ਐਡਵਾਂਸਡ ਵਾਲੀਬਾਲ ਟਰੇਨਿੰਗ ਮਸ਼ੀਨ ਦਾ ਉਦਘਾਟਨ
ਲੁਧਿਆਣਾ, 24 ਮਈ
ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ, ਲੁਧਿਆਣਾ ਦੇ ਵਾਲੀਬਾਲ ਮੈਦਾਨ ਵਿੱਚ ਪੰਜਾਬ ਦੀ ਪਹਿਲੀ ਐਡਵਾਂਸਡ ਵਾਲੀਬਾਲ ਟ੍ਰੇਨਿੰਗ ਮਸ਼ੀਨ ਦਾ ਉਦਘਾਟਨ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਵੱਲੋਂ ਕੀਤਾ ਗਿਆ। ਇਹ ਆਧੁਨਿਕ ਮਸ਼ੀਨ ਵਿਦਿਆਰਥੀਆਂ ਨੂੰ ਉੱਚ ਪੱਧਰੀ ਟਰੇਨਿੰਗ ਦੇਣ ਦੇ ਯੋਗ ਹੈ ਅਤੇ ਇਹ ਪੰਜਾਬ ਦੇ ਕਿਸੇ ਵੀ ਵਿਦਿਆਕ ਸੰਸਥਾਨ ਵਿੱਚ ਲਾਈ ਗਈ ਪਹਿਲੀ ਮਸ਼ੀਨ ਹੈ।
ਕੋਚ ਸੁਨੀਲ ਕੁਮਾਰ ਨੇ ਦੱਸਿਆ ਕਿ ਇਹ ਮਸ਼ੀਨ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਵੇਗੀ ਕਿਉਂਕਿ ਇਹ ਉਨ੍ਹਾਂ ਨੂੰ ਵਾਲੀਬਾਲ ਦੇ ਵੱਖ-ਵੱਖ ਤਕਨੀਕੀ ਪੱਖਾਂ ਦੀ ਬਹੁਤ ਹੀ ਸ਼ੁੱਧਤਾ ਨਾਲ ਅਭਿਆਸ ਕਰਨ ਦਾ ਮੌਕਾ ਦੇਵੇਗੀ। ਇਸ ਮੌਕੇ ਪ੍ਰਿੰਸੀਪਲ ਪ੍ਰੋ. (ਡਾ.) ਗੁਰਸ਼ਰਨਜੀਤ ਸਿੰਘ ਸੰਧੂ, ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਦੇ ਮੁਖੀ ਪ੍ਰੋ. ਕੁਲਵੰਤ ਸਿੰਘ, ਜ਼ਿਲ੍ਹਾ ਖੇਡ ਅਧਿਕਾਰੀ ਕੁਲਦੀਪ ਸਿੰਘ, ਲੁਧਿਆਣਾ ਨਗਰ ਨਿਗਮ (ਜ਼ੋਨ ਡੀ) ਦੇ ਅਸਿਸਟੈਂਟ ਕਮਿਸ਼ਨਰ ਜਸਦੇਵ ਸਿੰਘ ਸੇਖੋਂ, ਕਾਲਜ ਦੇ ਅਧਿਆਪਕ ਪ੍ਰੋ. ਸਤਨਾਮ ਸਿੰਘ, ਪ੍ਰੋ. ਅਮਰਪ੍ਰੀਤ ਕੌਰ, ਭਾਰਤੀ ਵਾਲੀਬਾਲ ਟੀਮ ਦੇ ਕੋਚ ਗੁਰਜੋਤ ਸਿੰਘ ਵੀ ਹਾਜ਼ਰ ਸਨ।