ਅੰਤਰ-ਸਕੂਲ ਮਲਟੀ ਈਵੈਂਟ ਮੁਕਾਬਲੇ ਕਰਵਾਏ
ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਗਿੱਲ ਪਾਰਕ, ਲੁਧਿਆਣਾ ਦੇ ਅਪਲਾਈਡ ਸਾਇੰਸ ਵਿਭਾਗ ਨੇ ਕਾਸਮਿਕ ਕਲੱਬ ਦੇ ਸਹਿਯੋਗ ਨਾਲ, ਅੰਤਰ-ਸਕੂਲ ਮਲਟੀ-ਈਵੈਂਟ ਮੁਕਾਬਲਾ ਏਪੈਕਸ-2025 ਕਰਵਾਇਆ ਗਿਆ। ਇਸ ਵਿੱਚ 30 ਸਕੂਲਾਂ ਨੇ ਐੱਸ ਕਿਊ ਐੱਲ ਮਾਸਟਰਜ਼, ਨਿਊਮੇਰੀਕਲ ਐਪਟੀਟਿਊਡ, ਜੀ ਕੇ ਕੁਇੱਜ਼, ਰੰਗੋਲੀ ਮਾਰਵਲ, ਮੀਡੀਆ ਸਪੌਟਲਾਈਟ, ਪੈਨਸਿਲ ਸ਼ੈਡਰਜ਼, ਵੈੱਬ ਵਿਜ਼ਾਰਡਜ਼, ਪ੍ਰੋਂਪਟ ਇੰਜੀਨੀਅਰਿੰਗ, ਵਰਕਿੰਗ ਮਾਡਲ, ਡਿਜੀਟਲ ਆਈਡੈਂਟਿਟੀ, ਗਰੁੱਪ ਡਿਸਕਸ਼ਨ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਸਮਾਪਤੀ ਸਮਾਗਮ ਵਿੱਚ ਡੀ ਈ ਓ ਸੈਕੰਡਰੀ ਡਿੰਪਲ ਮਦਾਨ ਨੇ ਮੁੱਖ ਮਹਿਮਾਨ ਵਜੋਂ ਜਦਕਿ ਨਨਕਾਣਾ ਸਾਹਿਬ ਪਬਲਿਕ ਸਕੂਲ, ਗਿੱਲ ਰੋਡ ਦੀ ਪ੍ਰਿੰਸੀਪਲ ਹਰਮੀਤ ਕੌਰ ਵੜੈਚ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਐਪੈਕਸ 2025 ਦਾ ਇੱਕ ਵਿਸ਼ੇਸ਼ ਅਤੇ ਮਹੱਤਵਪੂਰਨ ਹਿੱਸਾ ਏਪੈਕਸ ਫੇਅਰ ਰਿਹਾ। ਇਸ ਦੇ ਜ਼ਰੀਏ ਸਕੂਲੀ ਵਿਦਿਆਰਥੀਆਂ ਨੇ ਵੱਖ-ਵੱਖ ਜੀ ਐੱਨ ਡੀ ਈ ਸੀ ਕਲੱਬਾਂ ਅਤੇ ਸੁਸਾਇਟੀਆਂ ਦੁਆਰਾ ਕਰਵਾਈਆਂ ਤਕਨੀਕੀ ਅਤੇ ਰਚਨਾਤਮਕ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ ਥਿਊਰੀ ਅਤੇ ਪ੍ਰੈਕਟੀਕਲ ਵਿਚਕਾਰ ਫਰਕ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ। ਮੇਲੇ ਵਿੱਚ ਰੋਬੌਟਿਕਸ, ਏ ਆਈ, ਡਿਜ਼ਾਈਨ ਅਤੇ ਇੰਜਨੀਅਰਿੰਗ ਵਰਗੇ ਖੇਤਰਾਂ ਵਿੱਚ ਇੰਟਰਐਕਟਿਵ ਗੇਮਾਂ, ਲਾਈਵ ਡੈਮੋ ਅਤੇ ਤਕਨੀਕੀ ਪ੍ਰਦਰਸ਼ਨ ਸ਼ਾਮਲ ਸਨ। ਇਸ ਪ੍ਰੋਗਰਾਮ ਦਾ ਇੱਕ ਮੁੱਖ ਆਕਰਸ਼ਣ ਸਿੱਖਿਆ ਰਤਨ ਡਾ. ਜਸਵਿੰਦਰ ਸਿੰਘ ਦੀ ਪ੍ਰੋਗਰਾਮ ਵਿੱਚ ਹਾਜ਼ਰੀ ਸੀ। ਜੀ ਐੱਨ ਡੀ ਈ ਸੀ ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਜੇਤੂਆਂ ਨੂੰ ਵਧਾਈ ਦਿੱਤੀ। ਵੱਖ-ਵੱਖ ਮੁਕਾਬਲਿਆਂ ਵਿੱਚੋਂ ਵੈੱਬ ਵਿਜ਼ਾਰਡਸ ਵਿੱਚ ਬੀ ਸੀ ਐੱਮ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ , ਵਰਕਿੰਗ ਮਾਡਲ ਕੁਐਸਟ ਵਿੱਚ ਜੀਸਸ ਸੈਕਰਡ ਹਾਰਟ ਸਕੂਲ, ਸਾਊਥ ਸਿਟੀ, ਪੈਨਸਿਲ ਸ਼ੈਡਰਜ਼ ਵਿੱਚ ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ। ਲੋਕ ਨਾਚ ਵਿੱਚ ਨਨਕਾਣਾ ਸਾਹਿਬ ਪਬਲਿਕ ਸਕੂਲ, ਗਿੱਲ ਪਾਰਕ ਅਤੇ ਜੀਸਸ ਸੈਕਰਡ ਹਾਰਟ ਸਕੂਲ, ਸਾਊਥ ਸਿਟੀ ਨੇ ਸਾਂਝੇ ਤੌਰ ’ਤੇ ਪਹਿਲਾ, ਗਰੁੱਪ ਡਿਸਕਸ਼ਨ ਵਿੱਚ ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ, ਨੁਮੇਰਿਕਲ ਆਪਟੀਟਿਊਡ ਵਿੱਚ ਡੀਏਵੀ ਪਬਲਿਕ ਸਕੂਲ, ਸਰਾਭਾ ਨਗਰ ਐਕਸਟੈਂਸ਼ਨ, ਡਿਜੀਟਲ ਆਈਡੈਂਟਿਟੀ ਵਿੱਚ ਗੁਰੂ ਨਾਨਕ ਇੰਟਰਨੈਸ਼ਨਲ ਸਕੂਲ, ਮਾਡਲ ਟਾਊਨ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ।
