ਅੰਤਰ-ਜ਼ੋਨਲ ਯੁਵਕ ਮੇਲਾ ਅਮਿੱਟ ਪੈੜਾਂ ਛੱਡਦਾ ਸਮਾਪਤ
ਏ ਐੱਸ ਕਾਲਜ ਖੰਨਾ ਵਿੱਚ ਚੱਲ ਰਿਹਾ ਚਾਰ ਰੋਜ਼ਾ 66ਵਾਂ ਪੰਜਾਬ ਯੂਨੀਵਰਸਿਟੀ ਅੰਤਰ-ਜ਼ੋਨਲ ਯੁਵਕ ਮੇਲਾ ਅੱਜ ਅਮਿੱਟ ਪੈੜਾਂ ਛੱਡਦਾ ਸਮਾਪਤ ਹੋ ਗਿਆ। ਅੱਜ ਚੌਥੇ ਦਿਨ ਲੋਕ ਨਾਚ, ਭਾਰਤੀ ਆਰਕੈਸਟਰਾ, ਗੀਤ ਅਤੇ ਗ਼ਜ਼ਲਾਂ ਪੇਸ਼ ਕੀਤੀਆਂ ਗਈਆਂ। ਸਵੇਰ ਦੇ ਸੈਸ਼ਨ ਵਿੱਚ ਆਲ ਇੰਡੀਆ ਸਟੀਲ ਰੋਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਵਸ਼ਿਸ਼ਟ ਮੁੱਖ ਮਹਿਮਾਨ ਜਦੋਂਕਿ ਹੁਕਮ ਚੰਦ ਸੂਦ ਐਂਡ ਸੰਨਜ਼ ਦੇ ਮੈਨੇਜਿੰਗ ਡਾਇਰੈਕਟਰ ਨਰਿੰਦਰ ਸੂਦ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸ਼ਾਮ ਦੇ ਸੈਸ਼ਨ ਮੌਕੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਮੁੱਖ ਮਹਿਮਾਨ ਅਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵਿਸ਼ੇਸ਼ ਮਹਿਮਾਨ ਸਨ। ਪ੍ਰਿੰਸੀਪਲ ਡਾ. ਕੇ ਕੇ ਸ਼ਰਮਾ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਵੱਖ-ਵੱਖ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀ ਭਲਾਈ ਲਈ ਕਾਲਜ ਨੂੰ 5 ਲੱਖ ਰੁਪਏ ਦਾਨ ਕਰਨ ਦਾ ਐਲਾਨ ਵੀ ਕੀਤਾ।
ਇਸ ਮੌਕੇ ਮੰਡੇਰ ਬ੍ਰਦਰਜ਼ ਨੇ ਗਾਣਾ ‘ਕਾਲੀ ਗਾਣੀ’ ਮਹਿਮਾਨਾਂ ਦੀ ਮੌਜੂਦਗੀ ਵਿੱਚ ਰਿਲੀਜ਼ ਕੀਤਾ ਗਿਆ ਜਦੋਂਕਿ ਪੰਜਾਬੀ ਗਾਇਕ ਬਾਬਾ ਬੇਲੀ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸਾਰਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਅੱਜ ਚੌਥੇ ਦਿਨ ਨਾਟਕ ਵਿੱਚ ਡੀ ਏ ਵੀ ਕਾਲਜ ਚੰਡੀਗੜ੍ਹ ਨੇ ਪਹਿਲਾ, ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਚੰਡੀਗੜ੍ਹ ਨੇ ਦੂਜਾ ਅਤੇ ਦਸਮੇਸ਼ ਗਰਲਜ਼ ਕਾਲਜ ਬਾਦਲ ਨੇ ਤੀਜਾ, ਮਾਈਮ ਵਿੱਚ ਐਮਸੀਐੱਮ ਕਾਲਜ ਚੰਡੀਗੜ੍ਹ ਨੇ ਪਹਿਲਾ, ਜੀ ਜੀ ਡੀ ਐੱਸ ਡੀ ਚੰਡੀਗੜ੍ਹ ਨੇ ਦੂਜਾ ਅਤੇ ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਨੇ ਤੀਜਾ, ਸਕਿੱਟ ਵਿੱਚ ਐੱਸ ਜੀ ਜੀ ਐੱਸ ਖਾਲਸਾ ਕਾਲਜ ਮਾਹਿਲਪੁਰ ਨੇ ਪਹਿਲਾ ਇਨਾਮ ਜਿੱਤਿਆ।
ਇਸ ਮੌਕੇ ਡਾਇਰੈਕਟਰ ਯੂਥ ਵੈੱਲਫੇਅਰ ਸੁਖਜਿੰਦਰ ਰਿਸ਼ੀ ਨੇ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਮੋਹਿਤ ਗੋਇਲ, ਕਵਿਤਾ ਗੁਪਤਾ, ਮਨੀਸ਼ ਭਾਂਬਰੀ, ਸੁਬੋਧ ਮਿੱਤਲ, ਰਮਰੀਸ਼ ਵਿਜ, ਸ਼ਿਵਮ ਬੇਦੀ, ਸੰਜੀਵ ਧਮੀਜਾ, ਨਵੀਨ ਥੰਮਨ, ਜਤਿੰਦਰ ਦੇਵਗਨ, ਅਜੈ ਸੂਦ, ਪੁਨੀਤ ਸ਼ਰਮਾ, ਪ੍ਰਿੰਸੀਪਲ ਡਾ. ਪਵਨ ਕੁਮਾਰ, ਬਾਬਾ ਹਰਜੀਤ ਸਿੰਘ, ਦੇਵ ਕ੍ਰਿਸ਼ਨ ਢੰਡ, ਸ਼ਵੇਤਾ ਗੋਇਲ, ਈਸ਼ਾਨ ਥੰਮਨ, ਸੁਚੇਤਾ ਥੰਮਨ, ਸ਼ਿਵਾਲਿਕ ਥੰਮਨ, ਰਾਏ ਚੰਦ ਭਾਂਬਰੀ, ਨਵਜੋਤ ਸਿੰਘ ਜਰਗ, ਜਗਤਾਰ ਸਿੰਘ ਗਿੱਲ, ਪਰਮਜੀਤ ਸਿੰਘ ਪੰਮੀ, ਅਵਤਾਰ ਸਿੰਘ, ਹਰਬੰਸ ਸਿੰਘ ਰੋਸ਼ਾ, ਹਰੀਸ਼ ਗੁਪਤਾ, ਕਰਨ ਅਰੋੜਾ, ਐਡਵੋਕੇਟ ਮਨਰੀਤ ਸਿੰਘ ਪਗਰਾ, ਸੁਰਿੰਦਰ ਬਾਵਾ ਤੇ ਓਂਕਾਰ ਸਿੰਘ ਹਾਜ਼ਰ ਸਨ।
ਰਾਮਗੜ੍ਹੀਆ ਕਾਲਜ ਦੀ ਸ਼ਾਨਦਾਰ ਕਾਰਗੁਜ਼ਾਰੀ
ਲੁਧਿਆਣਾ (ਸਤਵਿੰਦਰ ਬਸਰਾ): ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਨੇ ਏ. ਐੱਸ. ਕਾਲਜ ਖੰਨਾ ਵਿੱਚ ਕਰਵਾਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ 66ਵੇਂ ਅੰਤਰ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ਲੁਧਿਆਣਾ ਜ਼ੋਨ 2 ਦੀ ਨੁਮਾਇੰਦਗੀ ਕਰਦਿਆਂ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਯੁਵਕ ਮੇਲੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵੱਖ-ਵੱਖ 7 ਜ਼ੋਨਾਂ ਦੇ ਕਾਲਜਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ। ਕਾਲਜ ਨੇ ਵੱਖ-ਵੱਖ ਸਟੇਜ ਅਤੇ ਆਫ਼-ਸਟੇਜ ਦੇ 8 ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ 7 ਮੁਕਾਬਲਿਆਂ ਵਿੱਚੋਂ 3 ਪਹਿਲੇ ਦਰਜੇ ਦੇ 3 ਦੂਸਰੇ ਦਰਜੇ ਦੇ ਅਤੇ 1 ਤੀਜੇ ਦਰਜੇ ਦੇ ਇਨਾਮ ਜਿੱਤੇ। ਇਨ੍ਹਾਂ ’ਚ ਗਰੁੱਪ ਸ਼ਬਦ ਗਾਇਨ, ਸੁੰਦਰ ਲਿਖਾਈ ਲਿਖਣ (ਇੰਗਲਿਸ਼) ਵਿੱਚ ਪ੍ਰਤਿਭਾ ਨੇ ਅਤੇ ਐਲੋਕੇਸ਼ਨ ਵਿੱਚ ਕੁਮਾਰੀ ਪ੍ਰਕਿਰਤੀ ਅਤੇ ਸ਼ਬਦ ਗਾਇਨ ਵਿੱਚੋਂ ਹਰਗੁਨਪ੍ਰੀਤ ਕੌਰ ਨੇ ਵਿਅਕਤੀਗਤ ਪੱਧਰ ’ਤੇ ਵੀ ਪਹਿਲੇ ਦਰਜੇ ਦੇ ਇਨਾਮ ਅਤੇ ਇੰਸਟੋਲੇਸ਼ਨ, ਔਰਤਾਂ ਦੇ ਰਵਾਇਤੀ ਗੀਤ ਅਤੇ ਕਲਾਸੀਕਲ ਵੋਕਲ ਵਿੱਚ ਹਰਗੁਨਪ੍ਰੀਤ ਕੌਰ ਨੇ ਦੂਸਰੇ ਦਰਜੇ ਦੇ ਇਨਾਮ ਅਤੇ ਨਾਨ-ਪ੍ਰਕਸ਼ਨ ਵਿੱਚ ਅਵਨੀਤ ਕੌਰ ਨੇ ਤੀਜੇ ਦਰਜੇ ਦੇ ਇਨਾਮ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਨੇ ਕਾਲਜ ਪ੍ਰਿੰਸੀਪਲ ਡਾ. ਅਜੀਤ ਕੌਰ, ਸਮੂਹ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਯੂਥ ਫੈਸਟੀਵਲ ਦੇ ਕਾਂਟੀਜੈਂਟ ਇੰਚਾਰਜ ਪ੍ਰੋ. ਤਜਿੰਦਰ ਕੌਰ ਅਤੇ ਪ੍ਰੋ. ਨੀਰੂ ਖੁਰਾਨਾ ਨੂੰ ਸੁਚਾਰੂ ਪ੍ਰਬੰਧ ਲਈ ਮੁਬਾਰਕਬਾਦ ਦਿੱਤੀ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਲੋਟੇ ਨੇ ਇਸ ਪ੍ਰਾਪਤੀ ਲਈ ਸਾਰੇ ਕਾਲਜ ਨੂੰ ਵਧਾਈ ਦਿੱਤੀ।
