ਅੰਤਰ-ਜ਼ਿਲ੍ਹਾ ਸਕੂਲ ਖੇਡਾਂ: ਚੈੱਸ ’ਚ ਲੁਧਿਆਣਾ ਅੱਵਲ
69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ-2025 ਦੇ ਅੰਤਰਗਤ ਲੁਧਿਆਣਾ ਜ਼ਿਲ੍ਹੇ ਵਿੱਚ ਵੱਖ ਵੱਖ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਸ ਵਿੱਚ ਅੱਜ ਨੈੱਟਬਾਲ ਤੇ ਚੈੱਸ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿੱਚ ਚੈੱਸ ’ਚ ਲੜਕੇ ਅੰਡਰ-19 ਵਰਗ ’ਚ ਲੁਧਿਆਣਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਸੈਕਰੇਟ ਸੋਲ ਕਨਵੈਂਟ ਸਕੂਲ ਧਾਂਦਰਾ ਵਿੱਚ ਚੱਲ ਰਹੇ ਪੰਜਾਬ ਰਾਜ ਅੰਤਰ ਜ਼ਿਲ੍ਹਾ ਚੈੱਸ ਮੁਕਾਬਲਿਆਂ ਵਿੱਚ ਲੜਕੇ ਅੰਡਰ-19 ਦੇ ਅੱਜ ਫਾਈਨਲ ਮੁਕਾਬਲੇ ਕਰਵਾਏ ਗਏ। ਇਨ੍ਹਾਂ ’ਚ ਲੁਧਿਆਣਾ ਜ਼ਿਲ੍ਹੇ ਨੇ ਪਹਿਲਾ, ਪਟਿਆਲਾ ਨੇ ਦੂਜਾ ਅਤੇ ਫਤਿਹਗੜ੍ਹ ਸਾਹਿਬ ਨੇ ਤੀਜਾ ਜਦਕਿ ਜਲੰਧਰ ਤੇ ਰੂਪਨਗਰ ਨੇ ਕ੍ਰਮਵਾਰ ਚੌਥਾ ਅਤੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਪੀ ਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਬੜਿੰਗਾ ਵਿੱਚ ਅੱਜ ਅੰਡਰ-19 ਦੇ ਨੈੱਟਬਾਲ ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿੱਚ ਬਰਨਾਲਾ ਨੇ ਮਾਨਸਾ ਨੂੰ 36-16 ਨਾਲ ਹਰਾ ਕੇ ਖਿਤਾਬ ’ਤੇ ਕਬਜ਼ਾ ਕੀਤਾ, ਲੁਧਿਆਣਾ ’ਤੇ ਸ੍ਰੀ ਮੁਕਤਸਰ ਜ਼ਿਲ੍ਹੇ ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ ’ਤੇ ਰਹੇ।
