ਹੋਮਿਓਪੈਥੀ ਤੇ ਦੰਦਾਂ ਦਾ ਜਾਂਚ ਕੈਂਪ
ਇਥੋਂ ਦੇ ਗੁਰੂ ਰਵਿਦਾਸ ਮੰਦਿਰ ਵਿੱਚ ਅੱਜ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਸਮਰਪਿਤ ਗੁਰੂ ਅਰਜਨ ਦੇਵ ਧਰਮ ਪ੍ਰਚਾਰ ਟਰੱਸਟ ਅਤੇ ਮਾਤਾ ਗੁਜਰੀ ਚੈਰੀਟੇਬਲ ਸੈਂਟਰ ਸਲੌਦੀ ਸਿੰਘਾਂ ਵੱਲੋਂ 18ਵਾਂ ਮੁਫ਼ਤ ਮੈਗਾ ਇਲੈਕਟਰੋ ਹੋਮੀਓਪੈਥਿਕ ਅਤੇ ਦੰਦਾ ਦਾ ਚੈਕਅੱਪ ਕੈਂਪ ਲਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਾਬਕਾ ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋਂ ਨੇ ਕੈਂਪ ਦਾ ਉਦਘਾਟਨ ਕਰਦਿਆਂ ਸੰਸਥਾ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਲੋੜਵੰਦਾਂ ਲੋਕਾਂ ਦੀ ਬਾਂਹ ਫੜੀ ਜਾਵੇ ਅਤੇ ਇਲਾਜ ਕਰਵਾਉਣ ਤੋਂ ਅਸਮਰਥ ਲੋਕਾਂ ਦੀ ਮਦਦ ਕੀਤੀ ਜਾਵੇ। ਇਸ ਤਰ੍ਹਾਂ ਦੇ ਕੈਂਪ ਹਰ ਪਿੰਡ-ਸ਼ਹਿਰ ਵਿਚ ਲੱਗਣੇ ਚਾਹੀਦੇ ਹਨ। ਇਸ ਕੈਂਪ ਵਿਚ ਇਲੈਕਟਰੋ ਹੋਮੀਓਪੈਥਿਕ ਦੇ ਮਾਹਿਤ ਡਾ.ਜਸਪਾਲ ਸਿੰਘ ਮਨਚੰਦਾ, ਦਿਲ, ਛਾਤੀ, ਪੇਟ ਅਤੇ ਦਿਮਾਗ ਦੇ ਮਾਹਿਰ ਡਾ.ਸਤਪਾਲ, ਔਰਤ ਰੋਗਾਂ ਦੇ ਮਾਹਿਰ ਡਾ.ਬਬੀਤਾ ਅਤੇ ਦੇਸ਼ ਭਗਤ ਡੈਂਟਲ ਹਸਪਤਾਲ ਮੰਡੀ ਗੋਬਿੰਦਗੜ੍ਹ ਤੋਂ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦਾ ਚੈਕਅੱਪ ਕਰਦਿਆਂ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ। ਇਸ ਮੌਕੇ ਸਮਾਜਸੇਵੀ ਜਰਨੈਲ ਸਿੰਘ, ਗੁਰਿਵੰਦਰ ਸਿੰਘ, ਅਵਤਾਰ ਸਿੰਘ ਕੈਂਥ, ਪੁਸ਼ਕਰਰਾਜ ਸਿੰਘ ਰੂਪਰਾਏ, ਸਮਸ਼ੇਰ ਸ਼ਰਮਾ, ਰਾਜ ਕੁਮਾਰ ਮੈਨਰੋ, ਲਲਿਤ ਸ਼ਰਮਾ, ਕਮਲਜੀਤ ਸਿੰਘ, ਗਗਨ ਲਹਿਰੀ, ਹਰਪਾਲ ਸਿੰਘ, ਕਸ਼ਮੀਰ ਸਿੰਘ ਖਾਲਸਾ, ਬਹਾਦਰ ਸਿੰਘ, ਅਮਿਤ ਜੱਸਲ, ਮਨਦੀਪ ਸਿੰਘ, ਅਮਰੀਕ ਸਿੰਘ, ਰਾਜ ਕੁਮਾਰ ਜੱਸਲ, ਮੱਘਰ ਸਿੰਘ ਆਦਿ ਹਾਜ਼ਰ ਸਨ।