ਅੰਤਰ-ਪੌਲੀਟੈਕਨਿਕ ਕਾਲਜਾਂ ਦੇ ਖੋ-ਖੋ ਮੁਕਾਬਲੇ ਸ਼ੁਰੂ
ਪੀ ਟੀ ਆਈ ਐੱਸ ਵੱਲੋਂ ਕਰਵਾਈਆਂ ਜਾ ਰਹੀਆਂ ਅੰਤਰ-ਪੌਲੀਟੈਕਨਿਕ ਕਾਲਜਾਂ ਦੀਆਂ ਖੋ-ਖੋ ਖੇਡਾਂ ਅੱਜ ਰਿਸ਼ੀ ਨਗਰ ਸਥਿਤ ਸਤਿਗੁਰੂ ਰਾਮ ਸਿੰਘ ਸਰਕਾਰੀ ਬਹੁ-ਤਕਨੀਕੀ ਕਾਲਜ ਲੁਧਿਆਣਾ ਵਿੱਚ ਸ਼ੁਰੂ ਹੋ ਗਈਆਂ। ਖੇਡਾਂ ਦੇ ਉਦਘਾਟਨ ਮੌਕੇ ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਇੰਜ. ਮਨੋਜ ਕੁਮਾਰ ਜਾਂਬਲਾ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵਿੱਚ ਅੰਤਰ-ਪੌਲੀਟੈਕਨਿਕ ਖੇਡ ਮੁਕਾਬਲਿਆਂ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਹਿੱਸਾ ਲੈਣ ਨਾਲ ਵਿਦਿਆਰਥੀਆਂ ਦੀ ਸ਼ਖ਼ਸੀਅਤਾਂ ਵਿੱਚ ਓਵਰਆਲ ਵਿਕਾਸ ਹੁੰਦਾ ਹੈ। ਖੇਡਾਂ ਦੇ ਅੱਜ ਪਹਿਲੇ ਦਿਨ ਲੜਕਿਆਂ ਦੀਆਂ ਟੀਮਾਂ ਵਿਚਾਲੇ ਖੇਡੇ ਗਏ ਮੈਚਾਂ ਵਿੱਚੋਂ ਸਰਕਾਰੀ ਬਹੁ-ਤਕਨੀਕੀ ਕਾਲਜ ਲੁਧਿਆਣਾ ਨੇ ਜੀ ਐੱਨ ਡੀ ਪੀ ਲੁਧਿਆਣਾ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਇਸੇ ਤਰ੍ਹਾਂ ਲੜਕੀਆਂ ਦੇ ਖੋ-ਖੋ ਮੁਕਾਬਲਿਆਂ ਵਿੱਚੋਂ ਸਰਕਾਰੀ ਬਹੁ-ਤਕਨੀਕੀ ਕਾਲਜ ਬਡਬਰ ਨੇ ਪਹਿਲਾ, ਸਰਕਾਰੀ ਬਹੁਤਕਨੀਕੀ ਕਾਲਜ ਲੁਧਿਆਣਾ ਨੇ ਦੂਜਾ ਜਦਕਿ ਸਰਕਾਰੀ ਬਹੁਤਕਨੀਕੀ ਕਾਲਜ ਜਲੰਧਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਟੀਸੀਕੇਟੀ ਲੁਧਿਆਣਾਂ ਦੇ ਪ੍ਰਿੰਸੀਪਲ ਸੁਖਵਿੰਦਰ ਸਿੰਘ ਰਾਣਾ, ਵਿਭਾਗ ਮੁਖੀ ਜਸਪ੍ਰੀਤ ਕੌਰ, ਕੰਪਿਊਟਰ ਇੰਜ. ਵਿਭਾਗ ਮੁਖੀ ਕੁਲਵਿੰਦਰ ਸਿੰਘ, ਰੁਪਿੰਦਰ ਕੌਰ, ਏ ਸੀ ਈ ਵਿਭਾਗ ਮੁਖੀ ਸੁਖਵਿੰਦਰਪਾਲ ਸਿੰਘ, ਅਫਸਰ ਇੰਚਾਰਜ ਸਪੋਰਟਸ ਲਖਬੀਰ ਸਿੰਘ ਅਤੇ ਵਰਕਸ਼ਾਪ ਸੁਪਰਡੈਂਟ ਜਸਵੀਰ ਸਿੰਘ ਹਾਜ਼ਰ ਸਨ।
 
 
             
            