ਗੁਰੂ ਨਾਨਕ ਕਾਲਜ ’ਚ ਅੰਤਰ ਸਕੂਲ ਮੁਕਾਬਲੇ ਕਰਵਾਏ
ਇਥੋਂ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਵਿੱਚ ਅੱਜ ਵਿਦਿਆਰਥੀਆਂ ਦਾ ਹੁਨਰ ਨਿਖਾਰਨ ਲਈ ਅੰਤਰ-ਸਕੂਲ ਮੁਕਾਬਲੇ ਕਰਵਾਏ ਗਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ, ਰੁਪਿੰਦਰ ਕੌਰ, ਰਵਿੰਦਰ ਸਿੰਘ ਮਲਹਾਂਸ ਅਤੇ ਪ੍ਰਿੰਸੀਪਲ ਡੀ.ਪੀ ਠਾਕੁਰ ਨੇ ਸਮੂਹਿਕ ਰੂਪ ਵਿਚ ਸ਼ਮ੍ਹਾ ਰੌਸ਼ਨ ਕੀਤੀ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਵੱਖ ਵੱਖ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੱਤੀ। ਇਨ੍ਹਾਂ ਮੁਕਾਬਲਿਆਂ ਵਿਚ ਆਲੇ ਦੁਆਲੇ ਦੇ ਸਕੂਲਾਂ ਤੋਂ ਪੁੱਜੇ ਵਿਦਿਆਰਥੀਆਂ ਨੇ ਵੱਖ ਵੱਖ ਖੇਡਾਂ ਵਿਚ ਹਿੱਸਾ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਹੋਏ ਮਹਿੰਦੀ ਮੁਕਾਬਲੇ ਵਿਚ ਅਰਸ਼ਪ੍ਰੀਤ ਕੌਰ ਨੇ ਪਹਿਲਾ, ਅਰਸ਼ਦੀਪ ਕੌਰ ਤੇ ਬਬਲੀ ਨੇ ਦੂਜਾ ਅਤੇ ਸਿਮਰਨਜੀਤ ਕੌਰ ਤੇ ਹਰਜੋਤ ਕੌਰ ਨੇ ਤੀਜਾ, ਸੋਲੋ ਡਾਂਸ ਵਿਚ ਗ੍ਰੀਨ ਗਰੋਵ ਸਕੂਲ ਮੋਹਨਪੁਰ ਨੇ ਪਹਿਲਾ, ਮਾਊਂਟ ਇੰਟਰਨੈਸ਼ਨਲ ਸਕੂਲ ਸਾਹਨੇਵਾਲ ਨੇ ਦੂਜਾ ਅਤੇ ਨਨਕਾਣਾ ਸਾਹਿਬ ਸਕੂਲ ਕੋਟ ਗੰਗੂ ਰਾਏ ਨੇ ਤੀਜਾ, ਕਲਾਸੀਕਲ ਡਾਂਸ ਵਿਚ ਸਕੂਲ ਆਫ਼ ਐਮੀਨੈਂਸ ਸਾਹਨੇਵਾਲ ਨੇ ਪਹਿਲਾ, ਕਲਗੀਧਰ ਅਕੈਡਮੀ ਦੁੱਗਰੀ ਨੇ ਦੂਜਾ, ਲੋਕ ਗੀਤ ਵਿਚ ਮਾਉਂਟ ਇੰਟਰਨੈਸ਼ਨਲ ਸਕੂਲ ਸਾਹਨੇਵਾਲ ਨੇ ਪਹਿਲਾ, ਸਰਸਵਤੀ ਸਕੂਲ ਦੋਰਾਹਾ ਨੇ ਦੂਜਾ ਅਤੇ ਗੁਰੂ ਨਾਨਕ ਸਕੂਲ ਦੋਰਾਹਾ ਨੇ ਤੀਜਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਸੋਲੋ ਗੀਤ ਵਿਚ ਆਕਸਫੋਰਡ ਸਕੂਲ ਪਾਇਲ ਪਹਿਲੇ, ਸਰਕਾਰੀ ਸਕੂਲ ਰੁਪਾਲੋਂ ਦੂਜੇ, ਸਰਕਾਰੀ ਸਕੂਲ ਸਾਹਨੇਵਾਲ ਤੀਜੇ, ਕਵਿਤਾ ਉਚਾਰਨ ਵਿਚ ਕਲਗੀਧਰ ਅਕੈਡਮੀ ਪਹਿਲੇ, ਸਰਕਾਰੀ ਸਕੂਲ ਸਾਹਨੇਵਾਲ ਦੂਜੇ, ਕਵੀਸ਼ਰੀ ਵਿਚ ਕਲਗੀਧਰ ਅਕੈਡਮੀ ਪਹਿਲੇ, ਬਾਬਾ ਜ਼ੋਰਾਵਰ ਫਤਹਿ ਸਿੰਘ ਸਕੂਲ ਕੋਟਾਂ ਦੂਜੇ, ਵਿਰਾਸਤੀ ਗੀਤਾਂ ਵਿਚ ਨਨਕਾਣਾ ਸਕੂਲ ਪਹਿਲੇ, ਗੁਰੂ ਨਾਨਕ ਸਕੂਲ ਦੂਜੇ, ਅੰਗਰੇਜ਼ੀ ਸੁੰਦਰ ਲਿਖਾਈ ਵਿਚ ਅਹਿਮਪ੍ਰੀਤ ਕੌਰ ਪਹਿਲੇ, ਮਨਵੀਰ ਕੌਰ ਦੂਜੇ, ਜਸਨੂਰਜੋਤ ਸਿੰਘ ਤੀਜੇ, ਹਿੰਦੀ ਸੁੰਦਰ ਲਿਖਾਈ ਵਿਚ ਜਸਮੀਨ ਕੌਰ ਪਹਿਲੇ, ਨੀਰਜ ਮੰਡਲ ਦੂਜੇ ਅਤੇ ਗੁਰਸਿਮਰ ਕੌਰ ਤੀਜੇ, ਪੰਜਾਬੀ ਵਿਚ ਸੁਖਸਹਿਜ ਕੌਰ ਪਹਿਲੇ, ਅੰਸ਼ਿਕਾ ਰਾਣੀ ਦੂਜੇ, ਨਵਨੀਤ ਕੌਰ ਤੀਜੇ ਸਥਾਨ ਤੇ ਰਹੇ। ਇਸ ਤੋਂ ਇਲਾਵਾ ਕਵਿਤਾ ਲੇਖਣ ਵਿਚ ਜੋਬਲਪ੍ਰੀਤ ਕੌਰ ਪਹਿਲੇ, ਕਹਾਣੀ ਰਚਨਾ ਵਿਚ ਖੁਸ਼ਪ੍ਰੀਤ ਕੌਰ ਪਹਿਲੇ, ਇੰਦਰਜੀਤ ਕੌਰ ਦੂਜੇ, ਜਸਮੀਨ ਕੌਰ ਤੀਜੇ, ਲੇਖ ਰਚਨਾ ਵਿਚ ਜਸਨੀਤ ਕੌਰ ਪਹਿਲੇ, ਹਰਵਿੰਦਰ ਕੌਰ ਦੂਜੇ, ਦਸਤਾਰਬੰਦੀ ਵਿਚ ਅਰਸ਼ਵੀਰ ਸਿੰਘ ਪਹਿਲੇ, ਜਸਕੀਰਤ ਸਿੰਘ ਦੂਜੇ, ਸਹਿਜਪ੍ਰੀਤ ਸਿੰਘ ਤੀਜੇ ਸਥਾਨ ’ਤੇ ਰਹੇ। ਇਸ ਦੌਰਾਨ ਵਿਦਿਆਰਥੀਆਂ ਨੇ ਸੰਗੀਤ ਨਾਟਕ, ਗਿੱਧਾ, ਭੰਗੜਾ, ਰੰਗੋਲੀ, ਪੋਸਟਰ ਮੇਕਿੰਗ, ਭੰਡ, ਮੁਹਾਵਰੇਦਾਰ ਵਾਰਤਾਲਾਪ, ਖਿੱਦੋਂ ਬਣਾਉਂਣੀ, ਪੱਖੀ ਬਣਾਉਣੀ, ਮਿੱਟੇ ਦੇ ਖਿਡਾਉਣੇ ਆਦਿ ਗਤੀਵਿਧੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਕਾਲਜ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਸ ਮੌਕੇ ਵਰਿੰਦਰ ਸਿੰਘ, ਮਝੈਲ ਸਿੰਘ, ਆਸ਼ਾ ਗੋਸਾਈਂ, ਮਹਿਜੀਤ ਸਿਘ ਗਿੱਲ, ਧਰਮਜੀਤ ਸਿੰਘ ਢਿੱਲੋਂ ਉਚੇੇਚੇ ਤੌਰ ਤੇ ਸ਼ਾਮਲ ਹੋਏ। ਮੰਚ ਸੰਚਾਲਨ ਦੀ ਭੂਮਿਕਾ ਡਾ.ਨਿਧੀ ਸਰੂਪ, ਪ੍ਰੋ.ਰਾਮਪਾਲ ਬੰਗਾ ਅਤੇ ਪ੍ਰੋ.ਕਿਰਨਪ੍ਰੀਤ ਕੌਰ ਨੇ ਬਾਖੂਬੀ ਨਿਭਾਈ।