ਏ ਐੱਸ ਕਾਲਜ ’ਚ ਇੰਟਰਨਲ ਕੁਆਲਿਟੀ ਇਸ਼ੋਰੈਂਸ ਸੈੱਲ ਦੀ ਮੀਟਿੰਗ
ਇਥੋਂ ਦੇ ਏ ਐੱਸ ਕਾਲਜ ਵਿੱਚ ਇੰਟਰਨਲ ਕੁਆਲਿਟੀ ਇਸ਼ੋਰੈਂਸ ਸੈੱਲ ਆਈਕਿਊਏਸੀ ਦੀ 2025-26 ਮੀਟਿੰਗ ਪ੍ਰਿੰਸੀਪਲ ਡਾ. ਕੇ ਕੇ ਸ਼ਰਮਾ ਦੀ ਅਗਵਾਈ ਹੇਠ ਹੋਈ ਜਿਸ ਦਾ ਉਦੇਸ਼ ਕਾਲਜਾਂ ਲਈ ਐੱਨ ਏ ਏ ਸੀ ਮਾਨਤਾ ਪ੍ਰਾਪਤ ਕਰਨ ਲਈ ਨਿਰਧਾਰਤ ਮਾਪਦੰਡਾਂ ਦਾ ਵਿਸਲੇਸ਼ਣ ਕਰਨਾ ਅਤੇ 2024-25 ਸੈਸ਼ਨ ਲਈ ਕਾਲਜ ਦੇ ਏ ਕਿਊ ਏ ਆਰ ਦੇ ਸੰਕਲਨ ਜਮ੍ਹਾਂ ਕਰਨ ਬਾਰੇ ਵਿਸਥਾਰ ਵਿਚ ਚਰਚਾ ਕਰਨਾ ਸੀ। ਕਾਲਜ ਸਕੱਤਰ ਅਜੈ ਸੂਦ ਨੇ ਆਏ ਮੈਬਰਾਂ ਨੂੰ ਪਿਛਲੇ ਸ਼ੈਸ਼ਨ ਵਿਚ ਕੀਤੇ ਸਫ਼ਲ ਯਤਨਾਂ ਲਈ ਵਧਾਈ ਦਿੱਤੀ ਅਤੇ ਮੌਜੂਦਾ ਸੈਸ਼ਨ ਲਈ ਏਕਿਊਏਆਰ ਸੰਕਲਨ ਲਈ ਟੀਮ ਨੂੰ ਕਾਲਜ ਦੇ ਵਿਜਨ ਅਤੇ ਮਿਸ਼ਨ ਨੂੰ ਪੂਰਾ ਕਰਨ ਵਿਚ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਪ੍ਰਿੰਸੀਪਲ ਸ਼ਰਮਾ ਨੇ ਸਿੱਖਿਆ ਅਤੇ ਕੁਆਲਿਟੀ ਵਿਚ ਉੱਤਮਤਾ ਪ੍ਰਾਪਤ ਕਰਨ ਲਈ ਕਾਲਜ ਦੀ ਸਮੂਹਿਕ ਵਚਨਬੱਧਤਾ ਨੂੰ ਦੁਹਰਾਇਆ। ਆਈਕਿਊਏਸੀ ਦੇ ਕਨਵੀਨਰ ਡਾ. ਸ਼ਿਵ ਕੁਮਾਰ ਨੇ ਆਈਕਿਊਏਸੀ ਦੀਆਂ ਪ੍ਰਾਪਤੀਆਂ ਅਤੇ ਮਹੱਤਵਪੂਰਨ ਭਵਿੱਖੀ ਯੋਜਨਾਵਾਂ ਸਾਂਝੀਆਂ ਕੀੀਤਆਂ। ਇਸ ਮੌਕੇ ਡਾ. ਬੀਕੇ ਅਗਰਵਾਲ, ਪ੍ਰੋ. ਮਨੂੰ ਵਰਮਾ, ਡਾ. ਮਨਪ੍ਰੀਤ ਕੌਰ, ਡਾ. ਮੋਨਿਕਾ ਠਾਕੁਰ, ਡਾ. ਮਨੀਸ਼ ਗਰਗ, ਡਾ. ਯਾਸਮੀਨ ਸੋਫ਼ਤ, ਪ੍ਰੋ.ਰਜਨੀਕਾਂਤ ਸ਼ਰਮਾ, ਡਾ. ਰਾਜਨ ਮੈਨਰੋ, ਡਾ ਹਰਮਨਜੋਤ ਕੌਰ, ਡਾ. ਅਰੁਣ ਕੁਮਾਰ ਆਦਿ ਹਾਜ਼ਰ ਸਨ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਜੀਵ ਧਮੀਜਾ, ਨਵੀਨ ਥੰਮਨ, ਰਾਜੇਸ਼ ਡਾਲੀ, ਜਤਿੰਦਰ ਦੇਵਗਨ ਨੇ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ।