰਮਾ, ਰਜਤ ਖੁੱਲਰ, ਮਾ. ਚਰਨਜੀਤ ਸਿੰਘ, ਨਾਇਬ ਸਿੰਘ ਏ. ਐੱਸ. ਆਈ., ਕਰਮ ਸਿੰਘ ਏ. ਐੱਸ. ਆਈ., ਰਾਜਿੰਦਰ ਸਿੰਘ ਮੱਟੂ ਖਜ਼ਾਨਚੀ, ਬਲਦੇਵ ਸਿੰਘ ਤੂਰ, ਗੁਰਦੇਵ ਸਿੰਘ ਤੂਰ, ਸੈਕਟਰੀ ਬੂਟਾ ਸਿੰਘ, ਕਮਲਜੀਤ ਸਿੰਘ ਬੰਗੜ, ਸੂਬੇਦਾਰ ਬੁੱਧ ਸਿੰਘ, ਵਿਸ਼ਵ ਭਾਰਤ, ਨੇਤਰ ਸਿੰਘ, ਪਰਮਜੀਤ ਸਿੰਘ, ਮਨਜੀਤ ਸਿੰਘ, ਮਲਕੀਤ ਸਿੰਘ, ਜਸਵੀਰ ਸਿੰਘ, ਮਨਵੀਰ ਕੌਰ, ਦਿਲਨੂਰ ਸਿੰਘ, ਸੁਰੇਸ਼ ਕੁਮਾਰ, ਦੀਪਕ ਕੁਮਾਰ, ਜਗਤਾਰ ਸਿੰਘ, ਪਲਵਿੰਦਰ ਸਿੰਘ, ਜਗਪਾਲ ਸਿੰਘ, ਜਗਦੀਸ਼ ਕਲਿਆਣ ਤੋਂ ਇਲਾਵਾ ਸਭਾ ਦੇ ਹੋਰ ਮੈਂਬਰ ਅਤੇ ਪਤਵੰਤੇ ਹਾਜ਼ਰ ਸਨ।

Advertisement

Advertisement
Show comments