ਮੈਗਾ ਓਲੰਪਿਆਡ ’ਚ ਇਰਸ਼ਲੀਨ ਅੱਵਲ
ਐਵਾਰਡ ਜੇਤੂਆਂ ਨੂੰ ਵਧਾਈ ਦਿੱਤੀ
Advertisement
ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਨੂੰ ਬੈਸਟ ਸਕੂਲ, ਬੈਸਟ ਪ੍ਰਿੰਸੀਪਲ, ਬੈਸਟ ਟੀਚਰ ਅਤੇ ਵਿਦਿਆਰਥੀਆਂ ਨੇ ਸਟੇਟ ਪੱਧਟ ਦੀਆਂ ਮੁੱਖ ਪੁਜੀਸ਼ਨਾਂ ਹਾਸਲ ਕੀਤੀਆਂ। ਚੰਡੀਗੜ੍ਹ ਯੂਨੀਵਰਸਿਟੀ ਵਿੱਚ ਹਰਿਆਣਾ ਦੇ ਰਾਜਪਾਲ ਪ੍ਰੋ. ਅਸ਼ੀਮ ਕੁਮਾਰ ਗੋਸ਼ ਦੀ ਪ੍ਰਧਾਨਗੀ ਹੇਠ ਹੋਏ ਸਾਲਾਨਾ ਸਨਮਾਨ ਸਮਾਰੋਹ ਵਿੱਚ ਗੁੱਡਅਰਥ ਕਾਨਵੈਂਟ ਸਕੂਲ ਸਿਆੜ੍ਹ ਦੀ ਵਿਦਿਆਰਥਣ ਇਰਸ਼ਲੀਨ ਕੌਰ ਕਲਾਸ ਸੱਤਵੀਂ ਨੂੰ ਮੈਗਾ ਓਲੰਪੀਆਡ ਵਿਸ਼ਾ ਅੰਗਰੇਜ਼ੀ ਵਿੱਚ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਸਨਮਾਨ ਦਿੱਤਾ ਗਿਆ। ਇਸ ਤੋਂ ਇਲਾਵਾ ਪ੍ਰਿੰਸੀਪਲ ਨਵੀਨ ਬਾਂਸਲ ਹੋਰਾਂ ਨੂੰ ਗੋਲਡ ਪ੍ਰਿੰਸੀਪਲ, ਅੰਗਰੇਜ਼ੀ ਵਿਭਾਗ ਦੀ ਅਧਿਆਪਕਾ ਹਰਮਨਦੀਪ ਕੌਰ ਨੂੰ ਇੰਸਪਾਇਰਿੰਗ ਟੀਚਰ ਅਤੇ ਸਕੂਲ ਨੂੰ ਸਮੁੱਚੇ ਤੌਰ ’ਤੇ ਮੈਗਾ ਓਲੰਪੀਅਡ ਕੰਮਬੇਟ ਸਟੇਟ ਚੈਂਪੀਅਨ ਐਵਾਰਡ ਨਾਲ ਸਨਮਾਨਿਆ। ਇਸੇ ਤਰ੍ਹਾਂ ਮੈਗਾ ਓਲੰਪੀਆਡ ਵਿੱਚ ਵੱਖ-ਵੱਖ ਵਿਸ਼ਿਆਂ ਵਿੱਚ ਮੋਹਰੀ ਪੁਜ਼ੀਸ਼ਨ ਪ੍ਰਾਪਤ ਕਰਨ ਵਾਲੇ 30 ਵਿਦਿਆਰਥੀਆਂ ਨੂੰ ਸੋਨ ਤਗ਼ਮੇ ਦਿੱਤੇ ਗਏ। ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਅਮਰਜੀਤ ਸਿੰਘ ਸਿੱਧੂ, ਵਾਇਸ ਚੇਅਰਮੈਨ ਗੁਰਮੁੱਖ ਸਿੰਘ ਪੰਧੇਰ, ਪ੍ਰਦੀਪ ਸੇਠੀ ਨੇ ਸਕੂਲ ਪ੍ਰਿੰਸੀਪਲ, ਸਟਾਫ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।
Advertisement
Advertisement
