ਸਾਬਕਾ ਮੰਤਰੀ ਤੇਜ ਪ੍ਰਕਾਸ਼ ਦਾ ਸਨਮਾਨ
ਕੁੱਲ ਹਿੰਦ ਕਾਂਗਰਸ (ਓ ਬੀ ਸੀ) ਦੇ ਕੋਆਰਡੀਨੇਟਰ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਹੇਠ ‘ਆਧੁਨਿਕ ਭਾਰਤ ਦੇ ਨਿਰਮਾਤਾ ਪੰਡਿਤ ਜਵਾਹਰ ਲਾਲ ਨਹਿਰੂ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਮੁੱਖ ਤੌਰ ’ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਅਮੇਠੀ ਤੋਂ ਸੰਸਦ ਮੈਂਬਰ ਕਿਸ਼ੋਰੀ ਲਾਲ ਸ਼ਰਮਾ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਵਿਧਾਇਕ ਸੁਖਪਾਲ ਸਿੰਘ ਖਹਿਰਾ, ਮਲਕੀਤ ਸਿੰਘ ਦਾਖਾ ਅਤੇ ਸੀਨੀਅਰ ਆਗੂ ਪਵਨ ਦੀਵਾਨ ਮੌਜੂਦ ਸਨ। ਇਸ ਮੌਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਲੜਨ ਵਾਲੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਯਾਦ ਕਰਦਿਆਂ ਸਾਬਕਾ ਮੰਤਰੀ ਤੇਜ਼ ਪ੍ਰਕਾਸ਼ ਸਿੰਘ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਆਜ਼ਾਦੀ ਘੁਲਾਟੀਏ ਪਰਿਵਾਰ ਡਾ. ਮਾਲਤੀ ਥਾਪਰ ਸਾਬਕਾ ਵਿਧਾਇਕ, ਅਤਿਵਾਦ ਨਾਲ ਲੜਨ ਵਾਲਾ ਪਰਿਵਾਰ ਸ਼ਹੀਦ ਡਾ. ਕੇਵਲ ਕ੍ਰਿਸ਼ਨ ਦੀ ਯਾਦ ਵਿੱਚ ਇੰਦੂ ਬਾਲਾ ਸਾਬਕਾ ਵਿਧਾਇਕ, ਸੀਨੀਅਰ ਕਾਂਗਰਸੀ ਆਗੂ ਮੱਖਣ ਸਿੰਘ ਸ਼ੀਹ, ਰਾਜਿੰਦਰ ਸਿੰਘ ਬਾਜਵਾ, ਡਾ. ਓਂਕਾਰ ਸ਼ਰਮਾ, ਬਲਵਿੰਦਰ ਸਿੰਘ ਗੋਰਾ, ਗੁਰਬਚਨ ਸਿੰਘ ਸ਼ੌਂਕੀ, ਗੁਰਨਾਮ ਸਿੰਘ ਕਲੇਰ ਅਤੇ ਰਤਨੇਸ਼ ਸਿੰਘ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਦੀ ਯਾਦ ਵਿੱਚ ਸਨਮਾਨਿਤ ਕੀਤਾ ਗਿਆ।
ਬੁਲਾਰਿਆਂ ਨੇ ਕਿਹਾ ਕਿ ਨਹਿਰੂ ਦੀ ਪੰਜਾਬ ਨੂੰ ਸਭ ਤੋਂ ਵੱਡੀ ਦੇਣ ਹੈ ਜਿਸ ਵਿਚ ਭਾਖੜਾ ਡੈਮ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪੀ ਜੀ ਆਈ ਹਸਪਤਾਲ ਚੰਡੀਗੜ੍ਹ ਮੁੱਖ ਹਨ ਜਿਸ ਨਾਲ ਪੰਜਾਬ ਵਿੱਚ ਹਰੀ ਕ੍ਰਾਂਤੀ ਅਤੇ ਚਿੱਟੀ ਕ੍ਰਾਂਤੀ ਲਿਆਂਦੀ ਗਈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਰਕਾਰ ਆਪਣਾ ਪਹਿਲਾ ਫਰਜ਼ ਜੋ ਸੰਵਿਧਾਨ ਵਿੱਚ ਦਰਜ ਹੈ ਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨਾ ਵੀ ਭੁੱਲ ਗਈ ਹੈ। ਦਿਨ ਦਿਹਾੜੇ ਹੋ ਰਹੇ ਕਤਲਾਂ ਨੇ ਅਤਿਵਾਦ ਦੇ ਸਮੇਂ ਨੂੰ ਵੀ ਮਾਤ ਪਾ ਦਿੱਤੀ ਹੈ। ਸਮਾਗਮ ਦੇ ਮੁੱਖ ਪ੍ਰਬੰਧਕ ਸ੍ਰੀ ਬਾਵਾ ਨੇ ਧੰਨਵਾਦ ਕੀਤਾ। ਇਸ ਮੌਕੇ ਅਸ਼ਵਨੀ ਸ਼ਰਮਾ, ਪ੍ਰਸ਼ੋਤਮ ਖ਼ਲੀਫ਼ਾ, ਮਨਜੀਤ ਕੌਰ (ਓ ਬੀ ਸੀ), ਵਰਿੰਦਰ ਭੱਲਾ, ਵਿਜੇ ਰਾਣਾ, ਮਮਤਾ ਰਾਣੀ, ਕਰਮਜੀਤ ਢਿੱਲੋਂ, ਪ੍ਰਿੰਸੀਪਲ ਇੰਦਰਜੀਤ ਕੌਰ, ਬਲਜੀਤ ਗੋਗਨਾ ਸੀਨੀਅਰ ਆਗੂ, ਰਜਿੰਦਰ ਕੌਰ, ਮਹਾਤਮਾ ਤਿਵਾੜੀ, ਮਾਸਟਰ ਹਰੀਦੇਵ ਬਾਵਾ, ਮਨਜੀਤ ਸਿੰਘ ਠੇਕੇਦਾਰ, ਇੰਦਰਜੀਤ ਸਿੰਘ, ਪ੍ਰਧਾਨ ਮਨਜੀਤ ਸਰੋਏ, ਸਰਪੰਚ ਕੁਲਵੀਰ ਸਿੰਘ, ਸੰਜੇ ਸ਼ਰਮਾ, ਗੁਰਮੀਤ ਕੌਰ, ਕ੍ਰਿਸ਼ਨਾ ਦੇਵੀ, ਜਸਵਿੰਦਰ ਕੌਰ, ਇੰਦੀ ਚੰਦ ਰਾਣਾ, ਤਰਸੇਮ ਸਿੰਘ, ਸੁਖਵਿੰਦਰ ਸਿੰਘ, ਜਰਨੈਲ ਸਿੰਘ, ਸੰਜੀਵ ਕੁਮਾਰ, ਗੱਗਾ ਦੱਤ, ਜਰਨੈਲ ਸਿੰਘ ਖਟੜਾ, ਸਰਪੰਚ ਬਲਵੀਰ ਸਿੰਘ, ਕਰਨੈਲ ਸਿੰਘ ਗਿੱਲ, ਅਮਿਤ ਕੁਮਾਰ, ਹਰਪਾਲ ਸਿੰਘ ਸੈਣੀ, ਡੀ.ਐੱਸ.ਪੀ ਰਿਟਾ ਨਿਰੰਜਨ ਦਾਸ, ਪ੍ਰਬੰਧਕੀ ਸਕੱਤਰ ਰਾਮਪਾਲ ਅਤੇ ਉਰਮਿਲ ਸਿੰਘ ਆਦਿ ਵੀ ਹਾਜ਼ਰ ਸਨ।
