ਈਸੜੂ ਖੁਰਦ ਦੀ ਪੰਚਾਇਤ ਕਾਂਗਰਸ ਨੂੰ ਛੱਡ ‘ਆਪ’ ’ਚ ਸ਼ਾਮਲ
ਨੇੜਲੇ ਪਿੰਡ ਈਸੜੂ ਖੁਰਦ ਦੀ ਸਮੁੱਚੀ ਪੰਚਾਇਤ ਕਾਂਗਰਸ ਪਾਰਟੀ ਨੂੰ ਛੱਡ ਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ ’ਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ ਹੈ। ਇਸ ਮੌਕੇ ਕੈਬਨਿਟ ਮੰਤਰੀ ਸੌਂਦ ਨੇ ਸਰਪੰਚ ਰਮਨਦੀਪ ਕੌਰ, ਪੰਚ ਮਨਪ੍ਰੀਤ ਕੌਰ, ਪੰਚ ਹਰਦੀਪ ਕੌਰ, ਪੰਚ ਦਵਿੰਦਰ ਸਿੰਘ, ਪੰਚ ਪਰਿਵਾਰ ਸਿੰਘ, ਨੰਬਰਦਾਰ ਰਣਧੀਰ ਸਿੰਘ, ਕੁਲਦੀਪ ਸਿੰਘ, ਮਨਜੀਤ ਸਿੰਘ ਨੂੰ ਸਿਰੋਪਾਓ ਦੇ ਕੇ ਆਦਮੀ ਪਾਰਟੀ ’ਚ ਬਿਨ੍ਹਾ ਸ਼ਰਤ ਆਉਣ ਤੇ ਹਾਰਦਿਕ ਸਵਾਗਤ ਕੀਤਾ।
ਇਸ ਮੌਕੇ ਮੰਤਰੀ ਸੌਂਦ ਨੇ ਕਿਹਾ ਕਿ ਪੰਜਾਬ ਵਾਸੀ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮਾਂ ਤੋਂ ਸੰਤੁਸ਼ਟ ਹਨ ਅਤੇ ਹਰ ਦਿਨ ਦੂਸਰੀਆਂ ਪਾਰਟੀਆਂ ਚੋਂ ਕੋਈ ਨਾ ਕੋਈ ਲੀਡਰ, ਵਰਕਰ ਪਾਰਟੀਆਂ ਛੱਡ ਕੇ ‘ਆਪ’ ’ਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ 75 ਸਾਲਾਂ ਦੌਰਾਨ ਪੰਜਾਬ ਦੀ ਜਨਤਾ ਨਾਲ ਕੀਤੇ ਧੋਖਿਆਂ ਤੋਂ ਪੰਜਾਬ ਦੀ ਜਨਤਾ ਪੂਰੀ ਤਰ੍ਹਾਂ ਜਾਣੂ ਹੈ ਤੇ ਉਹ ਵਾਰ ਵਾਰ ਇਨਾਂ ਦੇ ਧੋਖਿਆਂ ਦਾ ਸ਼ਿਕਾਰ ਨਹੀਂ ਹੋਣਾਂ ਚਾਹੁੰਦੀ। ਇਸ ਮੌਕੇ ਉਨਾਂ ਈਸੜੂ ਖੁਰਦ ਲਈ 10 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕਰਦਿਆਂ ਕਿਹਾ ਕਿ ਆਪਣੇ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਪ੍ਰਤੀ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਤੇ ਸਾਰੇ ਪਿੰਡਾਂ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਕਸਬਾ ਈਸੜੂ ਦੇ ਵਿਕਾਸ ਲਈ ਵੀ ਕੋਈ ਘਾਟ ਨਹੀਂ ਆਉਣ ਦਿੱਤੀ ਸਭ ਤੋਂ ਪਹਿਲਾਂ ਮੁਹੱਲਾ ਕਲੀਨਿਕ ਈਸੜੂ ਵਿਖੇ ਹੀ ਖੋਲਿਆ ਗਿਆ ਸੀ, ਤੇ ਇਸ ਤੋਂ ਇਲਾਵਾ ਅੱਵਲ ਦਰਜੇ ਦੀ ਲਾਇਬਰੇਰੀ, ਪੰਚਾਇਤ ਘਰ
ਤੇ ਸੀਵਰੇਜ ਤੋਂ ਇਲਾਵਾ ਅਨੇਕਾਂ ਵਿਕਾਸ ਕਾਰਜ਼ ਕਰਵਾਏ ਜਾ ਹਨ, ਜਦਕਿ ਪਹਿਲੇ ਲੀਡਰਾਂ ਨੇ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਨਾਂ ਤੇ ਸਿਰਫ ਸਿਆਸੀ ਰੋਟੀਆਂ ਹੀ ਸੇਕੀਆਂ ਹਨ। ਇਸ ਮੌਕੇ ਸਰਪੰਚ ਜਤਿੰਦਰਜੋਤ ਸਿੰਘ ਜੋਤੀ, ਐਡਵੋਕੇਟ ਮਨਰੀਤ ਸਿੰਘ ਨਾਗਰਾ, ਚੇਅਰਮੈਨ ਜਗਤਾਰ ਸਿੰਘ ਰਤਨਹੇੜੀ, ਅਮਰਦੀਪ ਸਿੰਘ ਪੁਰੇਵਾਲ, ਪ੍ਰਧਾਨ ਲਖਵੀਰ ਸਿੰਘ ਗਿੱਲ, ਮਾ. ਅਵਤਾਰ ਸਿੰਘ ਦਹਿੜੂ, ਚੌਂਕੀ ਇੰਚਾਰਜ਼ ਈਸੜੂ ਬਲਵੀਰ ਸਿੰਘ, ਗੁਰਸ਼ਰਨ ਸਿੰਘ ਗੋਗੀਆਂ, ਗੁਰਜੀਤ ਸਿੰਘ ਗਿੱਲ, ਕੁਲਦੀਪ ਸਿੰਘ, ਪੰਚ ਮਨਦੀਪ ਸਿੰਘ ਈਸੜੂ, ਪ੍ਭਜੀਤ ਸਿੰਘ ਲੋਟੇ, ਪੰਚ ਗੁਰਜੀਤ ਸਿੰਘ, ਤੇਜਿੰਦਰ ਸਿੰਘ ਧੀਮਾਨ, ਗੁਰਜੀਤ ਸਿੰਘ ਘੋਗਾ, ਕੁਲਦੀਪ ਸਿੰਘ ਈਸੜੂ ਖੁਰਦ, ਹਰਨੇਕ ਸਿੰਘ ਖੁਰਦ ਹਾਜ਼ਰ ਸਨ।