ਝਨੇਰ ’ਚ ਸਿਹਤ ਜਾਂਚ ਕੈਂਪ
ਅਹਿਮਦਗੜ੍ਹ: ਮਜ਼ਦੂਰ ਦਿਵਸ ਨੂੰ ਸਮਰਪਿਤ ਅੱਜ ਸਰਾਜ ਮਲਟੀ ਸਪੈਸ਼ਲਿਟੀ ਹਸਪਤਾਲ ਕੰਗਣਵਾਲ ਵੱਲੋਂ ਡਾ. ਅੰਬੇਡਕਰ ਵੈੱਲਫੇਅਰ ਕਲੱਬ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਝਨੇਰ ਵਿੱਚ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ। ਡਾ. ਜਸਵੰਤ ਸਿੰਘ ਝਨੇਰ ਨੇ ਦੱਸਿਆ ਕਿ...
Advertisement
ਅਹਿਮਦਗੜ੍ਹ: ਮਜ਼ਦੂਰ ਦਿਵਸ ਨੂੰ ਸਮਰਪਿਤ ਅੱਜ ਸਰਾਜ ਮਲਟੀ ਸਪੈਸ਼ਲਿਟੀ ਹਸਪਤਾਲ ਕੰਗਣਵਾਲ ਵੱਲੋਂ ਡਾ. ਅੰਬੇਡਕਰ ਵੈੱਲਫੇਅਰ ਕਲੱਬ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਝਨੇਰ ਵਿੱਚ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ। ਡਾ. ਜਸਵੰਤ ਸਿੰਘ ਝਨੇਰ ਨੇ ਦੱਸਿਆ ਕਿ ਕੈਂਪ ਦੌਰਾਨ ਲਗਭਗ 230 ਮਰੀਜ਼ਾਂ ਦਾ ਚੈੱਕਅਪ ਕੀਤਾ। ਕੈਂਪ ਵਿੱਚ ਜਨਰਲ ਬਿਮਾਰੀਆਂ ਦੇ ਮਾਹਰ ਡਾ. ਮੁਹੰਮਦ ਸਿਕੰਦਰ, ਔਰਤਾਂ ਦੀਆਂ ਬਿਮਾਰੀਆਂ ਦੇ ਮਾਹਰ ਡਾ. ਆਸ਼ੀਮਾ ਨੇ ਸੇਵਾਵਾਂ ਦਿੱਤੀਆਂ। ਇਸ ਮੌਕੇ ਡਾ. ਸਰਾਜ, ਡਾ. ਅਮਰਜੀਤ ਸਿੰਘ, ਡਾ. ਹਰਦੀਪ ਕੁਮਾਰ ਬਬਲਾ, ਡਾ. ਰਜਿੰਦਰ ਸਿੰਘ, ਡਾ. ਸਤਨਾਮ ਸਿੰਘ ਝਨੇਰ, ਡਾ. ਲਾਭ ਸਿੰਘ, ਡਾ. ਬਹਾਦਰ ਸਿੰਘ ਵਾਈਸ ਪ੍ਰਧਾਨ ਅਤੇ ਡਾ. ਪਰਗਟ ਸਿੰਘ ਤੋਂ ਇਲਾਵਾ ਨਗਰ ਪੰਚਾਇਤ ਵੱਲੋਂ ਸਰਪੰਚ ਜਸਵਿੰਦਰ ਸਿੰਘ, ਰਣਜੀਤ ਝੁਨੇਰ, ਜਰਨੈਲ ਸਿੰਘ ਪੰਚ, ਸੁਰਜੀਤ ਸਿੰਘ ਅਤੇ ਬਲਜਿੰਦਰ ਸਿੰਘ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement