ਕੇ ਆਈ ਐੱਮ ਟੀ ਵਿੱਚ ‘ਆਗਾਜ਼ ਅਤੇ ਆਗਮਨ-2025’ ਪ੍ਰੋਗਰਾਮ
ਖਾਲਸਾ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਤਕਨਾਲੋਜੀ ਫਾਰ ਵਿਮੈੱਨ, ਸਿਵਲ ਲਾਈਨਜ਼ ਵਿੱਚ ਨਵੀਆਂ ਵਿਦਿਆਰਥਣਾਂ ਦਾ ਸਵਾਗਤ ਕਰਨ ਲਈ ‘ਆਗਾਜ਼ ਅਤੇ ਆਗਮਨ-2025’ ਪ੍ਰੋਗਰਾਮ ਕਰਵਾਇਆ ਗਿਆ। ਸੰਸਥਾ ਦੀ ਡਾਇਰੈਕਟਰ ਡਾ. ਹਰਪ੍ਰੀਤ ਕੌਰ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ਵਿੱਚ ਵਿਦਿਆਰਥੀਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ।
ਇਸ ਸਮਾਗਮ ਲਈ ਵਿਦਿਆਰਥੀਆਂ ਦਾ ਉਤਸ਼ਾਹ ਦੇਖਦਿਆਂ ਹੀ ਬਣਦਾ ਸੀ। ਸਮਾਗਮ ਵਿੱਚ ਸੋਲੋ ਡਾਂਸ, ਗਰੁੱਪ ਡਾਂਸ, ਫੈਸ਼ਨ ਸ਼ੋਅ ਦੀਆਂ ਪੇਸ਼ਕਾਰੀਆਂ ਨੇ ਸਾਰਿਆਂ ਦਾ ਚੰਗਾ ਮਨੋਰੰਜਨ ਕੀਤਾ। ਪੀਆਈਐਫਟੀ ਦੀ ਡਾਇਰੈਕਟਰ ਅਤੇ ਸਹਿ-ਸੰਸਥਾਪਕ ਸ਼ੈਲੀ ਅਗਰਵਾਲ, ਕੱਥਕ ਡਾਂਸਰ ਅਤੇ ਕੋਰੀਓਗ੍ਰਾਫਰ ਰਿਤਿਕਾ; ਸ਼ਰਮਾ ਨੇ ਜੱਜਾਂ ਦੀ ਭੂਮਿਕਾ ਨਿਭਾਈ। ਸੋਲੋ ਡਾਂਸ ਮੁਕਾਬਲੇ ਵਿੱਚੋਂ ਬੀਬੀਏ ਦੂਜਾ ਸਾਲ ਦੀ ਅਰਸ਼ਿਤਾ ਸ਼ੁਕਲਾ ਅਤੇ ਗਰੁੱਪ ਡਾਂਸ ਵਿੱਚੋਂ ਬੀਕਾਮ ਦੂਜਾ ਸਾਲ ‘ਦਿ ਗ੍ਰੇਸ ਟਰੂਪ’ ਦੀ ਟੀਮ ਜੇਤੂ ਰਹੀ। ਇਨ੍ਹਾਂ ਤੋਂ ਇਲਾਵਾ ਫੈਸ਼ਨ ਸ਼ੋਅ ਵਿੱਚ ਤਾਨੀਆ ਸ਼ਰਮਾ ਦੇ ਸਿਰ ਸਜਿਆ ਮਿਸ ਫਰੈਸ਼ਰਜ਼ ਦਾ ਤਾਜ। ਇਸ ਤੋਂ ਬਿਨਾਂ ਦਿਲਨਾਜ਼ ਕੌਰ ਨੇ ਪਹਿਲੀ ਰਨਰ-ਅੱਪ, ਮਨਜੋਤ ਕੌਰ ਨੇ ਦੂਜੀ ਰਨਰ-ਅੱਪ, ਜਾਨਵਰੀ ਸ਼ਰਮਾ ਨੇ ਬੈਸਟ ਰੈਂਪ ਵਾਕ, ਸਾਂਚੀ ਨੇ ਬਿਊਟੀਫੁੱਲ ਸਮਾਈਲ, ਕਸ਼ਿਸ਼ ਮਲਹੋਤਰਾ ਨੇ ਬੈੱਸਟ ਪਰਸਨੈਲਿਟੀ ਦੇ ਖਿਤਾਬ ਆਪਣੇ ਨਾਮ ਕੀਤੇ। ਇਸੇ ਤਰ੍ਹ ਕੀਰਤੀ ਵੈਦ, ਮਿਸ਼ਿਕਾ ਗਰਗ, ਨੈਨਾ, ਨਵਦੀਸ਼ਾ, ਮੁਸਕਾਨਪ੍ਰੀਤ, ਹਰਗੁਣ ਕੌਰ, ਮਨਪ੍ਰੀਤ ਨੇ ਵੱਖ ਵੱਖ ਖਿਤਾਬ ਜਿੱਤੇ। ਡਾਇਰੈਕਟਰ ਡਾ. ਹਰਪ੍ਰੀਤ ਕੌਰ ਨੇ ਜੇਤੂ ਨੂੰ ਉਹਨਾਂ ਦੀ ਸਰਗਰਮ ਭਾਗੀਦਾਰੀ ਅਤੇ ਇਨਾਮ ਜਿੱਤਣ ’ਤੇ ਵਧਾਈ ਦਿੱਤੀ।