ਲੋਕਾਂ ਲਈ ਪ੍ਰੇਸ਼ਾਨੀ ਬਣੇ ਹੌਜ਼ਰੀ ਦੀ ਰਹਿੰਦ-ਖੂੰਹਦ ਦੇ ਗੁਦਾਮ
ਦਰਅਸਲ, ਟਿੱਬਾ ਰੋਡ ਸ਼ੁਰੂ ਹੋਣ ਤੋਂ ਲੈ ਕੇ ਅੰਤ ਤੱਕ ਅੰਦਰੂਨੀ ਰਿਹਾਇਸ਼ੀ ਇਲਾਕਿਆਂ ਵਿੱਚ ਹੌਜ਼ਰੀ ਵੇਸਟ ਦਾ ਵੱਡੇ ਪੱਧਰ ’ਤੇ ਕੰਮ ਹੁੰਦਾ ਹੈ। ਜਿਸ ਨੂੰ ਕਰਨ ਵਾਲੇ ਵਪਾਰੀਆਂ ਨੇ ਖਾਲੀ ਪਲਾਟਾਂ ਵਿੱਚ ਹੀ ਛੋਟੀ ਛੋਟੀ ਇੱਟਾਂ ਨਾਲ ਚਾਰ ਦੀਵਾਰੀ ਕਰਕੇ ਗੁਦਾਮ ਬਣਾਏ ਹੋਏ ਹਨ, ਜਿਨ੍ਹਾਂ ਦੇ ਉਪਰ ਛੱਤ ਨਹੀਂ ਹੈ। ਇਹ ਹੌਜ਼ਰੀ ਵੇਸਟ ਦੇ ਗੁਦਾਮ ਕਿਸੇ ਬਾਰੂਦ ਦੇ ਢੇਰ ਤੋਂ ਘੱਟ ਨਹੀਂ, ਕਿਉਂਕਿ ਇੱਕ ਚੰਗਿਆੜੀ ਦੇ ਨਾਲ ਹੀ ਇੱਥੇ ਭਿਆਨਕ ਅੱਗ ਲੱਗ ਜਾਂਦੀ ਹੈ। ਦੀਵਾਲੀ ਤੋਂ ਲੈ ਕੇ ਹੁਣ ਤੱਕ ਇਨ੍ਹਾਂ ਦੋ ਗੁਦਾਮਾਂ ਵਿੱਚ ਅੱਗ ਲੱਗ ਚੁੱਕੀ ਹੈ, ਜਿਸ ਦੇ ਲਈ ਗੁਦਾਮਾਂ ਵਿੱਚ ਪਇਆ ਮਾਲ ਤਾਂ ਸੜ ਗਿਆ ਪਰ ਉਸਦੇ ਨਾਲ ਹੀ ਆਸ-ਪਾਸ ਦੇ ਲੋਕਾਂ ਨੂੰ ਭਾਜੜਾਂ ਪੈ ਗਈਆਂ ਸਨ, ਕਿਉਂਕਿ ਹੌਜ਼ਰੀ ਮੈਟੀਰਿਅਲ ਹੋਣ ਕਾਰਨ ਅੱਗ ਕਾਫ਼ੀ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ।
ਨਗਰ ਨਿਗਮ ਤਹਿਬਾਜ਼ਾਰੀ ਇੰਚਾਰਜ ਸੁਨੀਲ ਕੁਮਾਰ ਨੇ ਕਿਹਾ ਕਿ ਇਥੇ ਕਈ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਇਸ ਕਰਕੇ ਇਨ੍ਹਾਂ ਗੁਦਾਮਾਂ ਨੂੰ ਹਟਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਗਿਆ ਹੈ ਕਿ ਲੋਕਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਇਹ ਗੁਮਾਮ ਰਿਹਾਇਸ਼ੀ ਇਲਾਕਿਆਂ ਵਿੱਚ ਨਾ ਹੋਣ ਤੇ ਛੱਤ ਦੇ ਥੱਲੇ ਹੀ ਕੱਪੜਿਆਂ ਦੀ ਰਹਿੰਦ-ਖੂੰਹਦ ਨੂੰ ਸਟੋਰ ਕੀਤਾ ਜਾਵੇ।
