ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅੰਤਰ-ਯੂਨੀਵਰਸਿਟੀ ਯੁਵਕ ਮੇਲਾ: ਲੋਕ ਨਾਚ ਝੂਮਰ, ਲੁੱਡੀਆਂ ਅਤੇ ਸੰਮੀਆਂ ਨੇ ਦੂਜੇ ਦਿਨ ਬੰਨ੍ਹਿਆ ਰੰਗ

ਹਰ ਖੇਤਰ ’ਚ ਮੁੜ ਤੋਂ ਦੇਸ਼ ਦਾ ਅੱਵਲ ਸੂਬਾ ਬਣੇਗਾ ਪੰਜਾਬ: ਸਪੀਕਰ ਸੰਧਵਾਂ
ਮੇਲੇ ਦੌਰਾਨ ਪੇਸ਼ਕਾਰੀ ਦਿੰਦੇ ਹੋਏ ਵਿਦਿਆਰਥੀ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਸਤਵਿੰਦਰ ਬਸਰਾ

ਲੁਧਿਆਣਾ, 30 ਨਵੰਬਰ

Advertisement

ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਕਰਵਾਏ ਜਾ ਰਹੇ ਅੰਤਰ-ਵਰਸਿਟੀ ਯੁਵਕ ਮੇਲੇ ਦੇ ਦੂਜੇ ਦਿਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਦੂਜੇ ਦਿਨ ਦੇ ਸੱਭਿਆਚਾਰਕ ਅਤੇ ਵਿਰਾਸਤੀ ਮੁਕਾਬਲਿਆਂ ਦਾ ਅਨੰਦ ਮਾਣਿਆ। ਇਸ ਮੌਕੇ ਉਨ੍ਹਾਂ ਨਾਲ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਵੀ ਮੌਜੂਦ ਸਨ। ਇਸ ਯੁਵਕ ਮੇਲੇ ਵਿੱਚ ਪੰਜਾਬ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਵੱਖ ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣ ਪਹੁੰਚੇ ਹੋਏ ਹਨ।

ਸਪੀਕਰ ਸ੍ਰੀ ਸੰਧਵਾਂ ਵੱਲੋਂ ਵਿਭਾਗ ਦੇ ਉਪਰਾਲੇ ਅਤੇ ਨੌਜਵਾਨਾਂ ਦੇ ਜੋਸ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਰੰਗਲਾ ਪੰਜਾਬ ਦੇ ਸੁਪਨੇ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਵਿੱਚ ਪੰਜਾਬ ਹਰ ਖੇਤਰ ਵਿੱਚ ਮੁੜ ਤੋਂ ਦੇਸ਼ ਦਾ ਨੰਬਰ ਇੱਕ ਸੂਬਾ ਬਣਨ ਦੀ ਦਿਸ਼ਾ ਵਿੱਚ ਕਦਮ ਵਧਾ ਰਿਹਾ ਹੈ। ਯੁਵਕ ਮੇਲੇ ਦੇ ਦੂਜੇ ਦਿਨ ਦੀ ਸ਼ੁਰੂਆਤ ਪੰਜਾਬ ਦੇ ਮਰਦਾਂ ਦੇ ਪ੍ਰਸਿੱਧ ਲੋਕ ਨਾਚ ‘ਝੂਮਰ’ ਨਾਲ ਹੋਈ ਜਿਸ ਮਗਰੋਂ ਲੁੱਡੀਆਂ ਅਤੇ ਸੰਮੀਆਂ ਨੇ ਮੇਲੇ ਦੇ ਦੂਜੇ ਦਿਨ ਨੂੰ ਸੱਭਿਆਚਾਰ ਰੰਗਾਂ ਦੇ ਮਾਹੋਲ ਵਿੱਚ ਰੰਗਦੇ ਹੋਏ ਦਰਸ਼ਕਾ ਨੂੰ ਢੋਲ ਦੇ ਡੱਗੇ ਤੇ ਨੱਚਣ ਲਈ ਮਜਬੂਰ ਕਰ ਦਿੱਤਾ।

ਦੁਪਹਿਰ ਬਾਅਦ ਹੋਏ ਸਕਿੱਟ ਦੇ ਮੁਕਾਬਲਿਆਂ ਦੌਰਾਨ ਵੱਖ ਵੱਖ ਟੀਮਾਂ ਵੱਲੋਂ ਆਪਣੀ ਪੇਸ਼ਕਾਰੀ ਕਰਦਿਆਂ ਪੰਜਾਬ ਦੇ ਸਮਾਜਿਕ ਮੁੱਦਿਆਂ ਨੂੰ ਛੋਹਿਆ ਅਤੇ ਦਰਸ਼ਕਾ ਨੂੰ ਆਪਣੀ ਵਧੀਆ ਕਲਾਕਾਰੀ ਦਾ ਨਮੂਨਾ ਪੇਸ਼ ਕੀਤਾ। ਇਸ ਤੋਂ ਇਲਾਵਾ ਕਲਾਸੀਕਲ ਡਾਂਸ- ਕੱਥਕ, ਓਡੀਸੀ ਅਤੇ ਭਰਤਨਾਟਿਯਮ, ਪੋਸਟਰ ਮੈਕਿੰਗ, ਕਾਰਟੂਨਿੰਗ, ਚਿੱਤਰਕਾਰੀ, ਵਾਦ-ਵਿਵਾਦ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਮੇਲੇ ਦੇ ਦੂਜੇ ਦਿਨ ਪੰਜਾਬੀ ਫਿਲਮਾਂ ਦੇ ਉੱਘੇ ਅਦਾਕਾਰ ਮਲਕੀਤ ਸਿੰਘ ਰੋਣੀ ਅਤੇ ਗੁਰਪ੍ਰੀਤ ਕੌਰ ਭੰਗੂ ਵੱਲੋਂ ਬਤੌਰ ਵਿਸ਼ੇਸ ਮਹਿਮਾਨ ਯੁਵਕ ਮੇਲੇ ਦਾ ਅਨੰਦ ਮਾਣਿਆ ਅਤੇ ਵਿਭਾਗ ਵੱਲੋਂ ਨੌਜਵਾਨਾ ਨੂੰ ਥਿਏਟਰ, ਵਿਰਾਸਤੀ ਕਲਾਵਾਂ, ਲੋਕ ਨਾਚਾ ਨਾਲ ਜੋੜਨ ਦੇ ਉਪਰਾਲੇ ਦੀ ਪ੍ਰਸੰਸ਼ਾ ਕੀਤੀ। ਇਸ ਮੌਕੇ ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਵਿਭਾਗ ਦੇ ਡਿਪਟੀ ਡਾਇਰੈਕਟਰ ਕੁਲਵਿੰਦਰ ਸਿੰਘ ਵੱਲੋਂ ਆਈਆਂ ਅਹਿਮ ਸਖ਼ਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ।

ਸਮਾਗਮ ਵਿੱਚ ਸ਼ਾਮਲ ਹੋਏ ਸਪੀਕਰ ਕੁਲਤਾਰ ਸਿੰਘ ਸੰਧਵਾ। -ਫੋਟੋ: ਹਿਮਾਂਸ਼ੂ ਮਹਾਜਨ

Advertisement
Show comments