ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੈਕਸ ਸਕੂਲ ਵਿੱਚ ਅੰਤਰ-ਹਾਊਸ ਭਾਸ਼ਣ ਮੁਕਾਬਲਾ

ਕਾਰਗਿਲ ਵਿਜੈ ਦਿਵਸ ਨੂੰ ਸਮਰਪਿਤ ਸਮਾਗਮ
ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ ਤੇ ਅਧਿਆਪਕ। -ਫੋਟੋ: ਬੱਤਰਾ
Advertisement

ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਵਿੱਚ ਵਿਦਿਆਰਥੀਆਂ ਨੂੰ ਭਾਰਤ ਦੇ ਗੌਰਵਮਈ ਇਤਿਹਾਸ ਸਬੰਧੀ ਜਾਣਕਾਰੀ ਦੇਣ ਅਤੇ ਉਨ੍ਹਾਂ ਵਿੱਚ ਆਪਣੇ ਦੇਸ਼ ਪ੍ਰਤੀ ਪਿਆਰ, ਸਤਿਕਾਰ ਅਤੇ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ‘ਕਾਰਗਿਲ ਵਿਜੈ ਦਿਵਸ ‘ਮੌਕੇ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਵਿਚਕਾਰ ਅੰਤਰ ਹਾਊਸ ਭਾਸ਼ਣ ਮਕਾਬਲਾ ਕਰਵਾਇਆ ਗਿਆ। ਜਿਸ ਦਾ ਵਿਸ਼ਾ ‘ਫੌਜ ਦੀ ਬਹਾਦਰੀ ਨੂੰ ਸਲਾਮ’ ਰੱਖਿਆ ਗਿਆ। ਇਸ ਪ੍ਰਤੀਯੋਗਿਤਾ ਵਿੱਚ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਮਰਕਰੀ, ਵੀਨਸ, ਮਾਰਸ ਅਤੇ ਜੂਪੀਟਰ ਹਾਊਸ ਦੇ ਬੱਚਿਆਂ ਨੇ ਆਪਣੇ ਭਾਸ਼ਣਾਂ ਰਾਹੀਂ 1999 ਈਸਵੀ ਵਿੱਚ ਕਾਰਗਿਲ ਯੁੱਧ ਦੌਰਾਨ ਭਾਰਤੀ ਫੌਜ ਦੇ ਸੈਨਿਕਾਂ ਵੱਲੋਂ ਦਿਖਾਏ ਬਹਾਦਰੀ ਭਰੇ ਕਾਰਨਾਮਿਆਂ ਅਤੇ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ।

ਇਸ ਸਾਰੇ ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਅਧਿਆਪਕ ਰਮਣੀਕ ਕੌਰ ਅਤੇ ਚਰਨਪ੍ਰੀਤ ਕੌਰ ਦੁਆਰਾ ਦਿੱਤੇ ਰਸਮੀ ਭਾਸ਼ਣ ਨਾਲ ਹੋਈ। ਇਸ ਮਗਰੋਂ ਸਾਰੇ ਪ੍ਰਤੀਯੋਗੀ ਵਿਦਿਆਰਥੀਆਂ ਨੇ ਆਪਣੀ-ਆਪਣੀ ਵਾਰੀ ਅਨੁਸਾਰ ਸਟੇਜ ਉੱਤੇ ਆ ਕੇ ਆਪਣੀ ਭਾਸ਼ਣ ਕਲਾ ਦਾ ਪ੍ਰਦਰਸ਼ਨ ਕਰਦਿਆਂ ਦੇਸ਼ ਦੇ ਸੱਚੇ ਨਾਇਕਾਂ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਸਕੂਲ ਅਧਿਆਪਕ ਰਮਨਦੀਪ ਕੌਰ ਅਤੇ ਜਾਨਵੀ ਨੇ ਵੀ ਸੂਝਵਾਨ ਜੱਜਾਂ ਵਜੋਂ ਭੂਮਿਕਾ ਨਿਭਾਉਂਦਿਆਂ ਪ੍ਰਤੀਯੋਗਿਤਾ ਵਿੱਚ ਭਾਗ ਲੈਣ ਵਾਲੇ ਸਾਰੇ ਪ੍ਰਤਿਯੋਗੀ ਵਿਦਿਆਰਥੀਆਂ ਦਾ ਉਹਨਾਂ ਦੇ ਭਾਸ਼ਣ ਦੀ ਸਮੱਗਰੀ, ਆਵਾਜ਼ ਦਾ ਸੰਚਾਲਨ ਅਤੇ ਪ੍ਰਗਟਾਵੇ ਲਈ ਵਰਤੇ ਵੱਖ-ਵੱਖ ਤੌਰ ਤਰੀਕਿਆਂ ਆਦਿ ਦੇ ਆਧਾਰ ਉੱਤੇ ਮੁਲਾਂਕਣ ਕੀਤਾ। ਇਸ ਭਾਸ਼ਣ ਪ੍ਰਤੀਯੋਗਿਤਾ ਵਿੱਚ ਜੂਪੀਟਰ ਹਾਊਸ ਦੀ ਵਿਦਿਆਰਥਣ ਤੇਜਸ ਭਾਟੀਆ ਨੇ ਪਹਿਲਾ ਸਥਾਨ, ਵੀਨਸ ਹਾਊਸ ਦੇ ਵਿਦਿਆਰਥੀ ਪੁਸ਼ਪਾਕ ਸਿੰਘ ਤੇ ਜੂਪੀਟਰ ਹਾਊਸ ਦੀ ਵਿਦਿਆਰਥਣ ਤਵਨੀਤ ਕੌਰ ਨੇ ਦੂਜਾ ਸਥਾਨ ਅਤੇ ਮਾਰਸ ਹਾਊਸ ਦੀ ਵਿਦਿਆਰਥਣ ਹਰਕਮਲਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਕੂਲਾਂ ਵਿੱਚ ਕਰਵਾਏ ਜਾਂਦੇ ਅਜਿਹੇ ਮੁਕਾਬਲੇ ਜਿੱਥੇ ਵਿਦਿਆਰਥੀਆਂ ਦੇ ਮਨਾਂ ਵਿੱਚ ਇਨਾਂ ਰਾਸ਼ਟਰੀ ਨਾਇਕਾਂ ਪ੍ਰਤੀ ਡੂੰਘੀ ਕਦਰ ਅਤੇ ਸਤਿਕਾਰ ਦੀ ਭਾਵਨਾ ਪੈਦਾ ਕਰਦੇ ਹਨ, ਉਥੇ ਹੀ ਇਹ ਬੱਚਿਆਂ ਵਿੱਚ ਸਵੈ ਵਿਸ਼ਵਾਸ, ਦ੍ਰਿੜਤਾ ਅਤੇ ਦੇਸ਼ ਭਗਤੀ ਆਦਿ ਵਰਗੇ ਗੁਣ ਭਰਨ ਵਿੱਚ ਵੀ ਸਹਾਈ ਹੁੰਦੇ ਹਨ।

Advertisement

Advertisement