ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸਿਹਤ ਵਿਭਾਗ ਦੀ ਟੀਮ ਵੱਲੋਂ ਡੇਂਗੂ ਸਬੰਧੀ ਚੈਕਿੰਗ

ਪੱਤਰ ਪ੍ਰੇਰਕ ਸਮਰਾਲਾ, 7 ਜੁਲਾਈ ਸਿਵਲ ਹਸਪਤਾਲ ਸਮਰਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਤਾਰਕਜੋਤ ਸਿੰਘ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਸਮਰਾਲਾ ਦੀ ਟੀਮ ਵੱਲੋਂ ਸਮਰਾਲਾ ਦੇ ਢਿੱਲੋਂ ਮੁਹੱਲਾ ਤੇ ਮਸੰਦ ਮੁਹੱਲਾ ਵਿੱਚ ਘਰ-ਘਰ ਜਾ ਕੇ ਐਂਟੀ ਡੇਂਗੂ ਸਬੰਧੀ ਚੈਕਿੰਗ ਕੀਤੀ...
Advertisement

ਪੱਤਰ ਪ੍ਰੇਰਕ

ਸਮਰਾਲਾ, 7 ਜੁਲਾਈ

Advertisement

ਸਿਵਲ ਹਸਪਤਾਲ ਸਮਰਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਤਾਰਕਜੋਤ ਸਿੰਘ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਸਮਰਾਲਾ ਦੀ ਟੀਮ ਵੱਲੋਂ ਸਮਰਾਲਾ ਦੇ ਢਿੱਲੋਂ ਮੁਹੱਲਾ ਤੇ ਮਸੰਦ ਮੁਹੱਲਾ ਵਿੱਚ ਘਰ-ਘਰ ਜਾ ਕੇ ਐਂਟੀ ਡੇਂਗੂ ਸਬੰਧੀ ਚੈਕਿੰਗ ਕੀਤੀ ਗਈ। ਮੌਕੇ ’ਤੇ ਘਰਾਂ ਵਿੱਚੋਂ ਮਿਲੇ ਲਾਰਵਾ ਨੂੰ ਨਸ਼ਟ ਕੀਤਾ ਗਿਆ ਅਤੇ ਚਿਤਾਵਨੀ ਦਿੱਤੀ ਗਈ ਕਿ ਜੇ ਅੱਗੇ ਤੋਂ ਲਾਰਵਾ ਮਿਲਿਆ ਤਾਂ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਸੀਨੀਅਰ ਮੈਡੀਕਲ ਅਫਸਰ ਡਾ. ਤਾਰਕਜੋਤ ਸਿੰਘ ਨੇ ਦੱਸਿਆ ਕਿ ਡੇਂਗੂ, ਚਿਕਗੁਨੀਆਂ ਬੁਖਾਰ ਮਾਦਾ ਏਡੀਜ਼ ਅਜਿਪਟੀ ਨਾ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਇਹ ਮੱਛਰ ਸਾਫ ਖੜੇ ਪਾਣੀ ਦੇ ਸੋਮਿਆਂ ਵਿਚ ਪੈਦਾ ਹੁੰਦਾ ਹੈ। ਹਫਤੇ ਵਿੱਚ ਇੱਕ ਦਿਨ ਘਰਾਂ ਅਤੇ ਆਲੇ-ਦੁਆਲੇ ਖੜੇ ਪਾਣੀ ਨੂੰ ਨਸ਼ਟ ਕਰਨ ਨਾਲ ਮੱਛਰ ਪੈਦਾ ਹੋਣ ਤੋਂ ਰੋਕਿਆ ਜਾ ਸਕਦਾ ਹੈ। ਟੋਇਆ ਵਿੱਚ ਖੜੇ ਪਾਣੀ ਵਿੱਚ ਕਿਸੇ ਵੀ ਤਰ੍ਹਾਂ ਦਾ ਤੇਲ ਪਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਦਾ ਇਸਤੇਮਾਲ ਕੀਤਾ ਜਾਵੇ। ਮਲਟੀਪਰਪਜ਼ ਹੈਲਥ ਵਰਕਰ ਪਰਦੀਪ ਕੁਮਾਰ ਵਲੋਂ ਸ਼ਹਿਰ ਦੀਆਂ ਫੈਕਟਰੀਆ ਵਿੱਚ ਡੇਂਗੂ ਸਬੰਧੀ ਜਾਗਰੂਕਤਾ ਕੈਂਪ ਲਗਾ ਕੇ ਦੱਸਿਆ ਕਿ ਡੇਂਗੂ, ਚਿਕਗੁਨੀਆਂ, ਮਲੇਰੀਆ ਦਾ ਇਲਾਜ਼ ਅਤੇ ਟੈਸਟ ਸਾਰੇ ਸਰਕਾਰੀ ਹਸਪਤਾਲਾ ਵਿੱਚ ਮੁਫ਼ਤ ਕੀਤਾ ਜਾਂਦਾ ਹੈ।

 

 

Advertisement