ਭਗਵਾਨ ਵਾਲਮੀਕਿ ਦੀ ਸ਼ੋਭਾ ਯਾਤਰਾ ਦਾ ਸੱਦਾ ਪੱਤਰ ਜਾਰੀ
ਭਾਰਤੀ ਵਾਲਮੀਕਿ ਧਰਮ ਸਮਾਜ ਵੱਲੋਂ ਹਰ ਸਾਲ ਭਗਵਾਨ ਵਾਲਮੀਕਿ ਮਹਾਰਾਜ ਦਾ ਪ੍ਰਗਟ ਦਿਵਸ ਬੜੀ ਸ਼ਰਧ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਜਿਸ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਵਾਧਸ ਆਗੂ ਨੰਬਰਦਾਰ ਰੋਸ਼ਨ ਹੰਸ ਨੇ ਦੱਸਿਆ ਕਿ 11 ਅਕਤੂਬਰ ਨੂੰ ਸਵੇਰੇ ਮੰਦਰ ਵਿਚ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਫਿਰ ਇੱਕ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾਵੇਗੀ। ਇਸ ਧਾਰਮਿਕ ਸਮਾਗਮ ਸਬੰਧੀ ਸੱਦਾ ਪੱਤਰ ਨਗਰ ਕੌਂਸਲ ਦੇ ਪ੍ਰਧਾਨ ਮੋਹਿਤ ਕੁਮਾਰ ਕੁੰਦਰਾ ਵੱਲੋਂ ਜਾਰੀ ਕੀਤਾ ਗਿਆ ਅਤੇ ਉਨ੍ਹਾਂ ਆਪਣੇ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਸ਼ਿਵ ਕੁਮਾਰ ਸ਼ਿਵਲੀ, ਪ੍ਰੇਮ ਸਾਗਰ ਪਾਮੇ, ਲਾਲ ਚੰਦ ਪਾਮੇ, ਮਿੰਕੂ ਹੰਸ (ਪ੍ਰਧਾਨ ਭਾਵਧਸ), ਪਵਨ ਕੁਮਾਰ ਬੱਗਣ, ਧਰਮਵੀਰ ਪਾਮੇ, ਸੰਜੀਵ ਰਿੰਕਾ, ਮੰਗਤ ਰਾਮ ਪਾਮੇ, ਹੈਪੀ ਪਾਮੇ, ਬਾਬਾ ਸੇਵਾ ਰਾਮ, ਜਸ਼ਨ ਪਾਮੇ, ਦੀਪਕ ਬੱਗਣ, ਨੀਰਜ ਮੱਟੂ, ਵਿੱਕੀ ਸਹੋਤਾ, ਜਸ਼ਨ, ਬਲਵੀਰ ਸਿੰਘ, ਛਿੰਦਰਪਾਲ ਸਿੰਘ ਫੌਜੀ, ਲੱਕੀ ਰਾਣਾ, ਰਾਘਵ ਬੱਗਣ, ਰਵੀ ਸਹੋਤਾ, ਟੋਨੀ ਪਾਮੇ, ਸਾਗਰ ਹੰਸ, ਅਜੇ ਕੁਮਾਰ ਘਾਰੂ, ਅਮਨ ਹੰਸ, ਸੁਸ਼ੀਲ ਮੱਟੂ, ਰਵੀ ਘਾਰੂ ਧਨਪੱਤ ਮੱਟੂ, ਰਜਤ ਪਾਮੇ, ਹਰਸ਼ ਕੁਮਾਰ, ਰਾਧੇ ਗਿੱਲ, ਹਰਪਾਲ ਸਿੰਘ, ਸੁਰਜੀਤ ਪੱਪੀ, ਸਨੀ ਬੱਗਨ, ਅਮਰਜੀਤ ਸਿੰਘ ਗਿੱਲ, ਵਿੱਕੀ ਭੱਟੀ, ਲਕਸ਼ ਪਾਮੇ ਹਾਜ਼ਰ ਸਨ।