ਕਮਲਾ ਲੋਹਟੀਆ ਕਾਲਜ ਵਿੱਚ ਹਿੰਦੀ ਦਿਵਸ ਮਨਾਇਆ
ਕਮਲਾ ਲੋਹਟੀਆ ਸਨਾਤਨ ਧਰਮ ਕਾਲਜ ਵਿਖੇ ਹਿੰਦੀ ਦਿਵਸ ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਵਿਦਿਆਰਥੀਆਂ ਨੇ ਸਲੋਗਨ ਲਿਖਣ, ਪੋਸਟਰ ਬਾਣਉਣ, ਕਵਿਤਾ ਲਿਖਣ ਅਤੇ ਗਾਉਣ, ਲੇਖ ਲਿਖਣ ਮੁਕਾਬਿਲਆਂ ਵਿੱਚ ਸ਼ਿਰਕਤ ਕੀਤੀ। ਸਮਾਗਮ ਵਿੱਚ ਜੀਐਚਜੀ ਖਾਲਸਾ ਕਾਲਜ ਗੁਰੂਸਰ ਸੁਧਾਰ ਦੇ ਹਿੰਦੀ...
Advertisement
ਕਮਲਾ ਲੋਹਟੀਆ ਸਨਾਤਨ ਧਰਮ ਕਾਲਜ ਵਿਖੇ ਹਿੰਦੀ ਦਿਵਸ ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਵਿਦਿਆਰਥੀਆਂ ਨੇ ਸਲੋਗਨ ਲਿਖਣ, ਪੋਸਟਰ ਬਾਣਉਣ, ਕਵਿਤਾ ਲਿਖਣ ਅਤੇ ਗਾਉਣ, ਲੇਖ ਲਿਖਣ ਮੁਕਾਬਿਲਆਂ ਵਿੱਚ ਸ਼ਿਰਕਤ ਕੀਤੀ। ਸਮਾਗਮ ਵਿੱਚ ਜੀਐਚਜੀ ਖਾਲਸਾ ਕਾਲਜ ਗੁਰੂਸਰ ਸੁਧਾਰ ਦੇ ਹਿੰਦੀ ਵਿਭਾਗ ਦੇ ਮੁਖੀ ਡਾ. ਰਾਜਿੰਦਰ ਸਿੰਘ ਸਾਹਿਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਡਾ. ਅਨਿਲ ਪਾਂਡੇ, ਸਾਨੀਆ ਸ਼ਰਮਾ ਅਤੇ ਨੀਲੂ ਠਾਕੁਰ ਪਹੁੰਚੇ। ਇਸ ਮੌਕੇ ਸਲੋਗਨ ਲਿਖਣ ਮੁਕਾਬਲੇ ਵਿੱਚ ਮਹਿਕ, ਪੋਸਟਰ ਬਣਾਉਣ ਵਿੱਚ ਇੰਦੂ, ਕਵਿਤਾ ਲਿਖਣ ਅਤੇ ਕਵਿਤਾ ਪੜ੍ਹਨ ਵਿੱਚ ਅਭੀਸ਼ੇਕ ਜਦਕਿ ਹਿੰਦੀ ਲੇਖ ਮੁਕਾਬਲੇ ਵਿੱਚ ਮੁਸਕਾਨ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ।
Advertisement
Advertisement