ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਾਕੀ: ਅਖਾੜਾ ਦੀਆਂ ਖਿਡਾਰਨਾਂ ਜ਼ਿਲ੍ਹਾ ਪੱਧਰੀ ਮੁਕਾਬਲੇ ’ਚ ਜੇਤੂ 

ਰਾਏਕੋਟ ਜ਼ੋਨ ਨੂੰ 6-0 ਨਾਲ ਪਛਾੜ ਕੇ ਸੋਨ ਤਗ਼ਮਾ ਜਿੱਤਿਆ
ਜੇਤੂ ਖਿਡਾਰਨਾਂ ਨਾਲ ਅਖਾੜਾ ਸਕੂਲ ਦੇ ਪ੍ਰਿੰਸੀਪਲ ਤੇ ਸਟਾਫ਼। -ਫੋਟੋ: ਸ਼ੇਤਰਾ
Advertisement

ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਕਰਵਾਏ ਗਏ ਹਾਕੀ ਮੁਕਾਬਲਿਆਂ ਵਿੱਚ ਸਰਕਾਰੀ ਸੈਕੰਡਰੀ ਸਕੂਲ ਅਖਾੜਾ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ, ਕੋਚ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਸਰਬਦੀਪ ਕੌਰ ਚੌਕੀਮਾਨ ਨੇ ਦੱਸਿਆ ਕਿ ਪਿੰਡ ਅਖਾੜਾ ਸਕੂਲ ਦੀਆਂ ਖਿਡਾਰਨਾਂ ਨੇ ਅੰਡਰ-14 ਵਿੱਚ ਜਗਰਾਉ ਜ਼ੋਨ ਵੱਲੋਂ ਖੇਡਦਿਆਂ ਰਾਏਕੋਟ ਜ਼ੋਨ ਨੂੰ 6-0 ਨਾਲ ਪਛਾੜ ਕੇ ਸੋਨ ਤਗ਼ਮਾ ਹਾਸਲ ਕੀਤਾ। ਇਸਦੇ ਨਾਲ ਹੀ ਅੰਡਰ-17 ਵਿੱਚ ਟੀਮ ਨੇ ਕਿਲਾ ਰਾਏਪੁਰ ਜ਼ੋਨ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ।

Advertisement

ਜੇਤੂ ਖਿਡਾਰਨਾਂ ਦਾ ਪਿੰਡ ਪਹੁੰਚਣ ’ਤੇ ਯੁਵਕ ਸੇਵਾਵਾਂ ਕਲੱਬ ਵਲੋਂ ਪ੍ਰਧਾਨ ਸੁਰਜੀਤ ਸਿੰਘ, ਡਾ. ਮਲਕੀਤ ਸਿੰਘ ਕਲੇਰ, ਮਨਿੰਦਰ ਸਿੰਘ, ਬਲਜੀਤ ਸਿੰਘ ਦੀ ਅਗਵਾਈ ਹੇਠ ਸਵਾਗਤ ਕੀਤਾ ਗਿਆ ਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਪ੍ਰਿੰਸੀਪਲ ਸਰਬਦੀਪ ਕੌਰ ਨੇ ਖਿਡਾਰਨਾਂ ਦੀ ਇਸ ਪ੍ਰਾਪਤੀ 'ਤੇ ਮਾਣ ਕਰਦਿਆਂ ਦੱਸਿਆ ਕਿ ਇਸ ਪ੍ਰਾਪਤੀ ਦਾ ਸਿਹਰਾ ਮਿਹਨਤਕਸ਼ ਕੋਚ ਕੁਲਵਿੰਦਰ ਸਿੰਘ ਸਮਰਾ ਸਿਰ ਬੱਝਦਾ ਹੈ। ਇਸ ਮੌਕੇ ਕੋਚ ਕੁਲਵਿੰਦਰ ਸਿੰਘ ਸਮਰਾ ਤੋਂ ਇਲਾਵਾ ਬਲਵਿੰਦਰ ਕੌਰ, ਜਗਰੂਪ ਸਿੰਘ, ਨਰਿੰਦਰਪਾਲ ਕੌਰ, ਰਵਿੰਦਰ ਸਿੰਘ, ਕੰਵਲਜੀਤ ਕੌਰ, ਗੁਰਦੀਪ ਸਿੰਘ, ਮਨਪ੍ਰੀਤ ਕੌਰ, ਨਿਧੀ ਜਿੰਦਲ, ਵਿਜੇ ਲਕਸ਼ਮੀ, ਰਮਨ ਸੂਦ, ਪੂਜਾ ਰਾਣੀ, ਭਾਰਤ ਭੂਸ਼ਣ, ਅੰਮ੍ਰਿਤਪਾਲ ਸਿੰਘ, ਗੁਲਵੰਤ ਸਿੰਘ ਅਖਾੜਾ, ਦੀਪ ਸਿੰਘ, ਹਰਮੀਤ ਸਿੰਘ, ਦੀਪਕ ਕੁਮਾਰ ਤੇ ਹੋਰ ਹਾਜ਼ਰ ਸਨ।

Advertisement